Truth, the true Sikh, the true Guru
ਸੱਚ, ਸੱਚਾ ਸਿੱਖ, ਸੱਚਾ ਗੁਰੂ

Bhai Gurdas Vaaran

Displaying Vaar 30, Pauri 14 of 20

ਲੂਣੁ ਸਾਹਿਬ ਦਾ ਖਾਇਕੈ ਰਣ ਅੰਦਰਿ ਲੜਿ ਮਰੈ ਸੁ ਜਾਪੈ।

Loonu Saahib Daa Khaai Kai Ran Andari Larhi Marai Su Jaapai |

True is he who is true to the salt of his master and dies fighting for him in the battelfield.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੪ ਪੰ. ੧


ਸਿਰ ਵਢੈ ਹਥੀਆਰੁ ਕਰਿ ਵਰੀਆਮਾ ਵਰੀਆਮੁ ਸਿਞਾਪੈ।

Sir Vaddhai Hatheeaaru Kari Vareeaamaa Variaamu Siaapai |

One who beheads the enemy with his weapon is known as brave among the warriors.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੪ ਪੰ. ੨


ਤਿਸੁ ਪਿਛੈ ਜੋ ਇਸਤਰੀ ਥਪਿ ਥੇਈ ਦੇ ਵਰੈ ਸਰਾਪੈ।

Tisu Pichhai Jo Isataree Dapi Dayee Day Varai Saraapai |

His bereaved woman is established as sati capable of granting boons and curses.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੪ ਪੰ. ੩


ਪੋਤੈ ਪੁਤ ਵਡੀਰੀਅਨਿ ਪਰਵਾਰੈ ਸਾਧਾਰੁ ਪਰਾਪੈ।

Potai Put Vadeereeani Pravaarai Saadharu Praapai |

Sons and grandsons are praised and the whole family becomes exalted.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੪ ਪੰ. ੪


ਵਖਤੈ ਉਪਰਿ ਲੜਿ ਮਰੈ ਅੰਮ੍ਰਿਤ ਵੇਲੈ ਸਬਦੁ ਅਲਾਪੈ।

Vakhatai Upari Larhi Marai Anmrit Vaylai Sabadu Alaapai |

One who dies fighting in the hour of peril and recites the Word in the ambrosial hour is known as the true warrior.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੪ ਪੰ. ੫


ਸਾਧਸੰਗਤਿ ਵਿਚਿ ਜਾਇਕੈ ਹਉਮੈ ਮਾਰਿ ਮਰੈ ਆਪੁ ਆਪੈ।

Saadhsangati Vichi Jaai Kai Haumai Maari Marai Aapu Aapai |

Going to the holy congregation and effacing his desires, he wipes out his ego.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੪ ਪੰ. ੬


ਲੜਿ ਮਰਣਾ ਤੈ ਸਤੀ ਹੋਣੁ ਗੁਰਮੁਖਿ ਪੰਥੁ ਪੂਰਣ ਪਰਤਾਪੈ।

Larhi Marana Tai Satee Honu Guramukhi Panthhu Pooran Prataapai |

Dying while fighting in battle and maintaining of the controle over the senses is the grand path of the gurmukhs.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੪ ਪੰ. ੭


ਸਚਿ ਸਿਦਕ ਸਚ ਪੀਰੁ ਪਛਾਪੈ ॥੧੪॥

Sachi Sidak Sach Peeru Pachhaapai ||14 ||

In whom you repose your full faith is known as the true Guru.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੪ ਪੰ. ੮