Truth and falsehood
ਸਚ ਅਤੇ ਕੂੜ

Bhai Gurdas Vaaran

Displaying Vaar 30, Pauri 7 of 20

ਸਚੁ ਸੋਹੈ ਸਿਰ ਪਗ ਜਿਉ ਕੋਝਾ ਕੂੜੁ ਕੁਥਾਇ ਕਛੋਟਾ।

Sachu Sohai Sir Pag Jiu Kojhaa Koorhu Kuthhai Kachhotaa |

The truth adorns the head like a turban but the falsehood is like a loincloth which remains in an untidy place.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੭ ਪੰ. ੧


ਸਚੁ ਸਤਾਣਾ ਸਾਰਦੂਲੁ ਕੂੜੁ ਜਿਵੈ ਹੀਣਾ ਹਰਣੋਟਾ।

Sachu Sataanaa Saarathhoolu Koorhu Jivai Heenaa Haranotaa |

The truth is a potent lion and the falsehood is like an abased deer.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੭ ਪੰ. ੨


ਲਾਹਾ ਸਚੁ ਵਣੰਜੀਐ ਕੂੜੁ ਕਿ ਵਣਜਹੁ ਆਵੈ ਤੋਟਾ।

Laahaa Sachu Vananjeeai Koorhu Ki Vanajahu Aavai Totaa |

Transactions of truth bring gains whereas the trading in falsehood brings nothing but loss.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੭ ਪੰ. ੩


ਸਚੁ ਖਰਾ ਸਾਬਾਸਿ ਹੈ ਕੂੜੁ ਚਲੈ ਦਮੜਾ ਖੋਟਾ।

Sachu Kharaa Saabaasi Hai Koorhu N Chalai Damarhaa Khotaa |

Truth being pure earns applause but the falsehood like a counter coin does not get circulated.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੭ ਪੰ. ੪


ਤਾਰੇ ਲਖ ਅਮਾਵਸੈ ਘੇਰਿ ਅਨੇਰਿ ਚਨਾਇਣੁ ਹੋਟਾ।

Taaray Lakh Amaavasai Ghayri Anayri Chanaainu Hotaa |

In the no-moon night, millions of stars remain there (in the sky) but the scarcity of light persists and pitch darkness prevails.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੭ ਪੰ. ੫


ਸੂਰਜ ਇਕ ਚੜ੍ਹੰਦਿਆ ਹੋਇ ਅਠ ਖੰਡ ਪਵੈ ਫਲਫੋਟਾ।

Sooraj Iku Charhanhadiaa Hoi Athh Khand Pavai Faladhotaa |

With the rise of the sun the darkness dispells in all the eight directions.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੭ ਪੰ. ੬


ਕੂੜੁ ਸਚੁ ਜਿਉਂ ਵਟੁ ਘੜੋਟਾ ॥੭॥

Koorhu Sachu Jiun Vatu Gharhotaa ||7 ||

The relationship between the false hood and the truth is similar to the relation of the pitcher and the stone.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੭ ਪੰ. ੭