Masands or the tithe collector Sikhs
ਮਸੰਦ ਸਿੱਖ

Bhai Gurdas Vaaran

Displaying Vaar 11, Pauri 22 of 31

ਦੀਪਕੁ ਦੀਪਾ ਕਾਸਰਾ ਗੁਰੂ ਦੁਆਰੈ ਹੁਕਮੀ ਬੰਦਾ।

Deepaku Deepaa Kaasaraa Guroo Duaarai Hukamee Bandaa |

An obedient Sikh named Dipa of Kasara caste was a lamp at the door of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੨ ਪੰ. ੧


ਪਟੀ ਅੰਦਰਿ ਚਉਧਰੀ ਢਿਲੋਂ ਲਾਲੁ ਲੰਗਾਹੁ ਸੁਹੰਦਾ।

Patee Andari Chaudharee Ddhilo Laalu Lagaahu Suhandaa |

In the town of Patti, Bhai lal and Bhai Langah of Dhillon caste are well seated.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੨ ਪੰ. ੨


ਅਜਬੁ ਅਜਾਇਬੁ ਸੰਙਿਆ ਉਮਰਸਾਹੁ ਗੁਰ ਸੇਵ ਕਰੰਦਾ।

Ajabu Ajaaibu Sanaai Umarasaahu Gur Sayv Karandaa |

Ajab, Ajaib and Umar belonging to Sangha caste are the servants (masands) of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੨ ਪੰ. ੩


ਪੈੜਾ ਛਜਲੁ ਜਾਣੀਐ ਕੰਦੂ ਸੰਘਰੁ ਮਿਲੈ ਹਸੰਦਾ।

Pairhaa Chhajalu Jaaneeai Kandoo Sangharu Milai Hasandaa |

Paira is of Chhajal caste and Kandu belongs to Sanghar caste. They greet everybody with a warming smile.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੨ ਪੰ. ੪


ਪੁਤੁ ਸਪੁਤ ਕਪੂਰਿ ਦੇਉ ਸਿਖੈ ਮਿਲਿਆ ਮਨਿ ਵਿਗਸੰਦਾ।

Putu Saputu Kapoori Dayu Sikhai Miliaan Mani Vigasandaa |

Kapur Dev along with his son gets blossomed when he meets the Sikhs.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੨ ਪੰ. ੫


ਸੰਮਣੁ ਹੈ ਸਾਹਬਾਜ ਪੁਰਿ ਗੁਰ ਸਿਖਾਂ ਦੀ ਸਾਰ ਲਹੰਦਾ।

Sanmanu Hai Saahabaaj Puri Gurasikhaan Dee Saar Lahandaa |

In Shahbazpur, Saman takes care of the Sikhs.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੨ ਪੰ. ੬


ਜੋਧਾ ਜਲੋ ਤੁਲਸ ਪੁਰਿ ਮੋਹਣ ਆਲਮੁ ਗੰਜਿ ਰਹੰਦਾ।

Jodhaa Jalo Tulas Puri Mohan Aalamu Ganji Rahandaa |

Jodha and Jalan in Tulaspur and Mohan lives in Alam Ganj.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੨ ਪੰ. ੭


ਗੁਰਮੁਖਿ ਵਡਿਆ ਵਡੇ ਮਸੰਦਾ ॥੨੨॥

Guramukhi Vadiaa Vaday Masandaa ||22 ||

These big masands surpass one another.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੨ ਪੰ. ੮