Sivratri fair at Batala
ਸ਼ਿਵਰਾਤ੍ਰੀ

Bhai Gurdas Vaaran

Displaying Vaar 1, Pauri 39 of 49

ਮੇਲਾ ਸੁਣਿ ਸਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ।

Maylaa Suni Sivaraati Daa Baabaa Achal Vataalay Aaee |

Hearing about the Sivratri fair, Baba (Nanak) came to Achal Batala.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੯ ਪੰ. ੧


ਦਰਸਨੁ ਵੇਖਣਿ ਕਾਰਨੇ ਸਗਲੀ ਉਲਟਿ ਪਈ ਲੋਕਾਈ।

Darasanu Vaykhani Kaarany Sagalee Ulati Paee |okaaee |

To have his glimpse the whole humanity swarmed the place.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੯ ਪੰ. ੨


ਲਗੀ ਬਰਸਣਿ ਲਛਮੀ ਰਿਧਿ ਸਿਧਿ ਨਉ ਨਿਧਿ ਸਵਾਈ।

Lagee Barasani Lachhamee Ridhi Sidhi Nau Nidhi Savaaee |

More than riddhis and siddhis, the money started pouring in like rain.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੯ ਪੰ. ੩


ਜੋਗੀ ਦੇਖਿ ਚਲਿਤ੍ਰ ਨੋ ਮਨ ਵਿਚਿ ਰਿਸਕਿ ਘਨੇਰੀ ਖਾਈ।

Jogee Daykhi Chalitr No Man Vichi Risaki Ghanayree Khaaee |

Seeing this miracle, the yogis’ anger was aroused.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੯ ਪੰ. ੪


ਭਗਤੀਆ ਪਾਈ ਭਗਤਿ ਆਣਿ ਲੋਟਾ ਜੋਗੀ ਲਇਆ ਛਪਾਈ।

Bhagateeaa Paaee Bhagati Aani |otaa Jogee Laiaa Chhapaaee |

When some of the devotees paid obeisance (before Guru Nanak), the yogis’ ire deepened and they hid their metal pot.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੯ ਪੰ. ੫


ਭਗਤੀਆ ਗਈ ਭਗਤਿ ਭੁਲਿ ਲੋਟੇ ਅੰਦਰਿ ਸੁਰਤਿ ਭੁਲਾਈ।

Bhagateeaa Gaee Bhagati Bhuli |otay Andari Surati Bhulaaee |

The devotees having lost their pot forgot their devotion because their attention now was in the pot.

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੯ ਪੰ. ੬


ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾ ਲੁਕਾਈ।

Baabaa Jaanee Jaan Purakh Kathhdhiaa |otaa Jahaa Lukaaee |

The omniscient Baba discovered (and handed over) the pot (to devotees).

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੯ ਪੰ. ੭


ਵੇਖਿ ਚਲਿਤ੍ਰਿ ਜੋਗੀ ਖੁਣਿਸਾਈ ॥੩੯॥

Vaykhi Chalitri Jogee Khunisaaee ||39 ||

Witnessing this the yogis were further enraged

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੯ ਪੰ. ੮