Bali, the king
ਰਾਜਾ ਬਲਿ

Bhai Gurdas Vaaran

Displaying Vaar 10, Pauri 3 of 23

ਬਲਿ ਰਾਜਾ ਘਰਿ ਆਪਣੈ ਅੰਦਰਿ ਬੈਠਾ ਜਗੁ ਕਰਾਵੈ।

Bali Raajaa Ghari Aapanai Andari Baithhaa Jagi Karaavai |

Bali, the king, was busy in performing a yajna in his palace.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੩ ਪੰ. ੧


ਬਾਵਨ ਰੂਪੀ ਆਇਆ ਚਾਰਿ ਵੇਦ ਮੁਖਿ ਪਾਠ ਸੁਣਾਵੈ।

Baavan Roopee Aaiaa Chaari Vayd Mukhi Paathh Sunaavai |

A low stature dwarf in the form of brahmin came there reciting all the four Vedas.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੩ ਪੰ. ੨


ਰਾਜੇ ਅੰਦਰਿ ਸਦਿਆ ਮੰਗ ਸੁਆਮੀ ਜੋ ਤੁਧੁ ਭਾਵੈ।

Raajay Andari Sadiaa Mangu Suaamee Jo Tudhu Bhaavai |

The king after calling him in asked him to demand anything he liked.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੩ ਪੰ. ੩


ਅਛਲੁ ਛਲਣਿ ਤੁਧੁ ਆਇਆ ਸੁਕ੍ਰ ਪੁਰੋਹਿਤੁ ਕਹਿ ਸਮਝਾਵੈ।

Achhalu Chhalani Tudhu Aaiaa Sukr Purohitu Kahi Samajhaavai |

Immediately priest Sukracharya made the king (Bali) understand that he (the beggar) is undeceivable God and He had came to delude him.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੩ ਪੰ. ੪


ਕਰਉ ਅਢਾਈ ਧਰਤਿ ਮੰਗਿ ਪਿਛਹੁ ਦੇ ਤ੍ਰਿਹੁ ਲੋਅ ਮਾਵੈ।

Karau Addhaaee Dharati Mangi Pichhahu Day Trihu |oa N Maavai |

The dwarf demanded two and half steps length of earth (which was granted by the king).

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੩ ਪੰ. ੫


ਦੁਇ ਕਰਵਾਂ ਕਰਿ ਤਿੰਨ ਲੋਅ ਬਲਿ ਰਾਜਾ ਲੈ ਮਗਰੁ ਮਿਣਾਵੈ।

Dui Karavaan Kari Tinn |oa Bali Raajaa Lai Magaru Minaavai |

Then the dwarf expanded his body so much that now the three worlds were insufficient for him.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੩ ਪੰ. ੬


ਬਲਿ ਛਲਿ ਆਪੁ ਛਲਾਇਅਨੁ ਹੋਇ ਦਇਆਲੁ ਮਿਲੈ ਗਲਿ ਲਾਵੈ।

Bali Chhali Aapu Chhalaaianu Hoi Daiaalu Milai Gali Laavai |

Even knowing this deception Bali allowed himself to be deceived so, and seeing this Vishnu embraced him.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੩ ਪੰ. ੭


ਦਿਤਾ ਰਾਜੁ ਪਤਾਲ ਦਾ ਹੋਇ ਅਧੀਨੁ ਭਗਤਿ ਜਸੁ ਗਾਵੈ।

Ditaa Raaju Pataal Daa Hoi Adheenu Bhagati Jasu Gaavai |

When he covered the three worlds in two steps, for third half-step king Bali offered his own back.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੩ ਪੰ. ੮


ਹੋਇ ਦਰਵਾਨ ਮਹਾਂ ਸੁਖੁ ਪਾਵੈ ॥੩॥

Hoi Daravaan Mahaan Sukhu Paavai ||3 ||

Bali was given the kingdom of the netherworld where surrendering to God he engaged himself in the loving devotion of the Lord. Vishnu was delighted to be the doorkeeper of Bali.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੩ ਪੰ. ੯