Faridkot Wala Teeka

Displaying Page 3278 of 4295 from Volume 0

ਮਾਰੂ ਵਾਰ ਮਹਲਾ ੩
ੴ ਸਤਿਗੁਰ ਪ੍ਰਸਾਦਿ ॥
ਸਲੋਕੁ ਮ ੧ ॥
ਅਨਅਧਿਕਾਰੀ ਕੇ ਅੁਪਦੇਸ ਕੀ ਨਿਸਫਲਤਾ ਔ ਅਧਕਾਰੀ ਕੋ ਸਫਲਤ ਦਿਖਾਵਤੇ ਹੈਣ॥
ਵਿਣੁ ਗਾਹਕ ਗੁਣੁ ਵੇਚੀਐ ਤਅੁ ਗੁਣੁ ਸਹਘੋ ਜਾਇ ॥
ਜੇ ਬਿਨਾਂ ਗਾਹਕ ਸੇ ਗੁਣੋਂ ਕੋ ਬੇਚੀਏ ਤੋ ਗੁਣ ਸਸਤਾ ਜਾਤਾ ਹੈ॥
ਗੁਣ ਕਾ ਗਾਹਕੁ ਜੇ ਮਿਲੈ ਤਅੁ ਗੁਣੁ ਲਾਖ ਵਿਕਾਇ ॥
ਜੇ ਅੁਪਦੇਸ ਗੁਣਾ ਕਾ ਗਾਹਕ ਜਗਾਸੂ ਮਿਲ ਜਾਵੈ ਤੋ ਗੁਣ ਲਖੀਣ ਬਿਕਤਾ ਹੈ ਭਾਵ
ਅਧਕਾਰੀ ਗੁਰੋਣ ਕੋ ਸਰਬੰਸ ਅਰਪਨ ਕਰ ਦੇਤਾ ਹੈ॥
ਪੰਨਾ ੧੦੮੭
ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥
ਜੇ ਸਤਿਗੁਰੋਣ ਕਾ ਅੁਪਦੇਸ ਰਿਦੇ ਮੈਣ ਸਮਾਵੈ ਤੌ ਸਾਧਨਾ ਰੂਪ ਗੁਣ ਸਾਥ ਮਿਲ ਕੇ ਗਿਆਨ
ਗੁਣ ਪਾਈਤਾ ਹੈ॥
ਮੁੋਲਿ ਅਮੁੋਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥
ਸਰਧਾ ਸੇ ਬਿਨਾਂ ਅਮੋਲ ਗਿਆਨ ਕਿਸੇ ਮੋਲ ਕਰਿ ਨਹੀਣ ਪਾਈਤਾ ਔ ਕਿਸੀ ਹਾਟ ਤੇ ਭੀ
ਨਹੀਣ ਖਰੀਦਿਆ ਜਾਤਾ ਹੈ॥
ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਗਿਆਨ ਵਿਚਾਰ ਰੂਪ ਤੋਲ ਪੂਰਾ ਹੈ ਕਿਸੀ ਅਪਦਾ ਕਰਿ ਕਬੀ ਘਟ
ਨਹੀਣ ਹੋਤਾ ਹੈ॥੧ ॥ ਅਬ ਮੌਲੀ ਕੇ ਦ੍ਰਿਸਟਾਂਤ ਕਰਿ ਤੀਨ ਪ੍ਰਕਾਰ ਕੇ ਪੁਰਸ ਕਹਤੇ ਹੈਣ॥
ਮ ੪ ॥
ਨਾਮ ਵਿਹੂਂੇ ਭਰਮਸਹਿ ਆਵਹਿ ਜਾਵਹਿ ਨੀਤ ॥
ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ ॥
ਜਬ ਮੌਲੀ ਰੰਗੀਤੀ ਹੈ ਤਬ ਰੰਗਂੇ ਕੇ ਵਕਤ ਏਕ ਜਗਾ ਤੇ ਕਸਿ ਕਰਿ ਬੰਧੀਤੀ ਹੈ ਸੋ ਵਹੁ
ਸੁਪੈਦ ਰਹਤੀ ਹੈ ਜਿਥੋਣ ਢਿਲੀ ਬੰਧੀਤੀ ਹੈ ਤਹਾ ਸਮਾਨ ਹੀ ਰੰਗ ਚੜਤਾ ਹੈ ਜੋ ਖੁਲੀ ਜਾਗਾ ਹੈ ਸੋ
ਸੁਰਖ ਹੋਤੀ ਹੈ ਤੈਸੇ ਬੰਧਨੋ ਕਰਿ ਬੰਧੇ ਹੂਏ ਅਗਿਆਨੀ ਹੈਣ ਸੋ ਤੋ ਕੋਰੇ ਹੈਣ ਤਿਨ ਕੋ ਪ੍ਰਮੇਸਰ ਕਾ
ਰੰਗ ਨਹੀਣ ਚੜਤਾ ਹੈ ਇਕ (ਢੀਲਿਆ) ਢਿਲਿਆਣ ਬੰਧਨਾਂ ਵਾਲੇ ਅਰਥਾਤ ਵਹੁ ਜਗਾਸੀ ਹੈਣ ਤਿਨ ਕੋ
ਰੰਗ ਚੜਤਾ ਹੈ ਪਰੰਤੂ ਥੋੜਾ, ਇਕ ਹਰੀ ਕੀ ਪ੍ਰੀਤ ਕਰਿ ਜੋ ਸੁਖੀ ਹੈਣ ਜਿਨ ਕੋ ਗਾੜਾ ਰੰਗ ਚੜਿਆ
ਹੈ ਸੋ ਗਿਆਨੀ ਆਤਮ ਅਨੰਦੀ ਹੂਏ ਹੈਣ ਪੂਰਬ ਜੋ ਕਥਨ ਕੀਏ ਅਗਿਆਨੀ ਸੋ ਨਾਮ ਸੇ ਬਿਨਾਂ
ਭ੍ਰਮਤੇ ਹੈਣ ਪੁਨਾ ਵਹੀ ਵਾਰੰਵਾਰ ਜਨਮਤੇ ਮਰਤੇ ਹੈਣ॥
ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥੨॥
ਸ੍ਰੀ ਗੁਰੂ ਜੀ ਕਹਤੇ ਹੈਣ ਜਿਸਨੇ ਸਚਾ ਅੁਪਦੇਸ ਮੰਨਨ ਕਰ ਲੀਆ ਹੈ ਤਿਸ ਕੀ ਸਭ ਕਰਨੀ
ਸਚ ਰੂਪ ਹੈ ਔਰ ਤਿਸ ਕੀ ਬਿਵਹਾਰਕ ਮ੍ਰਿਯਾਦਾ ਭੀ ਸਚੀ ਹੈ ਵਾ ਹੇ ਭਾਈ ਸਚਾ ਜੋ ਹੈ ਤੂੰ ਜਿਸ ਲ਼
ਮੰਨਨ ਕਰ ਲੈ ਸਚੀ ਮ੍ਰਿਯਾਦਾ ਸਹਤ ਸਚੀ ਕਰਨੀ ਕਰ ॥੨॥
ਪਅੁੜੀ ॥
ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥
ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥

Displaying Page 3278 of 4295 from Volume 0