Stupid is not friendly to truth
ਮੂਰਖ ਸੱਚ ਦਾ ਯਾਰ ਨਹੀਂ

Bhai Gurdas Vaaran

Displaying Vaar 32, Pauri 12 of 20

ਅੰਨ੍ਹਾ ਆਖੇ ਲੜਿ ਮਰੈ ਖੁਸੀ ਹੋਵੈ ਸੁਣਿ ਨਾਉ ਸੁਜਾਖਾ।

Annhaa Aakhay Larhi Marai Khusee Hovai Suni Naau Sujaakhaa |

The blind stupid one fights to the finish if he is called blind (intellectually) and feels flattered if called eyed (a wise one).

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੨ ਪੰ. ੧


ਭੋਲਾ ਆਖੇ ਭਲਾ ਮੰਨਿ ਅਹਮਕੁ ਜਾਣਿ ਅਜਾਣਿ ਭਾਖਾ।

Bholaa Aakhay Bhalaa Manni Ahamaku Jaani Ajaani N Bhaakhaa |

Calling him simple minded makes him feel good but he would not talk to one who tells him that he is a silly person.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੨ ਪੰ. ੨


ਧੋਰੀ ਆਖੈ ਹਸਿ ਦੇ ਬਲਦ ਵਖਾਣਿ ਕਰੈ ਮਨਿ ਮਾਖਾ।

Dhoreen Aakhai Hasi Day Balad Vakhaani Karai Mani Maakhaa |

He smiles at being called a carrier of the burden (of all) but feels angry when told that he is just an ox.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੨ ਪੰ. ੩


ਕਾਉਂ ਸਿਆਣਪ ਜਾਣਦਾ ਵਿਸਟਾ ਖਾਇ ਭਾਖ ਸੁਭਾਖਾ।

Kaaun Siaanap Jaanadaa Visataa Khaai N Bhaakh Subhaakhaa |

The crow knows many skills but it crows jarringly and eats faeces.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੨ ਪੰ. ੪


ਨਾਉ ਸੁਰੀਤ ਕੁਰੀਤ ਦਾ ਮੁਸਕ ਬਿਲਾਈ ਗਾਂਡੀ ਸਾਖਾ।

Naau Sureet Kureet Daa Musak Bilaaee Gaandee Saakhaa |

To the bad customs the stupid refers as good conduct and calls the indurated faeces of cat, fragrant.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੨ ਪੰ. ੫


ਹੇਠਿ ਖੜਾ ਥੂ ਥੂ ਕਰੈ ਗਿਦੜ ਹਥਿ ਆਵੈ ਦਾਖਾ।

Haythhi Kharhaa Doo Doo Karai Gidarh Hathhi N Aavai Daakhaa |

As the jackal unable to reach and eat grapes on tree, spits over them, so is the case of a fool.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੨ ਪੰ. ੬


ਬੋਲ ਵਿਗਾੜੁ ਮੂਰਖੁ ਭੇਡਾਖਾ ॥੧੨॥

Bolavigaarhu Moorakhu Bhaydaakhaa ||12 ||

The foolish person is a blind follower like sheep and his obdurate talk spoils his relationship with every one.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੨ ਪੰ. ੭