Baabaa Fir Muuke Guyaa Neel Busuthr Dhaare Bunuvaaree
ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ॥

This shabad is by Bhai Gurdas in Vaaran on Page 243
in Section 'Kal Taran Gur Nanak Aayaa' of Amrit Keertan Gutka.

ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ॥

Baba Fir Makae Gaya Neel Basathr Dhharae Banavaree||

Donning blue attire then Baba Nanak went to Mecca.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੩ ਪੰ. ੧
Vaaran Bhai Gurdas


ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ॥

Asa Hathh Kithab Kashh Kooja Bang Musala Dhharee||

He held staff in his hand, pressed a book under his armpit, caught hold of a metal pot and mattress.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੩ ਪੰ. ੨
Vaaran Bhai Gurdas


ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ ਹੱਜ ਗੁਜਾਰੀ॥

Baitha Jae Maseeth Vich Jithhae Hajee Haj Gujaree||

Now he sat in a mosque where the pilgrms (hajis) had gathered.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੩ ਪੰ. ੩
Vaaran Bhai Gurdas


ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਂਇ ਪਸਾਰੀ॥

Jan Baba Sutha Rath Noon Val Mehirabae Pane Pasaree||

When Baba (Nanak) slept in the night spreading his legs towards the alcove of mosque at Kaba,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੩ ਪੰ. ੪
Vaaran Bhai Gurdas


ਜੀਵਨ ਮਾਰੀ ਲਤ ਦੀ ਕੇੜ੍ਹਾ ਸੁਤਾ ਕੁਫ਼ਰ ਕੁਫ਼ਾਰੀ॥

Jeevan Maree Lath Dhee Kaerrha Sutha Kur Kuaree||

The qazi named Jivan kicked him and asked who was this infidel enacting blasphemy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੩ ਪੰ. ੫
Vaaran Bhai Gurdas


ਲਤਾਂ ਵਲ ਖ਼ੁਦਾਇ ਦੇ ਕਿਉਂਕਰ ਪਇਆ ਹੋਇ ਬਜਗਾਰੀ॥

Lathan Val Khhudhae Dhae Kiounakar Paeia Hoe Bajagaree||

Why this sinner is sleeping his legs spread towards God, Khuda.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੩ ਪੰ. ੬
Vaaran Bhai Gurdas


ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ॥

Ttangon Pakarr Ghaseettia Firia Maka Kala Dhikharee||

Catching hold of the legs he lynched (Baba Nanak) and lo and behold the miracle, the whole of Mecca seemed to be revolving.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੩ ਪੰ. ੭
Vaaran Bhai Gurdas


ਹੋਇ ਹੈਰਾਨ ਕਰੇਨ ਜੁਹਾਰੀ ॥੩੨॥

Hoe Hairan Karaen Juharee ||a||

All got surprised and they all bowed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੩ ਪੰ. ੮
Vaaran Bhai Gurdas