Sri Gur Pratap Suraj Granth

Displaying Page 325 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੩੩੮

੪੯. ।ਸਰੀਰ ਲ਼ ਖੇਚਲ॥
੪੮ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੫੦
ਦੋਹਰਾ: ਨ੍ਰਿਪ ਜੈ ਸਿੰਘ ਅੁਠਿ ਭੋਰ ਕੋ, ਸ਼ਾਹੁ ਸਮੀਪ ਸਿਧਾਇ।
ਸਾਥ ਅਦਾਇਬ ਦੇਖਿ ਕੈ, ਪਹੁਚੋ ਸੀਸ ਨਿਵਾਇ ॥੧॥
ਚੌਪਈ: ਨੌਰੰਗ ਦ੍ਰਿਗ ਅਵਲੋਕ ਨਰੇਸ਼ਾ।
ਬੂਝੀ ਗੁਰ ਕੀ ਗਾਥ ਵਿਸ਼ੇਸ਼ਾ।
ਕਿਮ ਸੇਵਾ ਕਰਿ ਕੈ ਪਹਿਚਾਨੇ।
ਬੈਸ ਇਆਨੇ ਪਰਮ ਸੁਜਾਨੇ ॥੨॥
ਕਰਾਮਾਤ ਕੁਛ ਪਰਖਨਿ ਕਰੀ।
ਅਹੈ ਕਿ ਨਹਿ ਬਡ ਸ਼ਕਤੀ ਧਰੀ।
ਰਹੈ ਸਮੀਪ ਪਿਖਤਿ ਅਰੁ ਬੋਲਨਿ।
ਕੇਤਿਕ ਬਾਰ ਕਰੋ ਤੈਣ ਤੋਲਨਿ ॥੩॥
ਸੁਨਿ ਮਹਿਪਾਲਕ ਹਾਥਨਿ ਬੰਦ।
ਕਰੋ ਕਿ ਅਹੈਣ ਅਤੋਲ ਬਿਲਦ।
ਕੋ ਸਮਰਥ ਜੋ ਪਰਖਹਿ ਭਾਰ।
ਮਹਾਂ ਗੰਭੀਰ ਸਦੀਰ ਅੁਦਾਰ ॥੪॥
ਪਟਰਾਨੀ ਮੈਣ ਕੋਨ ਬਿਠਾਈ।
ਅਪਰ ਭਲੇ ਥਲ ਮੈਣ ਸਮੁਦਾਈ।
-ਜੇ ਅੰਤਰਜਾਮੀ ਗੁਰ ਅਹੈਣ।
ਮਹਿਖੀ ਅੰਕ ਜਾਇ ਕਰਿ ਬਹੈਣ- ॥੫॥
ਇਮ ਚਿਤਵਤਿ ਕਰਿ ਕੈ ਸਭਿ ਤਾਰੀ।
ਆਇ ਕੀਨਿ ਮੈਣ ਬਿਨੈ ਅਗਾਰੀ।
-ਹਮ ਤੇ ਪਤਾ ਚਹੈ- ਮਨ ਜਾਨਿ।
ਯਾਂ ਤੇ ਰੁ ਫੇਰਨਿ ਕੋ ਠਾਨਿ ॥੬॥
ਤਅੂ ਹੋਇ ਨਮ੍ਰੀ ਬਹੁ ਭਾਂਤੀ।
ਕਹਿ ਕਹਿ ਕੀਰਤਿ ਕੀ ਗਨਿ ਬਾਤੀ।
ਲੇ ਗਮਨੋਣ ਮੰਦਿਰ ਰਣਵਾਸ।
ਜਬਿ ਪਹੁਚੇ ਸਭਿ ਤ੍ਰੀਯਨਿ ਪਾਸ ॥੭॥
ਫੂਲ ਛਰੀ ਸਿਰ ਧਰਿ ਕਹਿ ਬਾਨੀ।
-ਨਹਿ ਭੂਪਤਿ ਕੀ ਇਹ ਪਟਰਾਨੀ-।
ਸਗਰੀ ਨਾਰਿ ਅੁਲਘਤਿ ਗਏ।
ਬੈਠੀ ਜਹਾਂ ਮਲਿਨ ਪਟ ਲਿਏ ॥੮॥

Displaying Page 325 of 376 from Volume 10