Truth and falsehood
ਸੱਚ ਅਤੇ ਕੂੜ

Bhai Gurdas Vaaran

Displaying Vaar 30, Pauri 9 of 20

ਸਚੁ ਸਮਾਇਣੁ ਦੁਧ ਵਿਚਿ ਕੂੜ ਵਿਗਾੜੁ ਕਾਂਜੀ ਦੀ ਚੁਖੈ।

Sachu Samaainu Dudh Vichi Koorh Vigaarhu Kaanjee Dee Chukhai |

The truth is the rennet in the milk whereas falsehood is like the spoiling vinegar.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੯ ਪੰ. ੧


ਸਚੁ ਭੋਜਨੁ ਮੁਹਿ ਖਾਵਣਾ ਇਕੁ ਦਾਣਾ ਨਕੈ ਵਲਿ ਦੁਖੈ।

Sachu Bhojanu Muhi Khaavanaa Iku Daanaa Nakai Vali Dukhai |

The truth is like eating the food through mouth but the falsehood s painful as if a grain has gone into the nose.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੯ ਪੰ. ੨


ਫਲਹੁ ਰੁਖ ਰੁਖਹੁ ਸੁ ਫਲੁ ਅੰਤਿਕਾਲਿ ਖਉ ਲਾਖਹੁ ਰੁਖੈ।

Falahu Rukh Rukhahu Su Fal Anti Kaali Khau Laakhahu Rukhai |

From fruit emerges tree and nom tree the fruit; but if shellac attacks the tree, the latter is destroyed (similarly falsehood decimates the individual).

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੯ ਪੰ. ੩


ਸਉ ਵਰਿਆ ਅਗਿ ਰੁਖ ਵਿਚਿ ਭਸਮ ਕਰੈ ਅਗਿ ਬਿੰਦਕੁ ਧੁਖੈ।

Sau Variaa Agi Rukh Vichi Bhasam Karai Agi Bindaku Dhukhai |

For hundreds of years, the fire remains latent in the tree, but enraged by a small spark, it destroys the ree (similarly the falsehood ever remaining in the mind, ultimately destroys the man).

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੯ ਪੰ. ੪


ਸਚੁ ਦਾਰੂ ਕੂੜੁ ਰੋਗੁ ਹੈ ਵਿਣੁ ਗੁਰ ਵੈਦ ਵੇਦਨਿ ਮਨਮੁਖੈ।

Sachu Daaroo Koorhu Rogu Hai Vinu Gur Vaid Vaydani Manamukhai |

The truth is medicine whereas the falsehood is a disease which inflicts the manmukhs who are without physician in the form of Guru.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੯ ਪੰ. ੫


ਸਚੁ ਸਥੋਈ ਕੂੜ ਠਗੁ ਲਗੈ ਦੁਖੁ ਗੁਰਮੁਖਿ ਸੁਖੈ।

Sachu Sathhoee Koorh Thhagu Lagai Dukhu N Guramukhi Sukhai |

Truth is companion and the falsehood a cheat who cannot make the gurmukh suffer (because they ever abide in the pleasure of truth).

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੯ ਪੰ. ੬


ਕੂੜੁ ਪਚੈ ਸਚੈ ਦੀ ਭੁਖੈ ॥੯॥

Koorhu Pachai Sachai Dee Bhukhai ||9 ||

Falsehood perishes and the truth is ever desired.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੯ ਪੰ. ੭