Dual-minded never improves
ਦੁਬਾਜਰਾ ਸੁਧਰਦਾ ਨਹੀਂ

Bhai Gurdas Vaaran

Displaying Vaar 33, Pauri 14 of 22

ਦੁਖੀਆ ਦੁਸਟੁ ਦੁਬਾਜਰਾ ਬਗੁਲ ਸਮਾਧਿ ਰਹੈ ਇਕ ਟੰਗਾ।

Dukheeaa Dusatu Dubaajaraa Bagul Samaadhi Rahai Ik Tangaa |

An evil and dual-minded person suffers like the crane standing on one leg.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੪ ਪੰ. ੧


ਬਜਰ ਪਾਪ ਉਤਰਨਿ ਘੁਟਿ ਘੁਟਿ ਜੀਆਂ ਖਾਇ ਵਿਚਿ ਗੰਗਾ।

Bajar Paap N Utarani Ghuti Ghuti Jeeaan Khaai Vichi Gangaa |

Standing in Ganges, it strangulates creatures to eat them and its sins are never washed out.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੪ ਪੰ. ੨


ਤੀਰਥ ਨਾਵੈ ਤੂੰਬੜੀ ਤਰਿ ਤਰਿ ਤਨੁ ਧੋਵੈ ਕਰਿ ਨੰਗਾ।

Teerathh Naavai Toonbarhee Tari Tari Tanu Dhovai Kari Nagaa |

Colocynth may swim naked and bath at one pilgrimage centre after another,

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੪ ਪੰ. ੩


ਮਨ ਵਿਚਿ ਵਸੈ ਕਾਲਕੂਟੁ ਭਰਮੁ ਉਤਰੈ ਕਰਮੁ ਕੁਢੰਗਾ।

Man Vichi Vasai Kaalakootu Bharamu N Utarai Karamu Kuddhangaa |

but its action are so crooked that the poison in its heart never goes.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੪ ਪੰ. ੪


ਵਰਮੀ ਮਾਰੀ ਨਾ ਮਰੈ ਬੈਠਾ ਜਾਇ ਪਤਾਲਿ ਭੁਇਅੰਗਾ।

Varamee Maaree Naa Marai Baithhaa Jaai Pataali Bhuiangaa |

Beating the hole of a snake does not kill it, for it remains (safe) in the nether world.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੪ ਪੰ. ੫


ਹਸਤੀ ਨੀਰਿ ਨਵਾਲੀਐ ਨਿਕਲਿ ਖੇਹ ਉਡਾਏ ਅੰਗਾ।

Hasatee Neeri Navaaleeai Nikali Khayh Udaaay Angaa |

The elephant coming out of water after a bath, again blows dust around its limbs.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੪ ਪੰ. ੬


ਦੂਜਾ ਭਾਉ ਸੁਆਉ ਚੰਗਾ ॥੧੪॥

Doojaa Bhaau Suaaao N Changaa ||14 ||

The sense of duality is not at all a good sense.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੪ ਪੰ. ੭