Invocation
ਮੰਗਲਾਚਰਣ

Bhai Gurdas Vaaran

Displaying Vaar 7, Pauri 1 of 20

ਸਤਿਗੁਰੁ ਸਚਾ ਪਾਤਿਸਾਹੁ ਸਾਧਸੰਗਤਿ ਸਚੁ ਖੰਡੁ ਵਸਾਇਆ।

Satiguru Sachaa Paatisaahu Saadhsangati Sachu Khandu Vasaaiaa |

The true Guru is true emperor who has founded the abode of truth in the form of the congregation of the saints.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧ ਪੰ. ੧


ਗੁਰਸਿਖ ਲੈ ਗੁਰਸਿਖ ਹੋਇ ਆਪੁ ਗਵਾਇ ਆਪੁ ਗਣਾਇਆ।

Gur Sikh Lai Gurasikh Hoi Aapu Gavaai N Aapu Ganaaiaa |

The Sikhs living there being taught by the Guru, lose their ego and never make themselves noticed.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧ ਪੰ. ੨


ਗੁਰਸਿਖ ਸਭੋ ਸਾਧਨਾ ਸਾਧਿ ਸਧਾਇ ਸਾਧੁ ਸਦਵਾਇਆ।

Gurasikh Sabho Saadhnaa Saathhi Sadhai Saadhu Sadavaaiaa |

The Sikhs of the Guru get themselves called sadhus only after accomplishing all sorts of discipline.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧ ਪੰ. ੩


ਚਹੁ ਵਰਣਾ ਉਪਦੇਸ ਦੇ ਮਾਇਆ ਵਿਚਿ ਉਦਾਸੁ ਰਹਾਇਆ।

Chahu Varana Upadays Day Maaiaa Vichi Udaasu Rahaaiaa |

They preach to all the four varnas and themselves remain indifferent in the midst of maya.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧ ਪੰ. ੪


ਸਚਹੁ ਓਰੈ ਸਭ ਕਿਹੁ ਸਚੁ ਨਾਉ ਗੁਰਮੰਤ੍ਰ੍ਰ ਦਿੜਾਇਆ।

Sachahu Aorai Sabhu Kihu Sachu Naau Guramantu Dirhaaiaa |

They explain clearly that everything is below truth i.e. the truth is highest and only this mantra should be recited with deep integrity.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧ ਪੰ. ੫


ਹੁਕਮੈ ਅੰਦਰਿ ਸਭ ਕੋ ਮੰਨੈ ਹੁਕਮੁ ਸੁ ਸਚਿ ਸਮਾਇਆ।

Hukamai Andari Sabh Ko Mannai Hukamu Su Sachi Samaaiaa |

Everything is subsumed in the divine order and whosoever bows his head before His order, merges in the truth.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧ ਪੰ. ੬


ਸਬਦ ਸੁਰਤਿ ਲਿਵ ਅਲਖੁ ਲਖਾਇਆ ॥੧॥

Sabad Suratiliv Alakhu Lakh Aaiaa ||1 ||

The consciousness attuned to the Word makes man competent to behold the invisible Lord.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧ ਪੰ. ੭