Cherish in heart the benevolent Creator
ਉਪਕਾਰੀ ਕਰਤਾਰ ਨੂੰ ਸੰਭਾਲ

Bhai Gurdas Vaaran

Displaying Vaar 37, Pauri 14 of 31

ਕਾਦਰੁ ਮਨਹੁਂ ਵਿਸਾਰਿਆ ਕੁਦਰਤਿ ਅੰਦਰਿ ਕਾਦਰੁ ਦਿਸੈ।

Kaadaru Manahu Visaariaa Kudarati Andari Kaadaru Disai |

In nature that creator is beheld but the jiv has forgotten him.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੪ ਪੰ. ੧


ਜੀਉ ਪਿੰਡ ਦੇ ਸਾਜਿਆ ਸਾਸ ਮਾਸ ਦੇ ਜਿਸੈ ਕਿਸੈ।

Jeeu Pind Day Saajiaa Saas Maas Day Jisai Kisai |

Bestowing body, vital air, flesh and breath upon every one, He has created one and all.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੪ ਪੰ. ੨


ਅਖੀਂ ਮੁਹੁਂ ਨਕੁ ਕੰਨੁ ਦੇਇ ਹਥੁ ਪੈਰੁ ਸਭਿ ਦਾਤ ਸੁ ਤਿਸੈ।

Akhee Muhu Naku Kannu Dayi Hathhu Pairu Sabhi Daat Su Tisai |

As gifts, eyes, mouth, nose, ears, hands, and feet have been given by Him.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੪ ਪੰ. ੩


ਅਖੀਂ ਦੇਖੈ ਰੂਪ ਰੰਗੁ ਸਬਦਿ ਸੁਰਤਿ ਮੁਹਿ ਕੰਨ ਸਰਿਸੈ।

Akheen Daykhai Roop Rangu Sabad Surati Muhi Kann Sarisai |

Man beholds form and colour through eyes and through mouth and ears he speaks and listens to the Word respectively.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੪ ਪੰ. ੪


ਨਕ ਵਾਸ ਹਥੀਂ ਕਿਰਤ ਪੈਰੀ ਚਲਣ ਪਲ ਪਲ ਖਿਸੈ।

Naki Vaasu Hatheen Kirati Pairee Chalan Pal Pal Khisai |

Smelling through nose and working with hands, he slides on his feet slowly.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੪ ਪੰ. ੫


ਵਾਲ ਦੰਦ ਮੁੰਹ ਰੋਮ ਰੋਮ ਸਾਸ ਗਿਰਾਸਿ ਸਮਾਲਿ ਸਲਿਸੈ।

Vaal Dand Nahu Rom Rom Saasi Giraasi Samaali Salisai |

He carefully keeps his hair, teeth, nails, trichomes, breath and food. Jiv, you getting controlled by the taste and greed always remember the worldly masters.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੪ ਪੰ. ੬


ਸਾਦੀ ਲਬੈ ਸਾਹਿਬੋ ਤਿਸ ਤੂੰ ਸੰਮਲ ਸੌਵੈਂ ਹਿਸੈ।

Saadee Labai Saahibo Tis Toon Sanmal Saivain Hisai |

Do remember that Lord too just one hundredth part of it.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੪ ਪੰ. ੭


ਲੂਣ ਪਾਇ ਕਰਿ ਆਟੈ ਮਿਸੈ ॥੧੪॥

Loonu Paai Kari Aati Misai ||14 ||

Put salt of devotion in the flour of life and make it tasteful.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੪ ਪੰ. ੮