Invocation
ਮੰਗਲਾਚਰਨ

Bhai Gurdas Vaaran

Displaying Vaar 26, Pauri 2 of 35

ਗੁਰ ਪਰਮੇਸਰੁ ਜਾਣੀਐ ਸਚੇ ਸਚਾ ਨਾਉ ਧਰਾਇਆ।

Gur Pramaysaru Jaaneeai Sachay Sachaa Naau Dharaaiaa |

The Guru ought to be known as the Supreme Lord because only that true being has adopted the true name (of the Lord).

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨ ਪੰ. ੧


ਨਿਰੰਕਾਰੁ ਆਕਾਰੁ ਹੋਇ ਏਕੰਕਾਰ ਅਪਾਰੁ ਸਦਾਇਆ।

Nirankaaru Aakaaru Hoi Aykankaaru Apaaru Sadaaiaa |

The formless Lord has made His self known in the form of Ekaiikar, the one boundless Being.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨ ਪੰ. ੨


ਏਕੰਕਾਰਹੁ ਸਬਦ ਧੁਨਿ ਓਅੰਕਾਰਿ ਅਕਾਰੁ ਬਣਾਇਆ।

Aykankaarahu Sabad Dhuni Aoankaari Akaaru Banaaiaa |

From Ekanka came up Oankar, the Word vibration which further came to be known as the world, full of names and forms.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨ ਪੰ. ੩


ਇਕਦੂ ਹੋਏ ਤਿਨ ਦੇਵ ਤਿਹੁਂ ਮਿਲਿ ਦਸ ਅਵਤਾਰ ਗਣਾਇਆ।

Ikadoo Hoi Tini Dayv Tihu Mili Das Avataar Ganaaiaa |

From the one Lord came out three gods (Brahma-, Visnu and Mahes'a) who further got themselves counted among the ten incarnations (of the supreme Being).

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨ ਪੰ. ੪


ਆਦਿ ਪੁਰਖੁ ਆਦੇਸੁ ਹੈ ਓਹੁ ਵੇਖੈ ਓਨ੍ਹਾ ਨਦਰਿ ਆਇਆ।

Aadi Purakhu Aadaysu Hai Aohu Vaykhai Aonhaa Nadari N Aaiaa |

I salute this primal Being who sees them all but is Himself invisible.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨ ਪੰ. ੫


ਸੇਖ ਨਾਗੁ ਸਿਮਰਣੁ ਕਰੈ ਨਾਵਾਂ ਅੰਤੁ ਬਿਅੰਤੁ ਪਾਇਆ।

Saykh Naag Simaranu Karai Naavaa Antu Biantu N Paaiaa |

The mythical snake (Sesanag) recites and remembers Him through His myriad names but even then knows nothing about His ultimate extent.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨ ਪੰ. ੬


ਗੁਰਮੁਖਿ ਸਚੁ ਨਾਉ ਮਨਿ ਭਾਇਆ ॥੨॥

Guramukhi Sachu Naau Mani Bhaaiaa ||2 ||

The true name of same Lord is loved by gurmukhs.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨ ਪੰ. ੭