Hindu-Muslim
ਹਿੰਦੂ ਮੁਸਲਮਾਨ

Bhai Gurdas Vaaran

Displaying Vaar 33, Pauri 2 of 22

ਦੁਹੁ ਮਿਲਿ ਜੰਮੇ ਦੁਇ ਜਣੇ ਦੁਹੁ ਜਣਿਆਂ ਦੁਇ ਰਾਹ ਚਲਾਏ।

Duhu Mili Janmay Dui Janay Duhu Janiaan Dui Raah Chalaaay |

Consequent to the confluence of male and female both (Hindu and Muslim) were born; but both initiated separate ways (sects).

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨ ਪੰ. ੧


ਹਿੰਦੂ ਆਖਨਿ ਰਾਮ ਰਾਮ ਮੁਸਲਮਾਣਾਂ ਨਾਉ ਖੁਦਾਏ।

Hindoo Aakhani Raam Raamu Musalamaanaan Naau Khudaaay |

Hindus remember Ram-Ram and the Muslims named Him Khuda.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨ ਪੰ. ੨


ਹਿੰਦੂ ਪੂਰਬਿ ਸਉਹਿਆਂ ਪਛਮਿ ਮੁਸਲਮਾਣ ਨਿਵਾਏ।

Hindoo Poorabi Sauhiaan Pachhami Musalamaanu Nivaaay |

Hindus perform their worship facing East and Muslims bow towards the West.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨ ਪੰ. ੩


ਗੰਗ ਬਨਾਰਸਿ ਹਿੰਦੂਆਂ ਮਕਾ ਮੁਸਲਮਾਣੁ ਮਨਾਏ।

Gang Banaarasi Hindooaan Makaa Musalamaanu Manaaay |

Hindus adore Ganges and Banaras, whereas Muslims celebrate Mecca.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨ ਪੰ. ੪


ਵੇਦ ਕਤੇਬਾ ਚਾਰਿ ਚਾਰਿ ਚਾਰ ਵਰਨ ਚਾਰਿ ਮਜਹਬ ਚਲਾਏ।

Vayd Kataybaan Chaari Chaari Chaar Varan Chaari Majahab Chalaaay |

They have four scriptures each--four Vedas and four Katebas. Hindus created four varnas (castes) and Muslims the four sects (Hanifis, Safis, Malikis, and Hambalis).

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨ ਪੰ. ੫


ਪੰਜ ਤਤ ਦੋਵੈ ਜਣੇ ਪਉਣੁ ਪਾਣੀ ਬੈਸੰਤਰੁ ਛਾਏ।

Panj Tat Dovai Janay Paunu Paanee Baisantaru Chhaaay |

But in fact, the same air, water and fire exist in them all.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨ ਪੰ. ੬


ਇਕ ਥਾਉਂ ਦੁਇ ਨਾਉਂ ਧਰਾਏ ॥੨॥

Ik Daaun Dui Naaun Dharaaay ||2 ||

The ultimate shelter for both is the same one; only they have given different names to it.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨ ਪੰ. ੭