Krsnachandravatar
ਕ੍ਰਿਸ਼ਨ ਚੰਦਾਵਤਾਰ

Bhai Gurdas Vaaran

Displaying Vaar 23, Pauri 9 of 21

ਕਿਸਨ ਲੈ ਅਵਤਾਰੁ ਜਗਿ ਮਹਮਾ ਦਸਮ ਸਕੰਧੁ ਵਖਾਣੈ।

Kisan Laiaa Avataaru Jagi Mahamaa Dasam Sakandhu Vakhaanai |

The tenth chapter of the Bhagavat defines the glory of incarnation of Krsna in the world.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੯ ਪੰ. ੧


ਲੀਲਾ ਚਲਤ ਅਚਰਜ ਕਰਿ ਜੋਗੁ ਭੋਗ ਰਸ ਰਲੀਆ ਮਾਣੈ।

Leelaa Chalat Acharaj Kari Jogu Bhogu Ras Raleeaa Maanai |

He performed many wonderful acts of bhog (merriment) and yoga (renunciation).

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੯ ਪੰ. ੨


ਮਹਾ ਭਾਰਥੁ ਕਰਵਾਇਓਨੁ ਕੈਰੋ ਪਾਂਡੋ ਕਰਿ ਹੈਰਾਣੈ।

Mahaa Bhaarathhu Karavaaiaonu Kairo Paando Kari Hairaanai |

Making Kauravs (sons of Dhrttrastr) and Pandays to fight against each other he further made them wonder struck.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੯ ਪੰ. ੩


ਇੰਦ੍ਰਾਦਿਕ ਬ੍ਰਹਮਾਦਿਕਾ ਮਹਿਮਾ ਮਿਤਿ ਮਿਰਜਾਦ ਜਾਣੈ।

Indraathhik Brahamaathhikaa Mahimaa Miti Mirajaad N Jaanai |

Indr and Brahma et al. donot know the limits of his grandeur.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੯ ਪੰ. ੪


ਮਿਲੀਆ ਟਹਲਾ ਵੰਡਿ ਕੈ ਜਗਿ ਰਾਜਸੂ ਰਾਜੇ ਰਾਣੈ।

Mileeaa Tahalaa Vandi Kai Jagi Raajasoo Raajay Raanai |

When Raisfiy was arranged by Yudhisthar, all were alloted their duties.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੯ ਪੰ. ੫


ਮੰਗ ਲਈ ਹਰਿ ਟਹਲ ਏਹ ਪੈਰ ਧੋਇ ਚਰਣੋਦਕੁ ਮਾਣੈ।

Manglaee Hari Tahal Ayh Pair Dhoi Charanodaku Maanai |

Krsna himself tookover the duty of washing of the feet of all so that through this service

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੯ ਪੰ. ੬


ਸਾਧਸੰਗਤਿ ਗੁਰ ਸਬਦੁ ਸਿਞਾਣੈ ॥੯॥

Saadhsangati Gur Sabadu Siaanai ||9 ||

he could realise the importance of the service of the holy congregation and the Word of the Guru.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੯ ਪੰ. ੭