Manmukh returns evil for good done to him
ਮਨਮੁਖ ਅੰਦਰਿ ਨੂੰ ਅਵਗੁਣ ਕਰਦਾ ਹੈ

Bhai Gurdas Vaaran

Displaying Vaar 37, Pauri 20 of 31

ਥਲਾਂ ਅੰਦਰਿ ਅਕ ਉਗਵਨਿ ਵੁਠੇ ਮੀਂਹ ਪਵੈ ਮੁਹਿ ਮੋਆ।

Thhalaan Andari Aku Ugavani Vuthhay Meenh Pavai Muhi Moaa |

Akk plant grows in sandy regions and during rain it falls on its face.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੦ ਪੰ. ੧


ਪਤਿ ਟੁਟੈ ਦੁਧ ਵਹਿ ਚਲੈ ਪੀਤੈ ਕਾਲਕੂਟ ਓਹੁ ਹੋਆ।

Pati Tutai Dudhu Vahi Chalai Peetai Kaalakootu Aohu Hoaa |

Milk oozes out of it when its leaf is plucked but it turns out to be poison when drunk.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੦ ਪੰ. ੨


ਅਕਹੁਂ ਫਲ ਹੁਇ ਖਖੜੀ ਨਿਹਫਲ ਸੋ ਫਲ ਅਕਤਿਡੁ ਭੋਆ।

Akahun Fal Hoi Khakharhee Nihaphalu So Fal Akatidu Bhoaa |

The pod is a useless fruit of akk liked only by grasshoppers.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੦ ਪੰ. ੩


ਵਿਹੁ ਨਸੈ ਅਕ ਦੁਧ ਤੇ ਸਪੁ ਖਾਧਾ ਖਾਇ ਅਕ ਨਰੋਆ।

Vihu Nasai Ak Dudh Tay Sapu Khaadha Khaai Ak Naroaa |

The poison gets diluted by akk-milk and (sometimes) a person bitten by sanke gets cured of its poison.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੦ ਪੰ. ੪


ਸੋ ਅਕ ਚਰਿ ਕੈ ਬਕਰੀ ਦੇਇ ਦੁਧੁ ਅੰਮ੍ਰਿਤ ਮੋਹਿ ਚੋਆ।

So Ak Chari Kai Bakaree Dayi Dudhu Anmrit Mohi Choaa |

When a goat grazes the same akk,it yeilds nectar-like drinkable milk.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੦ ਪੰ. ੫


ਸਪੈ ਦੁਧੁ ਪੀਆਲੀਐ ਵਿਸੁ ਉਗਾਲੈ ਪਾਸਿ ਖੜੋਆ।

Sapai Dudhu Peeaaleeai Visu Ugaalai Paasi Kharhoaa |

Milk given to snake is belched out by it instantly in the form of poison.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੦ ਪੰ. ੬


ਗੁਣ ਕੀਤੇ ਅਵਗੁਣ ਕਰਿ ਢੋਆ ॥੨੦॥

Gun Keetay Avagunu Kari Ddhoaa ||20 ||

The wicked person returns evil for good done to him.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੦ ਪੰ. ੭