Invocation
ਉਹੋ ਹੀ

Bhai Gurdas Vaaran

Displaying Vaar 8, Pauri 3 of 24

ਚਉਰਾਸੀਹ ਲਖ ਜੋਨਿ ਵਿਚਿ ਜਲ ਥਲ ਮਹੀਅਲੁ ਤ੍ਰਿਭਵਣ ਸਾਰਾ।

Chauraaseeh Lakh Joni Vichi Jalu Thhal Maheealu Tribhavanasaaraa |

Water earth and the nether world are full of eighty-four lacs of species.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੩ ਪੰ. ੧


ਇਕਸਿ ਇਕਸਿ ਜੋਨਿ ਵਿਚਿ ਜੀਅ ਜੰਤ ਅਗਣਤ ਅਪਾਰਾ।

Ikasi Ikasi Joni Vichi Jeea Jant Aganat Apaaraa |

In each species innumerable creatures are there.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੩ ਪੰ. ੨


ਸਾਸਿ ਗਿਰਾਸਿ ਸਮਾਲਦਾ ਕਰਿ ਬ੍ਰਹਮੰਡ ਕਰੋੜਿ ਅਪਾਰਾ।

Saasi Giraasi Samaaladaa Kari Brahamand Karorhi Sumaaraa |

Having created myriad universe He provides sustenance for them.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੩ ਪੰ. ੩


ਰੋਮ ਰੋਮ ਵਿਚਿ ਰਖਿਓਨੁ ਓਅੰਕਾਰ ਅਕਾਰੁ ਵਿਥਾਰਾ।

Rom Rom Vichi Rakhiaonu Aoankaar Akaaru Vidaaraa |

In each particle that Lord has extended Himself.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੩ ਪੰ. ੪


ਸਿਰਿ ਸਿਰਿ ਲੇਖ ਅਲੇਖੁ ਦਾ ਲੇਖ ਅਲੇਖ ਉਪਾਵਣ ਹਾਰਾ।

Siri Siri Laykh Alaykhu Daa Laykh Alaykh Upaavanuhaaraa |

On the forehead of each creature are written his accounts; Only that creator is beyond all accounts and counts.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੩ ਪੰ. ੫


ਕੁਦਰਤਿ ਕਵਣੁ ਕਰੈ ਵੀਚਾਰਾ ॥੩॥

Kudarati Kavanu Karai Veechaaraa ||3 ||

Who can ponder upon His greatness?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੩ ਪੰ. ੬