Invocation
ਮੰਗਲਾ ਚਰਨ

Bhai Gurdas Vaaran

Displaying Vaar 24, Pauri 1 of 25

ਨਾਰਾਇਣ ਨਿਜ ਰੂਪੁ ਧਰਿ ਨਾਥਾ ਨਾਥ ਸਨਾਥ ਕਰਾਇਆ।

Naaraain Nij Roopi Dhari Naathha Naathh Sanaathh Karaaiaa |

Narayan, the lord of the destitutes, assuming forms has established mastery over all.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧ ਪੰ. ੧


ਨਰਪਤਿ ਨਰਹ ਨਰਿੰਦੁ ਹੈ ਨਿਰੰਕਾਰਿ ਆਕਾਰੁ ਬਣਾਇਆ।

Narapati Narah Narindu Hai Nirankaari Aakaaru Banaaiaa |

He is the formless king of all men and kings who created various forms.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧ ਪੰ. ੨


ਕਰਤਾ ਪੁਰਖ ਵਖਾਣੀਐ ਕਾਰਣੁ ਕਰਣੁ ਬਿਰਦੁ ਬਿਰਦਾਇਆ।

Karataa Purakhu Vakhaaneeai Kaaranu Karanu Biradu Birathhaiaa |

As is creator of all the causes He is true to His reputation.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧ ਪੰ. ੩


ਦੇਵੀ ਦੇਵ ਦੇਵਾਧਿ ਦੇਵ ਅਲਖ ਅਭੇਵ ਅਲਖੁ ਲਖਾਇਆ।

Dayvee Dayv Dayvaadhi Dayv Alakh Abhayv N Alakhu Lakh Aaiaa |

Gods and goddesses also could not know the extent of that Lord, the imperceptible and beyond all mysteries.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧ ਪੰ. ੪


ਸਤਿ ਰੂਪੁ ਸਤਿਨਾਮੁ ਕਰਿ ਸਤਿਗੁਰ ਨਾਨਕ ਦੇਉ ਜਪਾਇਆ।

Sati Roopu Sati Naamu Kari Satigur Naanak Dayu Japaaiaa |

The ture Guru Nanak Dev inspired people to remember the true name of the Lord whose form is truth.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧ ਪੰ. ੫


ਧਰਮਸਾਲ ਕਰਤਾਰ ਪੁਰੁ ਸਾਧਸੰਗਤਿ ਸਚਖੰਡ ਵਸਾਇਆ।

Dharamasaal Karataar Puru Saadhsangati Sach Khandu Vasaaiaa |

Founding dharamsala, the place for dharma, at Kartarpur, it was inhabited by the holy congregartion as the abode

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧ ਪੰ. ੬


ਵਾਹਿਗੁਰੂ ਗੁਰ ਸਬਦੁ ਸੁਣਾਇਆ ॥੧॥

Vaahiguroo Gur Sabadu Sunaaiaa ||1 ||

Word Wahiguru was imparted (by Guru Nanak) to the people.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧ ਪੰ. ੭