Sri Dasam Granth Sahib

Displaying Page 169 of 2820

ਮਨੁ ਤੇ ਤਨੁ ਤੇਜੁ ਚਲਿਓ ਜਗ ਮਾਤ ਕੋ ਦਾਮਨਿ ਜਾਨ ਚਲੇ ਘਨ ਮੈ ॥੪੮॥

Manu Te Tanu Teju Chaliao Jaga Maata Ko Daamni Jaan Chale Ghan Mai ॥48॥

That the body of the mother of the world moved swifter than her mind, she appeared as lightning moving in the clouds.48.,

ਉਕਤਿ ਬਿਲਾਸ ਅ. ੨ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੂਟ ਗਈ ਧੁਜਨੀ ਸਗਰੀ ਅਸਿ ਚੰਡ ਪ੍ਰਚੰਡ ਜਬੈ ਕਰਿ ਲੀਨੋ

Phootta Gaeee Dhujanee Sagaree Asi Chaanda Parchaanda Jabai Kari Leeno ॥

When the goddess held her sword in her hand, all the army of the demons cracked.,

ਉਕਤਿ ਬਿਲਾਸ ਅ. ੨ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਮਰੈ ਨਹਿ ਬੇਖ ਕਰੈ ਬਹੁਤਉ ਬਰਬੰਡ ਮਹਾਬਲ ਕੀਨੋ

Daita Mari Nahi Bekh Kari Bahutau Barbaanda Mahaabala Keeno ॥

The demons were also very powerful, they did not die and instead were fighting in transformed forms.,

ਉਕਤਿ ਬਿਲਾਸ ਅ. ੨ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰ ਚਲਾਇ ਦਇਓ ਕਰਿ ਤੇ ਸਿਰ ਸਤ੍ਰ ਕੋ ਮਾਰ ਜੁਦਾ ਕਰ ਦੀਨੋ

Chakar Chalaaei Daeiao Kari Te Sri Satar Ko Maara Judaa Kar Deeno ॥

Chandi segregated the heads of the enemies by throwing her disc with her hands.,

ਉਕਤਿ ਬਿਲਾਸ ਅ. ੨ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨਤ ਧਾਰ ਚਲੀ ਨਭ ਕੋ ਜਨੁ ਸੂਰ ਕੋ ਰਾਮ ਜਲਾਜਲ ਦੀਨੋ ॥੪੯॥

Sarunata Dhaara Chalee Nabha Ko Janu Soora Ko Raam Jalaajala Deeno ॥49॥

Consequently the current of bloods flowed as if Rama was offering water to the sun.49.,

ਉਕਤਿ ਬਿਲਾਸ ਅ. ੨ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਸੂਰ ਸੰਘਾਰ ਦਏ ਤਿਹ ਖੇਤਿ ਮਹਾ ਬਰਬੰਡ ਪਰਾਕ੍ਰਮ ਕੈ

Saba Soora Saanghaara Daee Tih Kheti Mahaa Barbaanda Paraakarma Kai ॥

When that mighty goddess killed all the chivalrous demons with her power,

ਉਕਤਿ ਬਿਲਾਸ ਅ. ੨ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਸ੍ਰਉਨਤ ਸਿੰਧੁ ਭਇਓ ਧਰਨੀ ਪਰਿ ਪੁੰਜ ਗਿਰੇ ਅਸਿ ਕੈ ਧਮ ਕੈ

Taha Sarunata Siaandhu Bhaeiao Dharnee Pari Puaanja Gire Asi Kai Dhama Kai ॥

Then so much mass of blood fell on the earth that it became a sea of blood.,

ਉਕਤਿ ਬਿਲਾਸ ਅ. ੨ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਮਾਤ ਪ੍ਰਤਾਪ ਹਨੇ ਸੁਰ ਤਾਪ ਸੁ ਦਾਨਵ ਸੈਨ ਗਈ ਜਮ ਕੈ

Jaga Maata Partaapa Hane Sur Taapa Su Daanva Sain Gaeee Jama Kai ॥

The mother of the world, with her power, removed the suffering of gods and the demons went to the abode of Yama.,

ਉਕਤਿ ਬਿਲਾਸ ਅ. ੨ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਅਰਿ ਸਿੰਧੁਰ ਕੇ ਦਲ ਪੈਠ ਕੈ ਦਾਮਿਨਿ ਜਿਉ ਦੁਰਗਾ ਦਮਕੈ ॥੫੦॥

Bahuro Ari Siaandhur Ke Dala Paittha Kai Daamini Jiau Durgaa Damakai ॥50॥

Then the goddess Durga glistened like lightning amongst the army of elephants.50.,

ਉਕਤਿ ਬਿਲਾਸ ਅ. ੨ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਜਬ ਮਹਖਾਸੁਰ ਮਾਰਿਓ ਸਬ ਦੈਤਨ ਕੋ ਰਾਜ

Jaba Mahakhaasur Maariao Saba Daitan Ko Raaja ॥

When Mahishasura, the king of all deemons, was killed,

ਉਕਤਿ ਬਿਲਾਸ ਅ. ੨ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕਾਇਰ ਭਾਜੇ ਸਬੈ ਛਾਡਿਓ ਸਕਲ ਸਮਾਜ ॥੫੧॥

Taba Kaaeri Bhaaje Sabai Chhaadiao Sakala Samaaja ॥51॥

Then all the cawards ran away leaving behind all paraphernalia.51.,

ਉਕਤਿ ਬਿਲਾਸ ਅ. ੨ - ੫੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਤੁ

Kabitu ॥

KABIT,


ਮਹਾਬੀਰ ਕਹਰੀ ਦੁਪਹਰੀ ਕੋ ਭਾਨੁ ਮਾਨੋ ਦੇਵਨ ਕੇ ਕਾਜ ਦੇਵੀ ਡਾਰਿਓ ਦੈਤ ਮਾਰਿ ਕੈ

Mahaabeera Kaharee Dupaharee Ko Bhaanu Maano Devan Ke Kaaja Devee Daariao Daita Maari Kai ॥

Supremely heroic goddess, with the magnificence of the sun at noon, killed the demon-king for the well-being of gods.,

ਉਕਤਿ ਬਿਲਾਸ ਅ. ੨ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਦਲੁ ਭਾਜਿਓ ਜੈਸੇ ਪਉਨ ਹੂੰ ਤੇ ਭਾਜੇ ਮੇਘ ਇੰਦ੍ਰ ਦੀਨੋ ਰਾਜ ਬਲੁ ਆਪਨੋ ਸੋ ਧਾਰਿ ਕੈ

Aaur Dalu Bhaajiao Jaise Pauna Hooaan Te Bhaaje Megha Eiaandar Deeno Raaja Balu Aapano So Dhaari Kai ॥

The remaining demon-army ran helter-skelter in such a way, as the cloud speed away before the wind, the goddess with her prowess bestowed the kingdom on Indra.,

ਉਕਤਿ ਬਿਲਾਸ ਅ. ੨ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਕੇ ਨਰੇਸ ਡਾਰੈ ਹੈ ਸੁਰੇਸ ਪਾਇ ਕੀਨੋ ਅਭਖੇਕ ਸੁਰ ਮੰਡਲ ਬਿਚਾਰਿ ਕੈ

Desa Desa Ke Naresa Daarai Hai Suresa Paaei Keeno Abhakheka Sur Maandala Bichaari Kai ॥

She caused sovereigns of many countries to bow in obeisance to Indra and his coronation ceremony was thoughtfully performed by the assembly of gods.,

ਉਕਤਿ ਬਿਲਾਸ ਅ. ੨ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਈਹਾ ਭਈ ਗੁਪਤਿ ਪ੍ਰਗਟਿ ਜਾਇ ਤਹਾ ਭਈ ਜਹਾ ਬੈਠੇ ਹਰਿ ਹਰਿਅੰਬਰਿ ਕੋ ਡਾਰਿ ਕੈ ॥੫੨॥

Eeehaa Bhaeee Gupati Pargatti Jaaei Tahaa Bhaeee Jahaa Baitthe Hari Hariaanbari Ko Daari Kai ॥52॥

In this way, the goddess disappeared from here and manifested herself there, where the god Shiva was seated on the lion-skin.52.,

ਉਕਤਿ ਬਿਲਾਸ ਅ. ੨ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਮਹਖਾਸੁਰ ਬਧਹਿ ਨਾਮ ਦੁਤੀਆ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੨॥

Eiti Sree Maarakaande Puraane Sree Chaandi Charitar Aukati Bilaasa Mahakhaasur Badhahi Naam Duteeaa Dhiaaei Samaapatama Satu Subhama Satu ॥2॥

End of the Second Chapter entitled ‘The Killing of Mahishasura’ as recorded in CHANDI CHARTRA UKATI BILAS of Markandeya Purana. 2.,


ਦੋਹਰਾ

Doharaa ॥

DOHRA,


ਲੋਪ ਚੰਡਕਾ ਹੋਇ ਗਈ ਸੁਰਪਤਿ ਕੌ ਦੇ ਰਾਜ

Lopa Chaandakaa Hoei Gaeee Surpati Kou De Raaja ॥

In this way Chandika disappeared after bestowing the kingship on Indra.,

ਉਕਤਿ ਬਿਲਾਸ ਅ. ੩ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਮਾਰਿ ਅਭੇਖ ਕਰਿ ਕੀਨੇ ਸੰਤਨ ਕਾਜ ॥੫੩॥

Daanva Maari Abhekh Kari Keene Saantan Kaaja ॥53॥

She killed the demons and destroyed them for the well-being of the saints.53.,

ਉਕਤਿ ਬਿਲਾਸ ਅ. ੩ - ੫੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਯਾਤੇ ਪ੍ਰਸੰਨ ਭਏ ਹੈ ਮਹਾ ਮੁਨ ਦੇਵਨ ਕੇ ਤਪ ਮੈ ਸੁਖ ਪਾਵੈ

Yaate Parsaann Bhaee Hai Mahaa Muna Devan Ke Tapa Mai Sukh Paavai ॥

The great sages became pleased and received comfort in meditating on the gods.,

ਉਕਤਿ ਬਿਲਾਸ ਅ. ੩ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ੍ਯ ਕਰੈ ਇਕ ਬੇਦ ਰਰੈ ਭਵ ਤਾਪ ਹਰੈ ਮਿਲਿ ਧਿਆਨਹਿ ਲਾਵੈ

Jagai Kari Eika Beda Rari Bhava Taapa Hari Mili Dhiaanhi Laavai ॥

The sacrifices are being performed, the Vedas are being recited and for the removal of suffering, contemplation is being done together.,

ਉਕਤਿ ਬਿਲਾਸ ਅ. ੩ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ