Sikhs from Sultanpur
ਸੁਲਤਾਨ ਪੁਰੀਏ ਸਿਖ

Bhai Gurdas Vaaran

Displaying Vaar 11, Pauri 21 of 31

ਕਾਲੂ ਚਾਊੂ ਬੰਮੀਆ ਮੂਲੇ ਨੋ ਗੁਰ ਸਬਦੁ ਪਿਆਰਾ।

Kaaloo Chaaoo Banmeeaa Moolay No Gur Sabadu Piaaraa |

Bhai Kalu, Chau, Bammi and Bhai Mula love the Word of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੧ ਪੰ. ੧


ਹੇਮਾ ਵਿਚਿ ਕਪਾਹੀਆ ਗੋਇੰਦੁ ਘੇਈ ਗੁਰ ਨਿਸਤਾਰਾ।

Homaa Vichi Kapaaheeaa Gobindu Ghayee Gur Nisataaraa |

Along with Homa, the cotton trader, Goving Ghai was also taken across by the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੧ ਪੰ. ੨


ਭਿਖਾ ਟੋਡਾ ਭਟ ਦੁਇ ਧਾਰੂ ਸੂਦ ਮਹਲ ਤਿਸੁ ਭਾਰਾ।

Bhikhaa Todaa Bhat Dui Dhaaroo Sood Mahalu Tisu Bhaaraa |

Bhikkha and Todi both were Bhatts and Dharu Sud had a large mansion.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੧ ਪੰ. ੩


ਗੁਰਮੁਖਿ ਰਾਮੂ ਕੋਹਲੀ ਨਾਲਿ ਨਿਹਾਲੂ ਸੇਵਕੁ ਸਾਰਾ।

Guramukhi Raamoo Kohalee Naali Nihaaloo Sayvaku Saaraa |

Gurmukh of Kohli caste and Ramu along with servant Nihalu are also there.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੧ ਪੰ. ੪


ਛਜੂ ਭਲਾ ਜਾਣੀਐ ਮਾਈ ਦਿਤਾ ਸਾਧੁ ਵਿਚਾਰਾ।

Chhajoo Bhalaa Jaaneeai Maaee Ditaa Saadhu Vichaaraa |

Chhaju was Bhalla and Mai Ditta was a poor sadhu.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੧ ਪੰ. ੫


ਤੁਲਸਾ ਵਹੁਰਾ ਭਗਤੁ ਹੈ ਦਾਮੋਦਰੁ ਆਕੁਲ ਬਲਿਹਾਰਾ।

Tulasaa Vahuraa Bhagat Hai Daamodaru Aakul Balihaaraa |

Devotte Tulasa is of Bohara caste and I am sacrifice unto Damodar and Akul.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੧ ਪੰ. ੬


ਭਾਨਾ ਆਵਲ ਵਿਗਹਮਲੁ ਬੁਧੂ ਛੀਂਬਾ ਗੁਰ ਦਰਬਾਰਾ।

Bhaanaa Aaval Vigahamalu Budho Chheenbaa Gur Darabaaraa |

Bhana, Vigah Mal and Buddho, the calicoprinter have also come to the court of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੧ ਪੰ. ੭


ਸੁਲਤਾਨ ਪੁਰਿ ਭਗਤਿ ਭੰਡਾਰਾ ॥੨੧॥

Sulataanay Puri Bhagati Bhandaaraa ||21 ||

Sultanpur is the warehouse of devotion (and devotees).

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੧ ਪੰ. ੮