Sri Gur Pratap Suraj Granth

Displaying Page 198 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੨੧੦

੨੮. ।ਸਾਹਿਬ ਚੰਦ। ਦਯਾਰਾਮ ਨਦ ਚੰਦ ਦਾ ਯੁਜ਼ਧ॥
੨੭ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੨੯
ਦੋਹਰਾ: ਖਾਨ ਤੀਨ ਸਰਦਾਰ ਮੈਣ,
ਇਕ ਜਬਿ ਲੀਨੋ ਮਾਰਿ।
ਅਪਰ ਪਠਾਨ ਪ੍ਰਹਾਰ ਭੇ੧,
ਮਰੇ ਤੁਰੰਗ ਅੁਦਾਰ ॥੧॥
ਹਰਿਬੋਲਮਨਾ ਛੰਦ: ਰਿਸ ਧਾਰਿ ਅਰੇ। ਹਥਿਆਰ ਕਰੇ।
ਗਨ ਬਾਨ ਚਲੇ। ਨਹਿ ਹੋਤਿ ਖਲੇ ॥੨॥
ਹਤਿ ਭਾਲਨ ਤੇ੨। ਰੁਕਿ੩ ਢਾਲਨ ਤੇ।
ਗਹਿ ਤੋਮਰ ਕੌ। ਹਨਤੇ ਅਰਿ ਕੌ ॥੩॥
ਕਿਹ ਬਾਣਹ ਕਟੀ। ਕਿਸ ਟਾਂਗ ਟੁਟੀ।
ਕਟਿ ਮੁੰਡ ਲਏ। ਬਹੁ ਰੁੰਡ੪ ਭਏ ॥੪॥
ਕਰਵਾਰ ਨਚੀ। ਰਜ ਸ਼੍ਰੋਂ ਰਚੀ੫।
ਬਹੁ ਘਾਇ ਲਗੇ। ਤਰਫੈਣ ਗਿਰਗੇ੬ ॥੫॥
ਹਯ ਧਾਵਤਿ ਹੈਣ। ਭਟ ਘਾਵਤਿ ਹੈਣ।
ਮਿਲਿ ਬੀਰ ਗਏ। ਅਸਿ ਢਾਲ ਲਏ੭ ॥੬॥
ਕਰਿ ਹੇਲ ਘਨੇ। ਮੁਖ ਮਾਰ ਭਨੇ।
ਕਟਿ ਲੋਥ ਪਰੀ੮। ਗਨ ਧੂਰ ਭਰੀ ॥੭॥
ਨਿਜ ਸਾਮਨ ਕੌ। ਕਰਿ ਕਾਮਨ ਕੌ੯।
ਨਿਜ ਪ੍ਰਾਨ ਦਏ। ਸੁਰ ਲੋਕ ਗਏ ॥੮॥
ਤਨ ਜਾਣਹਿ ਕਟੇ੧੦। ਨਹਿ ਪਾਛਿ ਹਟੇ।
ਗਨ ਖਾਨ ਅਰੇ। ਤਤਕਾਲ ਮਰੇ ॥੯॥
ਤੁਪਕਾਨ ਛੁਟੇ। ਅੁਰ ਸੀਸ ਫੁਟੇ।


੧ਨਾਸ਼ ਹੋਏ (ਤੇ ਨਾਲ....)
੨ਭਾਲੇ ਮਾਰਦੇ ਹਨ
(ਅ) ਸਿਰਾਣ ਤੇ ਮਾਰਦੇ ਹਨ।
੩ਰੋਕਦੇ ਹਨ।
੪ਬਿਨਾਂ ਸੀਸ ਦੇ ਧੜ।
੫ਲਹੂ ਨਾਲ ਮਿਜ਼ਟੀ ਗੋਈ ਗਈ।
੬ਤੜਫਦੇ ਗਿਰ ਗਏ।
੭ਤਲਵਾਰ ਢਾਲ ਲੈਕੇ।
੮ਲੋਥਾਂ ਕਜ਼ਟਕੇ ਡਿਗ ਪਈਆਣ।
੯ਆਪਣੇ ਮਾਲਕ ਦਾ ਕਰਕੇ ਕੰਮ।
੧੦ਤਨ ਕਜ਼ਟੇ ਜਾਣਦੇ ਹਨ (ਪਰ)।

Displaying Page 198 of 375 from Volume 14