The abode of true Guru is the holy congregation
ਸਤਿਗੁਰੂ ਨਿਵਾਸ, ਸਤਿਸੰਗ ਵਿਚ

Bhai Gurdas Vaaran

Displaying Vaar 39, Pauri 12 of 21

ਪਾਰਬ੍ਰਹਮੁ ਪੂਰਨ ਬ੍ਰਹਮੁ ਸਤਿਗੁਰੁ ਸਾਧਸੰਗਤਿ ਵਿਚਿ ਵਸੈ।

Paarabrahamu Pooran Brahamu Satiguru Saadhsangati Vichi Vasai |

The true Guru is the transcendent perfect Brahm and resides in the holy congregation.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੨ ਪੰ. ੧


ਸਬਦ ਸੁਰਤਿ ਆਰਾਧੀਐ ਭਾਇ ਭਗਤਿ ਭੈ ਸਹਜ ਵਿਗਸੈ।

Sabadi Surati Araadheeai Bhaai Bhagati Bhai Sahaji Vigasai |

By absorbing the consciousness in the Word He is adored, and cherishing love, devotion and His awe He spontaneously blooms in the heart.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੨ ਪੰ. ੨


ਨਾ ਓਹੁ ਮਰੈ ਸੋਗੁ ਹੋਇ ਦੇਂਦਾ ਰਹੈ ਭੋਗੁ ਵਿਣਸੈ।

Naa Aohu Marai N Sogu Hoi Dayndaa Rahai N Bhogu Vinasai |

He never dies nor becomes sorrowful. He always goes on bestowing, and his bounties are never exhausted.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੨ ਪੰ. ੩


ਗੁਰੂ ਸਮਾਣਾ ਆਖੀਐ ਸਾਧਸੰਗਤਿ ਅਬਿਨਾਸੀ ਹਸੈ।

Guroo Samaanaa Aakheeai Saadh Sangati Abinaasee Hasai |

People say that the Guru has passed away but the holy congregation smilingly accepts Him as indestructible.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੨ ਪੰ. ੪


ਛੇਵੀਂ ਪੀੜ੍ਹੀ ਗੁਰੂ ਦੀ ਗੁਰਸਿਖਾਂ ਪੀੜੀ ਕੋ ਦਸੈ।

Chhayveen Peerhhee Guroo Dee Gur Sikhaa Peerhhee Ko Dasai |

Guru (Hargobind) is the sixth generation of Gurus but who can tell about the generations of the Sikhs.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੨ ਪੰ. ੫


ਸਚੁ ਨਾਉਂ ਸਚੁ ਦਰਸਨੋ ਸਚਖੰਡ ਸਤਿਸੰਗ ਸਰਸੈ।

Sachu Naaun Sachu Darasano Sachakhand Satisangu Sarasai |

The concepts of true name, true glimpse, and the true abode get their explanation only in the holy congregation.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੨ ਪੰ. ੬


ਪਿਰਮ ਪਿਆਲਾ ਸਾਧਸੰਗਿ ਭਗਤ ਵਛਲੁ ਪਾਰਸੁ ਪਰਸੈ।

Piram Piaalaa Saadhsangi Bhagati Vachhalu Paarasu Prasai |

The cup of love is quaffed in the holy congregation and there only the touch of the philosopher's stone (Lord), loving to devotees is received.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੨ ਪੰ. ੭


ਨਿਰੰਕਾਰ ਆਕਾਰ ਕਰਿ ਹੋਇ ਅਕਾਲ ਅਜੋਨੀ ਜਸੈ।

Nirankaaru Akaaru Kari Hoi Akaal Ajonee Jasai |

In the holy congregation, the formless one assumes form and there only the unborn, timeless

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੨ ਪੰ. ੮


ਸਚਾ ਸਚੁ ਕਸਉਟੀ ਕਸੈ ॥੧੨॥

Sachaa Sachu Kasautee Kasai ||12 ||

Being is eulogized. The truth only prevails there and everyone is tested on the touchstone of truth there.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੨ ਪੰ. ੯