Evil doers
ਅਸਾਧ ਜਨ

Bhai Gurdas Vaaran

Displaying Vaar 8, Pauri 15 of 24

ਕਿਤੜੇ ਲਖ ਅਸਾਧ ਜਗ, ਵਿਚਿ ਕਿਤੜੇ ਚੋਰ ਜਾਰ ਜੂਆਰੀ।

Kitarhay Lakh Asaadh Jag Vichi Kitarhay Chor Jaar Jooaaree |

In this world are myrids of wicked persons, thieves, bad characters and gamblers.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੫ ਪੰ. ੧


ਵਟਵਾੜੇ ਠਗਿ ਕੇਤੜੇ, ਕੇਤੜਿਆ ਨਿੰਦਕ ਅਵੀਚਾਰੀ।

Vatavaarhay Thhagi Kaytarhay Kaytarhiaan Nidak Avichaaree |

Many are highway robbers. Dupers, backbiters and devoid of thinking.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੫ ਪੰ. ੨


ਕੇਤੜਿਆ ਅਕਿਰਤਘਣ ਕਿਤੜੇ ਬੇਮੁਖ ਤੇ ਅਣਚਾਰੀ।

Kaytarhiaan Akirataghan Kitarhay Baymukh Tay Anachaaree |

Many are ungrateful, apostate and have spoiled conduct.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੫ ਪੰ. ੩


ਸ੍ਵਾਮਿ ਧ੍ਰੋਹੀ ਵਿਸਵਾਸ ਘਾਤ, ਲੂਣ ਹਰਾਮੀ ਮੂਰਖ ਭਾਰੀ।

Saami Dhrauhee Visavaasi Ghaat |oon Haraamee Moorakh Bhaaree |

Killers of their masters, unfaithful, not true to their salt and morons are also there.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੫ ਪੰ. ੪


ਬਿਖਲੀਪਤਿ ਵੇਸੁਆ ਰਵਤ ਮਦ ਮਤਵਾਲੇ ਵਡੇ ਵਿਕਾਰੀ।

Bikhaleepati Vaysuaa Ravat Mad Matavaalay Vaday Vikaaree |

Many are deeply engrossed in evil propensities, untrue to their salt, drunkards and evil-doers.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੫ ਪੰ. ੫


ਵਿਸਟ ਵਿਰੋਧੀ ਕੇਤੜੇ, ਕੇਤੜਿਆ ਕੂੜੇ ਕੂੜਿਆਰੀ।

Visat Virodhee Kaytarhay Kaytarhiaan Koorhay Koorhiaaree |

Many by becoming mediators raise antagonism and many are mere tellers of lies.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੫ ਪੰ. ੬


ਗੁਰ ਪੂਰੇ ਬਿਨੁ ਅੰਤਿ ਖੁਆਰੀ ॥੧੫॥

Gur Pooray Binu Anti Khuaaree ||15 ||

Without surrendering before they true Guru, all will run from pillar to post (and will get nothing).

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੫ ਪੰ. ੭