ਮਾਨਵ ਇੰਦ੍ਰ ਗਜਿੰਦ੍ਰ ਨਰਾਧਿਪ ਜੌਨ ਤ੍ਰਿਲੋਕ ਕੋ ਰਾਜੁ ਕਰੈਂਗੇ ॥

This shabad is on page 38 of Sri Dasam Granth Sahib.

ਤ੍ਵਪ੍ਰਸਾਦਿ ਸ੍ਵੈਯੇ

Tv Prasaadi॥ Savaiye ॥

BY THY GRACE SWAYYAS


ਸ੍ਰਾਵਗ ਸੁਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰਿ ਜੋਗਿ ਜਤੀ ਕੇ

Saraavaga Sudha Samooha Sidhaan Ke Dekhi Phiriao Ghari Jogi Jatee Ke ॥

I have seen during my tours pure Sravaks (Jaina and Buddhist monks), group of adepts and abodes of ascetics and Yogi.

ਅਕਾਲ ਉਸਤਤਿ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ

Soora Suraaradan Sudha Sudhaadika Saanta Samooha Aneka Matee Ke ॥

Valiant heroes, demons killing gods, gods drinking nectar and assemblies of saints of various sects.

ਅਕਾਲ ਉਸਤਤਿ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰੇ ਹੀ ਦੇਸ ਕੋ ਦੇਖਿ ਰਹਿਯੋ ਮਤ ਕੋਊ ਦੇਖੀਅਤ ਪ੍ਰਾਨ ਪਤੀ ਕੇ

Saare Hee Desa Ko Dekhi Rahiyo Mata Koaoo Na Dekheeata Paraan Patee Ke ॥

I have seen the disciplines of the religious systems of all the countries, but seen none of the Lord, the Master of my life.

ਅਕਾਲ ਉਸਤਤਿ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ ਏਕ ਰਤੀ ਬਿਨੁ ਏਕ ਰਤੀ ਕੇ ॥੧॥੨੧॥

Sree Bhagavaan Kee Bhaaei Kripaa Hooaan Te Eeka Ratee Binu Eeka Ratee Ke ॥1॥21॥

They are worth nothing without an iota of the Grace of the Lord. 1.21.

ਅਕਾਲ ਉਸਤਤਿ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤੇ ਮਤੰਗ ਜਰੇ ਜਰ ਸੰਗਿ ਅਨੂਪ ਉਤੰਗ ਸੁਰੰਗ ਸਵਾਰੇ

Maate Mataanga Jare Jar Saangi Anoop Autaanga Suraanga Savaare ॥

With intoxicated elephants, studded with gold, incomparable and huge, painted in bright colours.

ਅਕਾਲ ਉਸਤਤਿ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੋ ਜਾਤ ਨਿਵਾਰੇ

Kotti Turaanga Kuraanga Se Koodata Pauna Ke Gauna Ko Jaata Nivaare ॥

With millions of horses galloping like deer, moving faster than the wind.

ਅਕਾਲ ਉਸਤਤਿ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਜਾਤ ਬਿਚਾਰੇ

Bhaaree Bhujaan Ke Bhoop Bhalee Bidhi Niaavata Seesa Na Jaata Bichaare ॥

With many kings indescribable, having long arms (of heavy allied forces), bowing their heads in fine array.

ਅਕਾਲ ਉਸਤਤਿ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਤੇ ਭਏ ਤੋ ਕਹਾ ਭਏ ਭੂਪਤਿ ਅੰਤ ਕੋ ਨਾਗੇ ਹੀ ਪਾਇ ਪਧਾਰੇ ॥੨॥੨੨॥

Eete Bhaee To Kahaa Bhaee Bhoopti Aanta Ko Naage Hee Paaei Padhaare ॥2॥22॥

What matters if such mighty emperors were there, because they had to leave the world with bare feet.2.22.

ਅਕਾਲ ਉਸਤਤਿ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ

Jeet Phire Sabha Desa Disaan Ko Baajata Dhola Mridaanga Nagaare ॥

With the beat of drums and trumpets if the emperor conquers all the countries.

ਅਕਾਲ ਉਸਤਤਿ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹਯ ਰਾਜ ਹਜਾਰੇ

Guaanjata Goorha Gajaan Ke Suaandar Hiaansata Hee Haya Raaja Hajaare ॥

Along with many beautiful roaring elephants and thousands of neighing houses of best breed.

ਅਕਾਲ ਉਸਤਤਿ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਭਵਿਖ ਭਵਾਨ ਕੇ ਭੂਪਤਿ ਕਉਨ ਗਨੈ ਨਹੀ ਜਾਤ ਬਿਚਾਰੇ

Bhoota Bhavikh Bhavaan Ke Bhoopti Kauna Gani Nahee Jaata Bichaare ॥

Such like emperors of the past, present and future cannot be counted and ascertained.

ਅਕਾਲ ਉਸਤਤਿ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀਪਤਿ ਸ੍ਰੀ ਭਗਵਾਨ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ ॥੩॥੨੩॥

Sreepati Sree Bhagavaan Bhaje Binu Aanta Ko Aanta Ke Dhaam Sidhaare ॥3॥23॥

But without remembering the Name of the Lord, they ultimately leave for their final abode. 3.23.

ਅਕਾਲ ਉਸਤਤਿ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰਥ ਨ੍ਹਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੇ

Teeratha Nahaan Daeiaa Dama Daan Su Saanjama Nema Aneka Bisekhe ॥

Taking bath at holy places, exercising mercy, controlling passions, performing acts of charity, practicing austerity and many special rituals.

ਅਕਾਲ ਉਸਤਤਿ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਪੁਰਾਨ ਕਤੇਬ ਕੁਰਾਨ ਜਿਮੀਨ ਜਮਾਨ ਸਬਾਨ ਕੇ ਪੇਖੇ

Beda Puraan Kateba Kuraan Jimeena Jamaan Sabaan Ke Pekhe ॥

Studying of Vedas, Puranas and holy Quran and scanning all this world and the next world.

ਅਕਾਲ ਉਸਤਤਿ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਉਨ ਅਹਾਰ ਜਤੀ ਜਤ ਧਾਰਿ ਸਬੈ ਸੁ ਬਿਚਾਰ ਹਜਾਰਕ ਦੇਖੇ

Pauna Ahaara Jatee Jata Dhaari Sabai Su Bichaara Hajaaraka Dekhe ॥

Subsisting only on air, practicing continence and meeting thousands of persons of all good thoughts.

ਅਕਾਲ ਉਸਤਤਿ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਲੇਖੈ ॥੪॥੨੪॥

Sree Bhagavaan Bhaje Binu Bhoopti Eeka Ratee Binu Eeka Na Lekhi ॥4॥24॥

But O King! Without the remembrance of the Name of the Lord, all this is of no account, being without an iota of the Grace of the Lord. 4.24.

ਅਕਾਲ ਉਸਤਤਿ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧ ਸਿਪਾਹ ਦੁਰੰਤ ਦੁਬਾਹ ਸੁ ਸਾਜਿ ਸਨਾਹ ਦੁਰਜਾਨ ਦਲੈਂਗੇ

Sudha Sipaaha Duraanta Dubaaha Su Saaji Sanaaha Durjaan Dalainage ॥

The trained soldiers, mightly and invincible, clad in coat of mail, who would be able to crush the enemies.

ਅਕਾਲ ਉਸਤਤਿ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਰੀ ਗੁਮਾਨ ਭਰੇ ਮਨ ਮੈ ਕਰਿ ਪਰਬਤ ਪੰਖ ਹਲੈ ਹਲੈਂਗੇ

Bhaaree Gumaan Bhare Man Mai Kari Parbata Paankh Halai Na Halainage ॥

With great ego in their mind that they would not be vanquished even if the mountains move with wings.

ਅਕਾਲ ਉਸਤਤਿ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰਿ ਅਰੀਨ ਮਰੋਰਿ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ

Tori Areena Marori Mavaasan Maate Mataangan Maan Malainage ॥

They would destroy the enemies, twist the rebels and smash the pride of intoxicated elephants.

ਅਕਾਲ ਉਸਤਤਿ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ ਤਿਆਗਿ ਜਹਾਨੁ ਨਿਦਾਨ ਚਲੈਂਗੇ ॥੫॥੨੫॥

Sreepati Sree Bhagavaan Kripaa Binu Tiaagi Jahaanu Nidaan Chalainage ॥5॥25॥

But without the Grace of the Lord-God, they would ultimately leave the world. 5.25.

ਅਕਾਲ ਉਸਤਤਿ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਅਪਾਰ ਬਡੇ ਬਰਿਆਰ ਅਬਿਚਾਰਹਿ ਸਾਰ ਕੀ ਧਾਰ ਭਛਯਾ

Beera Apaara Bade Bariaara Abichaarahi Saara Kee Dhaara Bhachhayaa ॥

Innumerable brave and mighty heroes, fearlessly facing the edge of the sword.

ਅਕਾਲ ਉਸਤਤਿ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਯਾ

Torata Desa Maliaanda Mavaasan Maate Gajaan Ke Maan Malayaa ॥

Conquering the countries, subjugating the rebels and crushing the pride of the intoxicated elephants.

ਅਕਾਲ ਉਸਤਤਿ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾੜੇ ਗੜਾਨ ਕੇ ਤੋੜਨਹਾਰ ਸੁ ਬਾਤਨ ਹੀ ਚਕ ਚਾਰ ਲਵਯਾ

Gaarhe Garhaan Ke Torhanhaara Su Baatan Hee Chaka Chaara Lavayaa ॥

Capturing the strong forts and conquering all sides with mere threats.

ਅਕਾਲ ਉਸਤਤਿ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਿਬੁ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁ ਏਕ ਦਿਵਯਾ ॥੬॥੨੬॥

Saahibu Sree Sabha Ko Srinaaeika Jaachaka Aneka Su Eeka Divayaa ॥6॥26॥

The Lord God is the Cammander of all and is the only Donor, the beggars are many. 6.26.

ਅਕਾਲ ਉਸਤਤਿ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ

Daanva Dev Phaniaanda Nisaachar Bhoota Bhavikh Bhavaan Japainage ॥

Demons, gods, huge serpents, ghosts, past, present and future would repeat His Name.

ਅਕਾਲ ਉਸਤਤਿ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਵ ਜਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ

Jeeva Jite Jala Mai Thala Mai Pala Hee Pala Mai Sabha Thaapa Thapainage ॥

All the creatures in the sea and on land would increase and the heaps of sins would be destroyed.

ਅਕਾਲ ਉਸਤਤਿ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁੰਨ ਪ੍ਰਤਾਪਨ ਬਾਢਿ ਜੈਤ ਧੁਨਿ ਪਾਪਨ ਕੈ ਬਹੁ ਪੁੰਜ ਖਪੈਂਗੇ

Puaann Partaapan Baadhi Jaita Dhuni Paapan Kai Bahu Puaanja Khpainage ॥

The praises of the glories of virtues would increase and the heaps of sins would be destroyed

ਅਕਾਲ ਉਸਤਤਿ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧ ਸਮੂਹ ਪ੍ਰਸੰਨ ਫਿਰੈ ਜਗਿ ਸਤ੍ਰ ਸਭੈ ਅਵਿਲੋਕਿ ਚਪੈਂਗੇ ॥੭॥੨੭॥

Saadha Samooha Parsaann Phrii Jagi Satar Sabhai Aviloki Chapainage ॥7॥27॥

All the saints would wander in the world with bliss and the enemies would be annoyed on seeing them.7.27.

ਅਕਾਲ ਉਸਤਤਿ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਵ ਇੰਦ੍ਰ ਗਜਿੰਦ੍ਰ ਨਰਾਧਿਪ ਜੌਨ ਤ੍ਰਿਲੋਕ ਕੋ ਰਾਜੁ ਕਰੈਂਗੇ

Maanva Eiaandar Gajiaandar Naraadhipa Jouna Triloka Ko Raaju Karinage ॥

King of men and elephants, emperors who would rule over the three worlds.

ਅਕਾਲ ਉਸਤਤਿ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਇਸਨਾਨ ਗਜਾਦਿਕ ਦਾਨਿ ਅਨੇਕ ਸੁਅੰਬਰ ਸਾਜਿ ਬਰੈਂਗੇ

Kotti Eisanaan Gajaadika Daani Aneka Suaanbar Saaji Barinage ॥

Who would perform millions of ablutions, give elephants and other animals in charity and arrange many svayyamuaras (self-marriage functions) for weddings.

ਅਕਾਲ ਉਸਤਤਿ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਮਹੇਸੁਰ ਬਿਸਨੁ ਸਚੀਪਤਿ ਅੰਤਿ ਫਸੇ ਜਮ ਫਾਸਿ ਪਰੈਂਗੇ

Barhama Mahesur Bisanu Sacheepati Aanti Phase Jama Phaasi Parinage ॥

Brahma, Shiva, Vishnu and Consort of Sachi (Indra) would ultimately fall in the noose of death.

ਅਕਾਲ ਉਸਤਤਿ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਨਰ ਸ੍ਰੀਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰਿ ਦੇਹ ਧਰੈਂਗੇ ॥੮॥੨੮॥

Je Nar Sreepati Ke Parsa Hain Paga Te Nar Pheri Na Deha Dharinage ॥8॥28॥

But those who fall at the feet of Lord-God, they would not appear again in physical form. 8.28.

ਅਕਾਲ ਉਸਤਤਿ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧ੍ਯਾਨ ਲਗਾਇਓ

Kahaa Bhayo Doaoo Lochan Mooaanda Kai Baitthi Rahiao Baka Dhaiaan Lagaaeiao ॥

Of what use it is if one sits and meditates like a crane with his eyes closed.

ਅਕਾਲ ਉਸਤਤਿ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ

Nahaata Phiriao Leeee Saata Samuaandarn Loka Gaeiao Parloka Gavaaeiao ॥

If he takes bath at holy places upto the seventh sea, he loses this world and also the next world.

ਅਕਾਲ ਉਸਤਤਿ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸੁ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੁ ਬੈਸ ਬਿਤਾਇਓ

Baasu Keeao Bikhiaan So Baittha Ke Aaise Hee Aaisa Su Baisa Bitaaeiao ॥

He spends his life in such performing evil actions and wastes his life in such pursuits.

ਅਕਾਲ ਉਸਤਤਿ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥

Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥

I speak Truth, all should turn their ears towards it: he, who is absorbed in True Love, he would realize the Lord. 9.29.

ਅਕਾਲ ਉਸਤਤਿ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂੰ ਲੈ ਪਾਹਨ ਪੂਜ ਧਰਿਓ ਸਿਰਿ ਕਾਹੂੰ ਲੈ ਲਿੰਗੁ ਗਰੇ ਲਟਕਾਇਓ

Kaahooaan Lai Paahan Pooja Dhariao Siri Kaahooaan Lai Liaangu Gare Lattakaaeiao ॥

Someone worshipped stone and placed it on his head. Someone hung the phallus (lingam) from his neck.

ਅਕਾਲ ਉਸਤਤਿ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂੰ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂੰ ਪਛਾਹ ਕੋ ਸੀਸ ਨਿਵਾਇਓ

Kaahooaan Lakhiao Hari Avaachee Disaa Mahi Kaahooaan Pachhaaha Ko Seesa Nivaaeiao ॥

Someone visualized God in the South and someone bowed his head towards the West.

ਅਕਾਲ ਉਸਤਤਿ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਬੁਤਾਨ ਕੌ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੌ ਪੂਜਨ ਧਾਇਓ

Koaoo Butaan Kou Poojata Hai Pasu Koaoo Mritaan Kou Poojan Dhaaeiao ॥

Some fool worships the idols and someone goes to worship the dead.

ਅਕਾਲ ਉਸਤਤਿ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੌ ਭੇਦੁ ਪਾਇਓ ॥੧੦॥੩੦॥

Koora Kriaa Aurjhiao Sabha Hee Jagu Sree Bhagavaan Kou Bhedu Na Paaeiao ॥10॥30॥

The whole world is entangled in false rituals and has not known the secret of Lord-God 10.30.

ਅਕਾਲ ਉਸਤਤਿ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ