Daily conduct of the Sikh
ਸਿੱਖ ਦੀ ਨਿੱਤ ਕਮਾਈ

Bhai Gurdas Vaaran

Displaying Vaar 28, Pauri 15 of 22

ਪਿਛਲ ਰਾਤੀ ਜਾਗਣਾ ਨਾਮੁ ਦਾਨੁ ਇਸਨਾਨੁ ਦਿੜਾਏ।

Pichhal Raateen Jaaganaa Naamu Daanu Isanaanu Dirhaaay |

The Sikh awakes in the pre-dawn hour and meditating upon Nan, he becomes alert for ablution and charity.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੫ ਪੰ. ੧


ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ।

Mithhaa Bolanu Niv Chalanu Hathhahu Day Kai Bhalaa Manaaay |

He speaks sweetly, moves humbly and giving away something by his hands for the well being of others feels happy.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੫ ਪੰ. ੨


ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ।

Thhorhaa Savanaa Khaavanaa Thhorhaa Bolanu Guramati Paaay |

Sleeping and eating maderately he, according to the teachings of the Guru, also does not speak much.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੫ ਪੰ. ੩


ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਆਪੁ ਗਣਾਏ।

Ghaali Khaai Sukritu Karai Vadaa Hoi N Aapu Ganaaay |

He toils to earn, performs good deeds and though being great never gets his greatness noticed.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੫ ਪੰ. ੪


ਸਾਧਸੰਗਤਿ ਮਿਲਿ ਗਾਂਵਦੇ ਰਾਤਿ ਦਿਹੈਂ ਨਿਤ ਚਲਿ ਚਲਿ ਜਾਏ।

Saadhsangati Mili Gaanvaday Raati Dihain Nit Chali Chali Jaaay |

Walking for day and night he reaches where Gurbant is sung in the congregation.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੫ ਪੰ. ੫


ਸਬਦ ਸੁਰਤਿ ਪਰਚਾ ਕਰੈ ਸਤਿਗੁਰੁ ਪਰਚੈ ਮਨ ਪਰਚਾਏ।

Sabad Surati Prachaa Karai Satiguru Prachai Manu Prachaaay |

He keeps his consciousness merged in the Word and maintains in the mind love for the true Guru.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੫ ਪੰ. ੬


ਆਸਾ ਵਿਚਿ ਨਿਰਾਸੁ ਵਲਾਏ ॥੧੫॥

Aasaa Vichi Niraasu Valaaay ||15 ||

Amid hopes and desires, he remains detached.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧੫ ਪੰ. ੭