Sikh life is without desires
ਸਿਖੀ ਨਿਸ਼ਕਾਮ ਹੈ

Bhai Gurdas Vaaran

Displaying Vaar 28, Pauri 2 of 22

ਚਾਰਿ ਪਦਾਰਥ ਆਖੀਅਨਿ ਸਤਿਗੁਰ ਦੇਇ ਗੁਰ ਸਿਖੁ ਮੰਗੈ।

Chaari Padaarathh Aakheeani Satigur Dayi N Gurasikhu Mangai |

The true Guru himself bestows the four ideals; the Sikh of the Guru does a ask for them.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨ ਪੰ. ੧


ਅਠ ਸਿਧੀ ਨਿਧੀ ਨਵੈ ਰਿਧਿ ਗੁਰੁ ਸਿਖੁ ਢਾਕੈ ਟੰਗੈ।

Athh Sidhi Nidhee Navai Ridhi N Guru Sikhu Ddhaakai Tangai |

The gurmukh never carries on his back the nine treasures and eight miraculous powers.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨ ਪੰ. ੨


ਕਾਮਧੇਣੁ ਲਖ ਲਖਮੀ ਪਹੁੰਚ ਹੰਘੈ ਢੰਗਿ ਸੁਢੰਗੈ।

Kaamadhynu Lakh Lakhamee Pahunch N Hanghai Ddhangi Suddhangai |

Wish fulfilling cow and millions of Laksamis, 'With their fine gestures cannot reach a gursikh — Sikh of the Guru.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨ ਪੰ. ੩


ਲਖ ਪਾਰਸ ਲਖ ਪਾਰਜਾਤ ਹਥਿ ਛੁਹਦਾ ਫਲ ਅਭੰਗੈ।

lakh Paaras Lakh Paarijaat Hathhi N Chhuhadaa Fal N Abhangai |

The Sikh of the Guru never touches the philosopher's stone or transitory fruits millions of wishfulfilling trees.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨ ਪੰ. ੪


ਤੰਤ ਮੰਤ ਪਾਖੰਡ ਲਖ ਬਾਜੀਗਰ ਬਾਜਾਰੀ ਨੰਗੈ।

Tant Mant Paakhand Lakh Baajeegar Baajaaree Nagai |

Millions of tantrists knowing mantras and tantras are mere naked acrobats for a Sikh of the Guru.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨ ਪੰ. ੫


ਪੀਰ ਮੁਰੀਦੀ ਗਾਖੜੀ ਇਕਸ ਅੰਗਿ ਅੰਗਣਿ ਅੰਗੈ।

Peer Mureedee Gaakharhee Ikas Angi N Angani Angai |

The Guru­ disciple relationship is very complex because many are its laws and byelaws.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨ ਪੰ. ੬


ਗੁਰ ਸਿਖੁ ਦੂਜੇ ਭਾਵਹੁ ਸੰਗੈ ॥੨॥

Gurasikhu Doojay Bhaavahu Sangai ||2 ||

The Sikh of the Guru is ever shy of the sense of duality.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨ ਪੰ. ੭