Twosome,the glory of Gurmukh
ਦੋ ਦੀ ਗਿਣਤੀ, ਗੁਰਮੁਖ ਮਹਿਮਾਂ

Bhai Gurdas Vaaran

Displaying Vaar 7, Pauri 2 of 20

ਸਿਵ ਸਕਤੀ ਨੋ ਸਾਧਿ ਕੈ ਚੰਦੁ ਸੂਰਜ ਦਿਹੁਂ ਰਾਤਿ ਸਧਾਏ।

Siv Sakatee No Saathhi Kai Chandu Sooraju Dihun Raati Sadhaay |

Conquering Siva and S'akti (the rajas and tamas qualities), the gurmukhs have disciplined the moon-sun (ira, pingala) and also the time known by days and nights.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨ ਪੰ. ੧


ਸੁਖ ਦੁਖ ਸਾਧੇ ਹਰਖ ਸੋਗ ਨਰਕ ਸੁਰਗ ਪੁੰਨ ਪਾਪ ਲੰਘਾਏ।

Sukh Dukh Saadhy Harakh Sog Narak Surag Punn Paap Laghaaay |

Subjugating pleasure and pain, joy and suffering, they have gone beyond hell and heaven, sin and virtue.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨ ਪੰ. ੨


ਜਨਮ ਮਰਣ ਜੀਵਨੁ ਮੁਕਤਿ ਭਲਾ ਬੁਰਾ ਮਿਤ੍ਰ੍ਰ ਸਤ੍ਰ੍ਰ ਨਿਵਾਏ।

Janam Maran Jeevanu Mukati Bhalaa Buraa Mitr Satr Nivaaay |

They have humbled life, death, liberation in life, right and wrong, enemy and friend.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨ ਪੰ. ੩


ਰਾਜ ਜੋਗ ਜਿਣਿ ਵਸਿ ਕਰਿ ਸਾਧਿ ਸੰਜੋਗ ਵਿਜੋਗੁ ਰਹਾਏ।

Raaj Jog Jini Vasi Kari Saathhi Sanjogu Vijogu Rahaaay |

Being victors of raj and yoga (temporality and spirituality), they have disciplined alliance as well as separation.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨ ਪੰ. ੪


ਵਸਗਤਿ ਕੀਤੀ ਨੀਂਦ ਭੂਖ ਆਸਾ ਮਨਸਾ ਜਿਣਿ ਘਰਿ ਆਏ।

Vasagati Keetee Neend Bhookh Aasaa Manasaa Jinee Ghari Aaay |

Conquering sleep, hunger, hope and desire, they have made their abode in their own true nature.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨ ਪੰ. ੫


ਉਸਤੁਤਿ ਨਿੰਦਾ ਸਾਧਿ ਕੈ ਹਿੰਦੂ ਮੁਸਲਮਾਣ ਸਬਾਏ।

Usatati Nidaa Saathhi Kai Hindoo Musalamaan Sabaaay |

Going beyond praise and slander, they have become beloved of the Hindus as well as Muslims.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨ ਪੰ. ੬


ਪੈਰੀ ਪੈ ਪਾਖਾਕ ਸਦਾਏ ॥੨॥

Pairee Pai Paa Khaak Sadaaay ||2 ||

They bow before all and consider themselves as dust.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨ ਪੰ. ੭