Sri Dasam Granth Sahib

Displaying Page 249 of 2820

ਪਾਖਰ ਤੁਰਾ ਪਲਾਣੀ ਰੜਕੀ ਧਰਤਿ ਜਾਇ

Paakhra Turaa Palaanee Rarhakee Dharti Jaaei ॥

And it further pierced through the saddle and caparison of the horse, and struck on the earth supported by the Bull (Dhaul).

ਚੰਡੀ ਦੀ ਵਾਰ - ੧੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਲੈਦੀ ਅਘਾ ਸਿਧਾਣੀ ਸਿੰਗਾ ਧਉਲ ਦਿਆ

Laidee Aghaa Sidhaanee Siaangaa Dhaula Diaa ॥

It moved further and struck the horns of the Bull.

ਚੰਡੀ ਦੀ ਵਾਰ - ੧੯/੬ - ਸ੍ਰੀ ਦਸਮ ਗ੍ਰੰਥ ਸਾਹਿਬ


ਕੂਰਮ ਸਿਰ ਲਹਲਾਣੀ ਦੁਸਮਨ ਮਾਰ ਕੈ

Koorama Sri Lahalaanee Dusman Maara Kai ॥

Then it struck on the Tortoise supporting the Bull and thus killing the enemy.

ਚੰਡੀ ਦੀ ਵਾਰ - ੧੯/੭ - ਸ੍ਰੀ ਦਸਮ ਗ੍ਰੰਥ ਸਾਹਿਬ


ਵਢੇ ਗੰਨ ਤਿਖਾਣੀ ਮੂਏ ਖੇਤ ਵਿਚ

Vadhe Gaann Tikhaanee Mooee Kheta Vicha ॥

The demons are lying dead in the battlefield like the pieces of wood sawed by the carpenter.

ਚੰਡੀ ਦੀ ਵਾਰ - ੧੯/੮ - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਵਿਚ ਘਤੀ ਘਾਣੀ ਲੋਹੂ ਮਿਝ ਦੀ

Ran Vicha Ghatee Ghaanee Lohoo Mijha Dee ॥

The press of blood and marrow has been set in motion in the battlefield.

ਚੰਡੀ ਦੀ ਵਾਰ - ੧੯/੯ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੇ ਜੁਗ ਕਹਾਣੀ ਚਲਗਿ ਤੇਗ ਦੀ

Chaare Juga Kahaanee Chalagi Tega Dee ॥

The story of the sword will be related in all the four ages.

ਚੰਡੀ ਦੀ ਵਾਰ - ੧੯/੧੦ - ਸ੍ਰੀ ਦਸਮ ਗ੍ਰੰਥ ਸਾਹਿਬ


ਵਿਧਣ ਖੇਤਿ ਵਿਹਾਣੀ ਮਹਿਖੇ ਦੈਤ ਨੂੰ ॥੧੯॥

Vidhan Kheti Vihaanee Mahikhe Daita Nooaan ॥19॥

On the demon Mahisha the period of agony occurred in the battlefield.19.

ਚੰਡੀ ਦੀ ਵਾਰ - ੧੯/(੧੧) - ਸ੍ਰੀ ਦਸਮ ਗ੍ਰੰਥ ਸਾਹਿਬ


ਇਤੀ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ

Eitee Mahikhaasur Daita Maare Durgaa Aaeiaa ॥

In this way the demon Mahishasura was killed on the arrival of Durga.

ਚੰਡੀ ਦੀ ਵਾਰ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਉਦਹ ਲੋਕਾ ਰਾਣੀ ਸਿੰਘੁ ਨਚਾਇਆ

Chaudaha Lokaa Raanee Siaanghu Nachaaeiaa ॥

The queen caused the lion to dance in the fourteen worlds.

ਚੰਡੀ ਦੀ ਵਾਰ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੇ ਵੀਰ ਜਟਾਣੀ ਦਲ ਵਿਚਿ ਅਗਲੇ

Maare Veera Jattaanee Dala Vichi Agale ॥

She killed a great number of brave demons with matted locks in the battlefield.

ਚੰਡੀ ਦੀ ਵਾਰ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਗਣ ਨਾਹੀ ਪਾਣੀ ਦਲੀ ਹੰਕਾਰਿ ਕੈ

Maangan Naahee Paanee Dalee Haankaari Kai ॥

Challenging the armies, these warriors do not even ask for water.

ਚੰਡੀ ਦੀ ਵਾਰ - ੨੦/੪ - ਸ੍ਰੀ ਦਸਮ ਗ੍ਰੰਥ ਸਾਹਿਬ


ਜਣੁ ਕਰੀ ਸਮਾਇ ਪਠਾਣੀ ਸੁਣਿ ਕੈ ਰਾਗੁ ਨੂੰ

Janu Karee Samaaei Patthaanee Suni Kai Raagu Nooaan ॥

It seems that listening to the music, the Pathans have realized the state of ecstasy.

ਚੰਡੀ ਦੀ ਵਾਰ - ੨੦/੫ - ਸ੍ਰੀ ਦਸਮ ਗ੍ਰੰਥ ਸਾਹਿਬ


ਰਤੁ ਦੇ ਹੜ੍ਹਵਾਣੀ ਚਲੇ ਬੀਰ ਖੇਤ

Ratu De Harhahavaanee Chale Beera Kheta ॥

The flood of the blood of the fighters is flowing.

ਚੰਡੀ ਦੀ ਵਾਰ - ੨੦/੬ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਤਾ ਫੁਲ ਅਯਾਣੀ ਘੂਮਣਿ ਸੂਰਮੇ ॥੨੦॥

Peetaa Phula Ayaanee Ghoomani Soorame ॥20॥

The brave warriors are roaming as if they have ignorantly consumed the intoxicating poppy.20.

ਚੰਡੀ ਦੀ ਵਾਰ - ੨੦/(੭) - ਸ੍ਰੀ ਦਸਮ ਗ੍ਰੰਥ ਸਾਹਿਬ


ਹੋਈ ਲੋਪ ਭਵਾਨੀ ਦੇਵਾ ਨੂੰ ਰਾਜੁ ਦੇ

Hoeee Lopa Bhavaanee Devaa Nooaan Raaju De ॥

Bhavani (Durga) disappeard after bestowing kingdom on the gods.

ਚੰਡੀ ਦੀ ਵਾਰ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਈਸਰ ਦੀ ਬਰਦਾਨੀ ਹੋਈ ਜਿਤੁ ਦਿਨ

Eeesar Dee Bardaanee Hoeee Jitu Din ॥

The day for which Shiva granted the boon.

ਚੰਡੀ ਦੀ ਵਾਰ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਨਿਸੁੰਭ ਗੁਮਾਨੀ ਜਨਮੇ ਸੂਰਮੇ

Suaanbha Nisuaanbha Gumaanee Janme Soorame ॥

The proud warriors Sumbh and Nisumbh were born.

ਚੰਡੀ ਦੀ ਵਾਰ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਦੀ ਰਾਜਧਾਨੀ ਤਕੀ ਜਿਤਣੀ ॥੨੧॥

Eiaandar Dee Raajadhaanee Takee Jitanee ॥21॥

They planned to conquer the capital of Indra.21.

ਚੰਡੀ ਦੀ ਵਾਰ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਪੁਰੀ ਤੇ ਧਾਵਣਾ ਵਡ ਜੋਧੀ ਮਤਾ ਪਕਾਇਆ

Eiaandar Puree Te Dhaavanaa Vada Jodhee Mataa Pakaaeiaa ॥

The great fighters decided to rush towards the kingdom of Indra.

ਚੰਡੀ ਦੀ ਵਾਰ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਜ ਪਟੇਲਾ ਪਾਖਰਾ ਭੇੜ ਸੰਦਾ ਸਾਜੁ ਬਣਾਇਆ

Saanja Pattelaa Paakhraa Bherha Saandaa Saaju Banaaeiaa ॥

They began to prepare the war-material consisting of armour with belts and saddle-gear.

ਚੰਡੀ ਦੀ ਵਾਰ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁੰਮੇ ਕਟਕ ਅਛੂਹਣੀ ਅਸਮਾਨ ਗਰਦੈ ਛਾਇਆ

Juaanme Kattaka Achhoohanee Asamaan Gardai Chhaaeiaa ॥

An army of lakhs of warriors gathered and the dust rose to sky.

ਚੰਡੀ ਦੀ ਵਾਰ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਹਿ ਸੁੰਭ ਨਿਸੁੰਭ ਸਿਧਾਇਆ ॥੨੨॥

Rohi Suaanbha Nisuaanbha Sidhaaeiaa ॥22॥

Sumbh and Nisumbh, full of rage, have marched forward.22.

ਚੰਡੀ ਦੀ ਵਾਰ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਨਿਸੁੰਭ ਅਲਾਇਆ ਵਡ ਜੋਧੀ ਸੰਘਰ ਵਾਏ

Suaanbha Nisuaanbha Alaaeiaa Vada Jodhee Saanghar Vaaee ॥

Sumbh and Nisumbh ordered the great warriors to sound the bugle of war.

ਚੰਡੀ ਦੀ ਵਾਰ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪਰ ਚੂਰਿ ਚਵਾਣੀ ਲਥੀ ਕਰਗ ਲੈ

Kopar Choori Chavaanee Lathee Karga Lai ॥

It broke the skull and face into pieces and pierced through the skeleton.

ਚੰਡੀ ਦੀ ਵਾਰ - ੧੯/੪ - ਸ੍ਰੀ ਦਸਮ ਗ੍ਰੰਥ ਸਾਹਿਬ