Sri Dasam Granth Sahib

Displaying Page 247 of 2820

ਚੋਟਾ ਪਵਨਿ ਨਗਾਰੇ ਅਣੀਆ ਜੁਟੀਆ

Chottaa Pavani Nagaare Aneeaa Jutteeaa ॥

The drums are being beaten and the armies are engaged in close fight with each other.

ਚੰਡੀ ਦੀ ਵਾਰ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਹਿ ਲਈਆ ਤਰਵਾਰੀ ਦੇਵਾ ਦਾਨਵਾ

Dhoohi Laeeeaa Tarvaaree Devaa Daanvaa ॥

The gods and demons have drawn their swords.

ਚੰਡੀ ਦੀ ਵਾਰ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਾਹਨਿ ਵਾਰੋ ਵਾਰੀ ਸੂਰੇ ਸੰਘਰੇ

Vaahani Vaaro Vaaree Soore Saanghare ॥

And strike them again and again killing warriors.

ਚੰਡੀ ਦੀ ਵਾਰ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਗੈ ਰਤੁ ਝੁਲਾਰੀ ਜਿਉ ਗੇਰੂ ਬਾਬੁਤ੍ਰਾ

Vagai Ratu Jhulaaree Jiau Geroo Baabutaraa ॥

The blood flows like waterfall in the same manner as the red ochre colour is washed off from clothes.

ਚੰਡੀ ਦੀ ਵਾਰ - ੧੧/੪ - ਸ੍ਰੀ ਦਸਮ ਗ੍ਰੰਥ ਸਾਹਿਬ


ਵੇਖਨਿ ਬੈਠਿ ਅਟਾਰੀ ਨਾਰੀ ਰਾਕਸਾ

Vekhni Baitthi Attaaree Naaree Raakasaa ॥

The ladies of demons see the fight, while sitting in their lofts.

ਚੰਡੀ ਦੀ ਵਾਰ - ੧੧/੫ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਈ ਧੂਮ ਸਵਾਰੀ ਦੁਰਗਾ ਦਾਨਵੀ ॥੧੧॥

Paaeee Dhooma Savaaree Durgaa Daanvee ॥11॥

The carriage of the goddess Durga hath raised a tumult amongst the demons.11.

ਚੰਡੀ ਦੀ ਵਾਰ - ੧੧/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਲਖ ਨਗਾਰੇ ਵਜਨਿ ਆਮ੍ਹੋ ਸਾਹਮਣੇ

Lakh Nagaare Vajani Aamho Saahamane ॥

A hundred thousand trumpets resound facing one another.

ਚੰਡੀ ਦੀ ਵਾਰ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਕਸ ਰਣਹੁੰ ਭਜਨਿ ਰੋਹੇ ਰੋਹਲੇ

Raakasa Ranhuaan Na Bhajani Rohe Rohale ॥

The highly infuriated demons do not flee from the battlefield.

ਚੰਡੀ ਦੀ ਵਾਰ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਹਾ ਵਾਗੂੰ ਗਜਣ ਸਭੇ ਸੂਰਮੇ

Seehaa Vaagooaan Gajan Sabhe Soorame ॥

All the warriors roar like lions.

ਚੰਡੀ ਦੀ ਵਾਰ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਣਿ ਤਣਿ ਕੈਬਰ ਛਡਨਿ ਦੁਰਗਾ ਸਾਮ੍ਹਣੇ ॥੧੨॥

Tani Tani Kaibar Chhadani Durgaa Saamhane ॥12॥

They stretch their bows and shoot the arrows in front it Durga.12.

ਚੰਡੀ ਦੀ ਵਾਰ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘੁਰੇ ਨਗਾਰੇ ਡੋਹਰੇ ਰਣਿ ਸੰਗਲੀਆਲੇ

Ghure Nagaare Dohare Rani Saangaleeaale ॥

The dual chained trumpets sounded in the battlefield.

ਚੰਡੀ ਦੀ ਵਾਰ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂੜਿ ਲਪੇਟੇ ਧੂਹਰੇ ਸਰਦਾਰ ਜਟਾਲੇ

Dhoorhi Lapette Dhoohare Sardaara Jattaale ॥

The demon chieftains having matted locks are enveloped in dust.

ਚੰਡੀ ਦੀ ਵਾਰ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉੱਖਲੀਆ ਨਾਸਾ ਜਿਨਾ ਮੂੰਹਿ ਜਾਪਨ ਆਲੇ

Auo`khleeaa Naasaa Jinaa Mooaanhi Jaapan Aale ॥

Their nostrils are like mortars and the mouths seem like niches.

ਚੰਡੀ ਦੀ ਵਾਰ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਏ ਦੇਵੀ ਸਾਮ੍ਹਣੇ ਬੀਰ ਮੁਛਲੀਆਲੇ

Dhaaee Devee Saamhane Beera Muchhaleeaale ॥

The brave fighters bearing long moustaches ran in front of the goddess.

ਚੰਡੀ ਦੀ ਵਾਰ - ੧੩/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰਪਤਿ ਜੇਹੇ ਲੜਿ ਹਟੇ ਬੀਰ ਟਲੇ ਟਾਲੇ

Surpati Jehe Larhi Hatte Beera Ttale Na Ttaale ॥

The warriors like the king of gods (Indra) had become tired of fighting, but the brave fighters could not be averted from their stand.

ਚੰਡੀ ਦੀ ਵਾਰ - ੧੩/੫ - ਸ੍ਰੀ ਦਸਮ ਗ੍ਰੰਥ ਸਾਹਿਬ


ਗਜੇ ਦੁਰਗਾ ਘੇਰਿ ਕੈ ਜਣੁ ਘਣੀਅਰੁ ਕਾਲੇ ॥੧੩॥

Gaje Durgaa Gheri Kai Janu Ghaneearu Kaale ॥13॥

They roared. On besieging Durga, like dark clouds.13.

ਚੰਡੀ ਦੀ ਵਾਰ - ੧੩/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਟ ਪਈ ਖਰਚਾਮੀ ਦਲਾ ਮੁਕਾਬਲਾ

Chotta Paeee Khrachaamee Dalaa Mukaabalaa ॥

The drum, wrapped in donkey’s hide, was beaten and the armies attacked each other.

ਚੰਡੀ ਦੀ ਵਾਰ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੇਰਿ ਲਈ ਵਰਿਆਮੀ ਦੁਰਗਾ ਆਇ ਕੈ

Gheri Laeee Variaamee Durgaa Aaei Kai ॥

The brave demon-warriors besieged Durga.

ਚੰਡੀ ਦੀ ਵਾਰ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਖਸ ਬਡੈ ਅਲਾਮੀ ਭਜ ਜਾਣਦੇ

Raakhsa Badai Alaamee Bhaja Na Jaande ॥

They are greatly knowledgeable in warfare and do not know running back.

ਚੰਡੀ ਦੀ ਵਾਰ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਹੋਏ ਸੁਰਗਾਮੀ ਮਾਰੇ ਦੇਵਤਾ ॥੧੪॥

Aanti Hoee Surgaamee Maare Devataa ॥14॥

They ultimately went to heaven on being killed by the goddess.14.

ਚੰਡੀ ਦੀ ਵਾਰ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਗਣਤ ਘੁਰੇ ਨਗਾਰੇ ਦਲਾ ਭਿੜੰਦਿਆ

Aganta Ghure Nagaare Dalaa Bhirhaandiaa ॥

With the flaring up of fight between the armies, innumerable trumpets sounded.

ਚੰਡੀ ਦੀ ਵਾਰ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਏ ਮਹਖਲ ਭਾਰੇ ਦੇਵਾ ਦਾਨਵਾ

Paaee Mahakhla Bhaare Devaa Daanvaa ॥

The gods and demons both have raised great tumult like male buffalos.

ਚੰਡੀ ਦੀ ਵਾਰ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਾਹਨਿ ਫਟ ਕਰਾਰੇ ਰਾਕਸ ਰੋਹਲੇ

Vaahani Phatta Karaare Raakasa Rohale ॥

The infuriated demons strike strong blows causing wounds.

ਚੰਡੀ ਦੀ ਵਾਰ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਟੀ ਜਾਣੁ ਦਿਖਾਈ ਤਾਰੇ ਧੂਮਕੇਤਿ ॥੧੦॥

Chottee Jaanu Dikhaaeee Taare Dhoomaketi ॥10॥

It appears that Dhumketu (the shooting star) had displayed its top-knot.10.

ਚੰਡੀ ਦੀ ਵਾਰ - ੧੦/(੬) - ਸ੍ਰੀ ਦਸਮ ਗ੍ਰੰਥ ਸਾਹਿਬ