Faridkot Wala Teeka

Displaying Page 4133 of 4295 from Volume 0

ਸਲੋਕ ਸੇਖ ਫਰੀਦ ਕੇ
ੴ ਸਤਿਗੁਰ ਪ੍ਰਸਾਦਿ ॥
ਸੇਖੋਣ ਕੀ ਜਾਤੀ ਮੈਣ ਫਰੀਦ ਜੀ ਕਾ ਜਨਮ ਭਯਾ ਹੈ ਪ੍ਰਿਥਮੇ ਕੋਈ ਕਾਲ ਚੋਰੀ ਰੂਪ ਕਰਮ
ਕੀਆ ਪੁਨਾ ਵੈਰਾਗਵਾਨ ਹੋ ਕਰਕੇ ਅਤੀਤ ਹੋ ਕਰਕੇ ਅਜਮੇਰ ਮੈਣ ਏਕ ਪੀਰ ਕੋ ਮਿਲਕਰ ਸੰਤ ਪਦ
ਕੋ ਪ੍ਰਾਪਤ ਭਏ ਹੈਣ। ਸੋ ਫਰੀਦ ਜੀ ਦੇਸੋਣ ਮੈਣ ਵਿਚਰਤੇ ਹੂਏ ਵੈਰਾਗ ਸੂਚਕ ਸਲੋਕ ਅੁਚਾਰਨ ਕਰਤੇ
ਭਏ ਪਾਕਪਟਨ ਜੋ ਤਿਨਕਾ ਅਸਥਾਨ ਹੈ ਬਹੁਤ ਤਾਂ ਅੂਹਾਂ ਕਹੇ ਔਰ ਕੋਈ ਕਹੀਣ ਕੋਈ ਕਹੀਣ ਕਹਿਤੇ
ਭਏ ਹੈਣ। ਜਿੰਦ ਕੋ ਇਸਤ੍ਰੀ ਔ ਜਮ ਕੋ ਪਤੀ ਰੂਪ ਕਰਕੇ ਸ੍ਰੀ ਫਰੀਦ ਜੀ ਕਹਿਤੇ ਹੈਣ॥
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥
ਜਿਸ ਦਿਨ ਮੈਣ ਇਹ ਜਿੰਦ ਰੂਪ ਜੋ ਪੁਰਯਸ਼ਟਕਾ ਹੈ ਸੋ ਇਸ ਦੇਹ ਬੀਚ (ਵਰੀ) ਵੜੀ ਹੈ
ਤਿਸੀ ਦਿਨ ਤੇ (ਸਾਹੇ) ਜਮ ਪਤੀ ਕਾ ਸੰਜੋਗ ਹੋਂਾ ਲਿਖਾਇ ਲੀਆ ਹੈ॥
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥
ਤਾਂਤੇ ਇਸ ਕਾ (ਮਲਕ) ਮਾਲਕ ਪਤੀ ਜੋ ਜਮ ਕਾਨੋਣ ਕਰਕੇ ਸ੍ਰਵਨ ਕਰੀਤਾ ਹੈ ਸੋ ਆਇ
ਕਰ ਅਪਨਾ ਮੁਖ ਦੇਖਾਲੇਗਾ॥
ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥
ਤਿਸ ਸਮੇਣ (ਨਿਮਾਣੀ) ਵਿਚਾਰੀ ਗਰੀਬਂੀ ਜਿੰਦ ਹਡੋਣ ਕੋ ਤੋੜ ਫੋੜ ਕਰਕੇ ਸਰੀਰ ਵਿਚੋਣ
ਕਜ਼ਢੀਏਗੀ॥
ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥
ਤਾਂਤੇ ਜੌਨ ਸੇ ਸਾਸੋਣ ਕੇ ਸੰਕੇਤ ਰੂਪ ਸਾਹੇ ਲਿਖੇ ਗਏ ਹੈਣ ਸੋ ਚਲਾਇਵਾਨ ਭਾਵ ਦੂਰ ਨਹੀਣ
ਹੋਤੇ ਹੈਣ ਤਿਸੀ ਤੇ ਹੇ ਭਾਈ ਇਸ ਜਿੰਦ ਕੋ ਸਮਝਾਵਣਾ ਕਰ ਜੋ ਭਜਨ ਪਰਾਇਂ ਹੋਵੇ॥
ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥
ਤਬ ਜਿੰਦ ਰੂਪ ਇਸਤ੍ਰੀ ਕੋ ਲੋਕੋਣ ਕੇ (ਮਰਣੁ) ਮਾਰਣੇ ਵਾਲਾ ਜੋ ਜਮ (ਵਰੁ) ਪਤੀ ਹੈ ਸੋ
(ਪਰਣਾਇ) ਵਿਵਾਹ ਕਰਕੇ ਲੇ ਜਾਵੇਗਾ॥
ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥
ਤਿਸ ਸਮੇਣ ਮੈਣ (ਜੋਲਿ) ਤੁਰ ਕਰਕੇ ਅਪਨੇ ਹਾਥੋਣ ਕੋ ਕਿਸ ਕੇ ਗਲ ਮੈਣ ਪਾਇ ਕਰਕੇ
ਲਗੇਗੀ ਭਾਵ ਤਿਸ ਸਮੇਣ ਯਮਦੂਤ ਕਿਸੀ ਸਾਥ ਮਿਲਨੇ ਭੀ ਨਹੀਣ ਦੇਵੇਗਾ॥
ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥
ਤਾਂਤੇ ਹੇ ਭਾਈ ਜੌਨਸਾ ਜਮ ਕੇ ਮਾਰਗ ਮੈਣ (ਪੁਰਸਲਾਤ) ਪੁਲ ਹੈ ਤਿਸ ਕੀ ਸਾਰ ਵਾਲ ਤੇ
ਭੀ ਨਿਕੀ ਹੈ ਤੈਨੇ ਤਿਸ ਕੇ ਦੁਖ ਕੋ ਕਾਨੋਣ ਤੇ ਸੁਣਿਆਣ ਨਹੀਣ ਹੈ॥
ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥
ਸ੍ਰੀ ਫਰੀਦ ਜੀ ਕਹਿਤੇ ਹੈਣ ਤਾਂ ਤੇ ਹੇ ਭਾਈ (ਕਿੜੀ ਪਵੰਦੀਈ) ਅਵਾਜਾਣ ਪੈਣਦੀਆਣ ਹੋਈਆਣ
ਭਾਵ ਵੇਦ ਸ਼ਾਸਤ੍ਰ ਕੇ ਪੁਕਾਰਤਿਆਣ ਹੋਇਆਣ ਖੜਾ ਹੋ ਕਰ ਅਪਨੇ ਆਪ ਕੋ (ਮੁਹਾਇ) ਲੁਕਾਇ ਨਹੀਣ
ਭਾਵ ਯੇਹ ਵਾਹਿਗੁਰੂ ਕੇ ਭਜਨ ਕਰਨੇ ਮੈਣ ਪੁਰਸ਼ਾਰਥ ਕਰ॥੧॥ ਏਕ ਸਮੇਣ ਮੈਣ ਫਰੀਦ ਜੀ ਰਸਤੇ ਮੈਣ
ਜਾਤੇ ਹੂਏ ਖਰਬੂਜੇ ਦੇਖ ਕਰ ਸਵਾਲ ਕੀਆ ਜਬ ਖੇਤ ਵਾਲੇ ਨੇ ਨਹੀਣ ਦੀਏ ਤਿਸ ਸਮੇਣ ਮਨ ਮੈਣ
ਵਾਹੀ ਕਰਨੇ ਕਾ ਸੰਕਲਪ ਕਰਤਿਆਣ ਹੋਇਆਣ ਮੋੜ ਕਰਕੇ ਸ੍ਰੀ ਫਰੀਦ ਜੀ ਕਹਿਤੇ ਹੈਣ॥
ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਣ ਭਤਿ ॥
ਹੇ ਮਨ ਪਰਮੇਸਰ ਕੇ ਦਰ ਦੀ (ਦਰਵੇਸ਼ੀ) ਫਕੀਰੀ ਕਰਨੀ (ਗਾਖੜੀ) ਔਖੀ ਹੈ ਤਾਂ ਤੇ ਮੈਣ
ਦਰਵੇਸ਼ੀ ਕੋ ਛਾਡ ਕਰ ਦੁਨੀਆਣ ਕੀ (ਭਤਿ) ਤਰਹ ਫੇਰ ਚਲਾਂ ਭਾਵ ਯੇਹ ਵਾਹੀ ਕਰੋਣ॥

Displaying Page 4133 of 4295 from Volume 0