Guru of the world
ਜਗਤ ਗੁਰੂ

Bhai Gurdas Vaaran

Displaying Vaar 24, Pauri 2 of 25

ਨਿਹਚਲ ਨੀਉ ਧਰਾਈਓਨੁ ਸਾਧਸੰਗਤਿ ਸਚਖੰਡ ਸਮੇਉ।

Nihachal Neeu Dharaaeeaonu Saadhsangati Sach Khand Samayu |

The steadfast foundation of the abode of truth in the form of holy congregation was laid thoughtfully (by Guru Na-nak Dev)

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨ ਪੰ. ੧


ਗੁਰਮੁਖਿ ਪੰਥੁ ਚਲਾਇਓਨੁ ਸੁਖ ਸਾਗਰੁ ਬੇਅੰਤੁ ਅਮੇਉ।

Guramukhi Panthhu Chalaaiaonu Sukh Saagaru Bayantu Amayu |

and he promulgated gurmukh-panth (Sikhism) which is ocean of infinite pleasures.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨ ਪੰ. ੨


ਸਚਿ ਸਬਦਿ ਆਰਾਧੀਐ ਅਗਮ ਅਗੋਚਰੁ ਅਲਖ ਅਭੇਉ।

Sachi Sabadi Aaraadheeai Agam Agocharu Alakh Abhayu |

There, true word is practised which is unapproachable, imperceptible and mystical.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨ ਪੰ. ੩


ਚਹੁ ਵਰਨਾ ਉਪਦੇਸਦਾ ਛਿਅ ਦਰਸਨ ਸਭਿ ਸੇਵਕ ਸੇਉ।

Chahu Varanan Upadaysadaa Chhia Darasan Sabhi Sayvak Sayu |

That abode of truth preaches to all the four varnas and all the six philosophies (of Indian origin) remain absorbed in its service.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨ ਪੰ. ੪


ਮਿਠਾ ਬੋਲਣੁ ਨਿਵ ਚਲਣੁ ਗੁਰਮੁਖਿ ਭਾਉ ਭਗਤਿ ਅਰਥੇਉ।

Mithhaa Bolanu Niv Chalanu Guramukhi Bhaau Bhagati Aradayu |

Gurmukhs (there) speak sweetly, move humbly and are seekers of devotion.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨ ਪੰ. ੫


ਆਦਿ ਪੁਰਖੁ ਆਦੇਸੁ ਹੈ ਅਬਿਨਾਸੀ ਅਤਿ ਅਛਲ ਅਛੇਉ।

Aadi Purakhu Aadaysu Hai Abinaasee Ati Achhal Achhayu |

Salutations are due to that primal Lord who is undestructible, undeceivable and unending.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨ ਪੰ. ੬


ਜਗਤੁ ਗੁਰੂ ਗੁਰੁ ਨਾਨਕ ਦੇਉ ॥੨॥

Jagatu Guroo Guru Naanak Dayu ||2 ||

Guru Nanak is the enlightener (Guru) of the entire world.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨ ਪੰ. ੭