Living up to one's natural repute
ਬਿਰਦ ਪਾਲਨ

Bhai Gurdas Vaaran

Displaying Vaar 2, Pauri 16 of 20

ਚੰਦਨ ਵਾਸ ਵਣਾਸਪਤਿ ਸਭ ਚੰਦਨ ਹੋਵੈ।

Chandan Vaas Vanaasapati Sabh Chandan Hovai |

The whole vegetation planted near sandal tree becomes fragrant like sandal.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੬ ਪੰ. ੧


ਅਸਟ ਧਾਤੁ ਇਕ ਧਾਤੁ ਹੋਇ ਸੰਗਿ ਪਾਰਸਿ ਢੋਵੈ।

Asat Dhaatu Ik Dhaatu Hoi Sangi Paarasi Ddhovai |

Being in touch with the philosophers’s stone and the alloy of light metals transforms into one metal (gold).

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੬ ਪੰ. ੨


ਨਦੀਆ ਨਾਲੇ ਵਾਹੜੈ ਮਿਲਿ ਗੰਗ ਗੰਗੋਵੈ।

Nadeeaa Naalay Vaaharhay Mili Gang Gangovai |

Rivers, streams and brooks after joining the Ganges are known by the name of Ganges.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੬ ਪੰ. ੩


ਪਤਿਤ ਉਧਾਰਣੁ ਸਾਧੁ ਸੰਗ ਪਾਪਾਂ ਮਲੁ ਧੋਵੈ।

Patit Udhaaranu Saadhsangu Paapaan Malu Dhovai |

The redeemer of the fallen ones is the holy congregation wherein the dirt of sins is cleansed.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੬ ਪੰ. ੪


ਨਰਕ ਨਿਵਾਰ ਅਸੰਖ ਹੋਇ ਲਖ ਪਤਿਤ ਸੰਗੋਵੈ।

Narak Nivaar Asankh Hoi Lakh Patit Sangovai |

Myriads of apostates and hells have obtained redemption through and in the holy congregation.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੬ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਅਲੋਵੈ ॥੧੬॥

Aapay Aapi Varatadaa Guramukhi Alovai ||16 ||

The gurmukh beholds and understands that God pervades one and all.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੬ ਪੰ. ੬