Cup of love of the Guru
ਸਤਿਗੁਰੂ ਦਾ ਪ੍ਯਾਲਾ

Bhai Gurdas Vaaran

Displaying Vaar 11, Pauri 1 of 31

ਸਤਿਗੁਰੂ ਸਚਾ ਪਾਤਿਸਾਹੁ ਪਾਤਿਸਾਹਾਂ ਪਾਤਿਸਾਹ ਜੁਹਾਰੀ।

Satigur Sachaa Paatisaahu Paatisaahaan Paatisaahu Juhaaree |

I salute the true Guru who is the true king of kings.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧ ਪੰ. ੧


ਸਾਧਸੰਗਤਿ ਸਚਿਖੰਡੁ ਹੈ ਆਇ ਝਰੋਖੈ ਖੋਲੈ ਬਾਰੀ।

Saadhsangati Sachi Khandu Hai Aai Jharokhai Kholai Baaree |

The Holy congregation is the abode of truth where the gates of mind are opened.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧ ਪੰ. ੨


ਅਮਿਉ ਕਿਰਣਿ ਨਿਝਰ ਝਰੈ ਅਨਹਦ ਨਾਦ ਵਾਇਨਿ ਦਰਬਾਰੀ।

Amiu Kirani Nijhar Jharai Anahad Naathh Vaaini Darabaaree |

The fountain of nectar flows here forever and the courtiers play the unstruck melody.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧ ਪੰ. ੩


ਪਾਤਿਸਾਹਾਂ ਦੀ ਮਜਲਸੈ ਪਿਰਮ ਪਿਆਲਾ ਪੀਵਣ ਭਾਰੀ।

Paatisaahaan Dee Majalasai Piramu Piaalaa Peevan Bhaaree |

In the assembly of the kings it is very difficult to drink the cup of love.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧ ਪੰ. ੪


ਸਾਕੀ ਹੋਇ ਪੀਲਾਵਣਾ ਉਲਸ ਪਿਆਲੈ ਖਰੀ ਖੁਮਾਰੀ।

Saakee Hoi Peelaavanaa Ulas Piaalai Kharee Khumaaree |

The Guru becomes the beloved butler and makes one drink it, the delight of His tasted cup becomes multiplied.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧ ਪੰ. ੫


ਭਾਇ ਭਗਤਿ ਭੈ ਚਲਣਾ ਮਸਤ ਅਲਮਸਤ ਸਦਾ ਹੁਸਿਆਰੀ।

Bhaai Bhagati Bhai Chalanaa Masat Alamasat Sadaa Husiaaree |

Whosoever moves in the fear of loving devotion, he being carefree of the worldliness remains alert.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧ ਪੰ. ੬


ਭਗਤ ਵਛਲ ਹੋਇ ਭਗਤ ਭੰਡਾਰੀ ॥੧॥

Bhagat Vachhalu Hoi Bhagati Bhandaaree ||1 ||

Kind to the devotees, God, becomes their caretaker and fulfils all their desires.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧ ਪੰ. ੭