Rise of Guru Nanak
ਗੁਰੂ ਸੂਰਯੋਦਯ

Bhai Gurdas Vaaran

Displaying Vaar 1, Pauri 27 of 49

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।

Satiguru Naanaku Pragatiaa Mitee Dhundhu Jagi Chaananu Hoaa |

With the emergence of the true Guru Nanak, the mist cleared and the light scattered all around.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੭ ਪੰ. ੧


ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।

Jiu Kari Sooraju Nikaliaa Taaray Chhipay Andhyru Paloaa |

As if at the sun rise the stars disappeared and the darkness dispelled.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੭ ਪੰ. ੨


ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਧੀਰਿ ਧਰੋਆ।

Singhu Bukay Miragaavalee Bhannee Jaai N Dheeri Dharoaa |

With the roar of the lion in the forest the flocks of escaping deer now cannot have endurance.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੭ ਪੰ. ੩


ਜਿਥੇ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ।

Jiday Baabaa Pairu Dharay Poojaa Aasanu Daapani Soaa |

Wherever Baba put his feet, a religious place was erected and established.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੭ ਪੰ. ੪


ਸਿਧ ਆਸਣਿ ਸਭਿ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ।

Sidhaasani Sabhi Jagati Day Naanak Aadi Matay Jay Koaa |

All the siddh-places now have been renamed on the name of Nanak.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੭ ਪੰ. ੫


ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।

Ghari Ghari Andari Dharamasaal Hovai Keeratanu Sadaa Visoaa |

Everyhome has become a place of dharma where singing.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੭ ਪੰ. ੬


ਬਾਬੇ ਤਾਰੇ ਚਾਰਿ ਚਕਿ ਨਉਖੰਡਿ ਪ੍ਰਿਥਮੀ ਸਚਾ ਢੋਆ।

Baabay Taaray Chaari Chaki Nau Khandi Pridavee Sachaa Ddhoaa |

Baba liberated all four directions and nine divisions of earth.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੭ ਪੰ. ੭


ਗੁਰਮਖਿ ਕਲਿ ਵਿਚ ਪਰਗਟੁ ਹੋਆ ॥੨੭॥

Guramukhi Kali Vichi Pragatu Hoaa ||27 ||

Gurmukh (Guru Nanak) has emerged in this kaliyug, the dark age.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੭ ਪੰ. ੮