Faridkot Wala Teeka

Displaying Page 4162 of 4295 from Volume 0

ਪੰਨਾ ੧੩੮੫
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਸਵਯੇ ਸ੍ਰੀ ਮੁਖਬਾਕ ਮਹਲਾ ੫ ॥
ਏਕ ਸਮੇਣ ਬ੍ਰਹਮਲੋਕ ਕੇ ਬੀਚ ਦੇਵਤਿਓਣ ਕੀ ਸਭਾ ਮੈਣ ਵੇਦੋਣ ਸੰਯੁਗਤ ਬ੍ਰਹਮਾਣ ਜੀ ਇਸਥਿਤ
ਹੂਏ ਥੇ ਤਿਸ ਸਮੈ ਸ੍ਰੀ ਵਿਸ਼ਨ ਦੇਵ ਜੀ ਆਏ ਤਿਨ ਕੇ ਸਨਮਾਨ ਵਾਸਤੇ ਸਰਬ ਦੇਵਤੇ ਖੜੇ ਹੂਏ
ਪਰੰਤੂ ਵੇਦੋਣ ਸਹਿਤ ਬ੍ਰਹਮਾਣ ਜੀ ਨੇ ਹੰਕਾਰ ਕੋ ਧਾਰ ਕਰ ਅੁਨ ਕਾ ਸਨਮਾਨ ਨਹੀਣ ਕੀਆ ਤਬ ਵਿਸ਼ਨ
ਜੀ ਨੇ ਕੋਪ ਕਰ ਸਰਾਪ ਦੀਆ ਕਿ ਤੁਮਨੇ ਹੰਕਾਰ ਕਰਕੇ ਮ੍ਰਿਯਾਦਾ ਨਹੀਣ ਰਾਖੀ ਹੈ ਤਾਂ ਤੇ ਮਾਤ ਲੋਕ
ਮੈਣ ਜਾਇ ਕਰਕੇ ਮਨੁਖ ਸਰੂਪ ਧਾਰ ਕਰ ਗਿਆਨ ਸੇ ਰਹਿਤ ਹੋਵੋ ਤਬ ਸ੍ਰਾਪ ਸੁਨ ਕਰ ਪੀਛੇ ਬ੍ਰਹਮਾਣ
ਜੀ ਨੇ ਵੇਦੋਣ ਸਹਿਤ ਵਿਸ਼ਨ ਜੀ ਕੌ ਨਮਸਕਾਰ ਕਰਕੇ ਸਰਾਪ ਕਾ ਅੰਤ ਪੂਛਾ ਔ ਅਪਨੇ ਅਪਰਾਧ ਕੋ
ਬਖਸ਼ਾਯਾ ਤਬ ਹਰੀ ਜੀ ਨੇ ਕਹਾ ਕਿ ਤੁਮ ਏਕ ਏਕ ਵੇਦ ਚਾਰ ਚਾਰ ਸਰੂਪ ਧਾਰੋ ਔ ਬ੍ਰਹਮਾਣ ਕੇ
ਸਮੇਤ ਸਤਾਰਹ ਰੂਪ ਬ੍ਰਾਹਮਣੋਣ ਕੇ ਭਟੋਣ ਕੀ ਕੁਲ ਮੈਣ ਜਨਮੋ ਜਬ ਮੈਣ ਕਲਯੁਗ ਬੀਚ ਸ੍ਰੀ ਗੁਰ ਨਾਨਕ
ਨਾਮ ਅਵਤਾਰ ਧਾਰਨ ਕਰੌਣਗਾ ਪੁਨਾ ਪਾਂਚਵਾਣ ਅਵਤਾਰ ਸ੍ਰੀ ਗੁਰੂ ਅਰਜਨ ਜੀ ਨਾਮ ਹੋਇਗਾ ਤਬ ਤੁਮ
ਮੁਝ ਕੋ ਮਿਲ ਕਰ ਅੁਸਤਤੀ ਅੁਚਾਰਨ ਕਰੋਗੇ ਪੁਨਾ ਗਿਆਨ ਸਰੂਪ ਹੋਇ ਕਰ ਈਹਾਂ ਪ੍ਰਾਪਤ
ਹੋਵੇਗੇ॥ ਭਗਵੰਤ ਕੇ ਐਸੇ ਬਚਨ ਸੁਨ ਕਰਕੇ ਮਾਤ ਲੋਕ ਮੈਣ ਸਤਾਰਹ ਸਰੂਪ ਧਾਰਨ ਕੀਏ ਔ ਬ੍ਰਹਮਾਣ
ਜੀ ਕਾ ਨਾਮ ਭਿਖਾ ਹੂਆ ਵਹੁ ਸਤਾਰਹ ਹੀ ਮਿਲ ਕਰ ਅਨੇਕ ਤੀਰਥੋਣ ਮੈਣ ਕਲਾਨ ਕੇ ਹੇਤ ਏਕ
ਬਰਸ ਵਿਚਰਤੇ ਰਹੇ ਕਿਸੀ ਸੇ ਸ਼ਾਂਤੀ ਨਾ ਪ੍ਰਾਪਤ ਭਈ ਪੁਨ ਸਤਿਗੁਰੋਣ ਕੀ ਸੋਭਾ ਸੁਨ ਕਰ ਸ੍ਰੀ
ਅੰਮ੍ਰਿਤਸਰ ਜੀ ਮੈਣ ਆਏ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਾ ਦਰਸ਼ਨ ਕਰਕੇ ਚਿਤ ਕੋ ਸ਼ਾਂਤੀ ਹੂਈ
ਤਬ ਸਰਧਾ ਕੋ ਧਾਰ ਕਰ ਬੇਨਤੀ ਕਰੀ ਹਮ ਆਪ ਕੀ ਅੁਸਤਤੀ ਕਰਨੀ ਚਾਹਤੇ ਹੈਣ ਜਿਸ ਪਰਕਾਰ ਕੇ
ਛੰਦ ਆਪ ਸ੍ਰੀ ਮੁਖ ਤੇ ਅੁਚਾਰਨ ਕਰੋ ਹਮ ਤਿਸੀ ਪਰਕਾਰ ਛੰਦ ਅੁਚਾਰਣ ਕਰੇਣ ਤਬ ਤਿਨਕੀ ਬੇਨਤੀ
ਸੁਨ ਕਰ ਸ੍ਰੀ ਗੁਰੂ ਜੀ ਤਿਨ ਕੀ ਬੇਨਤੀ ਸੁਨ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਕੋ ਬ੍ਰਹਮ ਸਰੂਪ ਜਾਨ
ਕਰ ਅੁਸਤਤੀ ਅੁਚਾਰਨ ਕਰੀ ਹੈ ਸੋਈ ਅਬ ਕਹਿਤੇ ਹੈਣ॥
ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥
ਹੇ ਆਦਿ ਪੁਰਖ ਸਰਬ ਜੀਵੋਣ ਕੇ ਕਰਤਾ (ਕਰਣ ਕਾਰਣ) ਜਗਤ ਕੇ ਕਰਣਹਾਰੇ ਮਹਤਤ
ਆਦੀ ਤਿਨੋਣ ਕਾ ਕਾਰਣ ਜੋ ਮਾਯਾ ਹੈ ਸੋ ਸਰਬ ਰੂਪ ਤੂੰ ਆਪੇ ਹੀ ਹੋ ਰਹਾ ਹੈਣ॥
ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥
ਸਰਬ ਜਗਤ ਤੇਰੇ ਮੈਣ ਭਰਪੂਰ ਹੋਇ ਰਹਿਆ ਹੈ ਔਰ ਸਗਲ ਘਟੋਣ ਮੈਣ ਤੂੰ ਵਿਆਪਕ ਹੋ
ਰਹਾ ਹੈਣ॥
ਬਾਪਤੁ ਦੇਖੀਐ ਜਗਤਿ ਜਾਨੈ ਕਅੁਨੁ ਤੇਰੀ ਗਤਿ ਸਰਬ ਕੀ ਰਖਾ ਕਰੈ ਆਪੇ ਹਰਿ
ਪਤਿ ॥
ਤਾਂਤੇ ਤੁਝਕੋ ਜਗਤ ਮੈਣ ਬਿਆਪਤ ਰੂਪ ਦੇਖੀਤਾ ਹੈ ਤੇਰੀ ਗਤੀ ਕਅੁਨ ਜਾਨੇ ਭਾਵ ਕੋਈ
ਨਹੀਣ ਜਾਨ ਸਕਤਾ ਹੈ ਹੇ ਹਰੀ ਤੂੰ ਸਰਬ ਕਾ ਪਤੀ ਹੈਣ ਔਰ ਆਪੇ ਅਪਨੇ ਦਾਸੋਣ ਕੀ ਰਖਾ ਕਰਤਾ
ਹੈਣ॥
ਅਬਿਨਾਸੀ ਅਬਿਗਤ ਆਪੇ ਆਪਿ ਅੁਤਪਤਿ ॥
ਹੇ ਅਬਿਨਾਸੀ ਰੂਪ ਤੂੰ ਆਪੇ ਆਪ ਸਰਬ ਕਾ ਹੀ ਅੁਤਪਤਿ ਕਰਤਾ ਹੈ ਤਾਂ ਤੇ ਤੇਰੀ ਗਤੀ ਕੋ
ਕੋਈ ਨਹੀਣ ਜਾਨ ਸਕਤਾ ਹੈ॥
ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥

Displaying Page 4162 of 4295 from Volume 0