Faridkot Wala Teeka

Displaying Page 4225 of 4295 from Volume 0

ਸਵਈਏ ਮਹਲੇ ਪੰਜਵੇ ਕੇ ੫
ੴ ਸਤਿਗੁਰ ਪ੍ਰਸਾਦਿ ॥
ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥
ਜਿਸੁ ਸਿਮਰਤ ਦੁਰਮਤਿ ਮਲੁ ਨਾਸੀ ॥
ਜੋ ਅਚਲ ਅਬਿਨਾਸੀ ਪੁਰਖ ਹੈ ਸੋਈ ਸਰੂਪ ਕੋ ਮੈਣ ਸਿਮਰਤਾ ਹੂੰ ਜਿਸ ਕੇ ਸਿਮ੍ਰਤਿਆਣ
ਹੋਇਆਣ ਖੋਟੀ ਸਿਖਾ ਰੂਪ ਮਲ ਮੇਰੀ ਨਾਸ ਭਈ ਹੈ॥
ਸਤਿਗੁਰ ਚਰਣ ਕਵਲ ਰਿਦਿ ਧਾਰੰ ॥
ਪੰਨਾ ੧੪੦੭
ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥
ਹੇ ਸ੍ਰੀ ਸਤਿਗੁਰ ਅਰਜਨ ਸਾਹਿਬ ਜੀ ਆਪਕੇ ਚਰਨ ਕਮਲੋਣ ਕੋ ਰਿਦੇ ਮੈਣ ਧਾਰ ਕਰ ਮੈਣ
ਆਪਕੇ (ਸਹਜਿ) ਸਾਂਤੀ ਆਦਿਕ (ਗੁਰ) ਵਡੇ ਗੁਣੋਂ ਕੋ ਵੀਚਾਰਤਾ ਹੂੰ॥
ਗੁਰ ਰਾਮਦਾਸ ਘਰਿ ਕੀਅਅੁ ਪ੍ਰਗਾਸਾ ॥
ਸਗਲ ਮਨੋਰਥ ਪੂਰੀ ਆਸਾ ॥
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਘਰ ਮੈਣ ਆਪਨੇ ਪ੍ਰਕਾਸ ਕੀਆ ਹੈ ਭਾਵ ਪ੍ਰਗਟ ਭਏ ਹੋ
ਔ ਆਪ ਕੀ ਸੰਪੂਰਨ ਮਨੋਰਥੋਣ ਕੀ ਆਸਾ ਪੂਰਨ ਭਈ ਹੈ॥
ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥
ਕਲ ਜੋੜਿ ਕਰ ਸੁਜਸੁ ਵਖਾਣਿਓ ॥
ਅਪਨੇ ਜਨਮਤਿਆਣ ਹੀ ਗੁਰੋਣ ਕੀ (ਮਤਿ) ਸਿਖਾ ਲੇ ਕਰ ਬ੍ਰਹਮ ਕੋ ਪਛਾਣਿਆ ਹੈ ਸ੍ਰੀ
'ਕਜ਼ਲ' ਜੀ ਕਹਿਤੇ ਹੈਣ ਮੈਣ ਹਾਥ ਜੋੜ ਕਰ ਆਪਕਾ ਸ੍ਰੇਸ਼ਟ ਜਸ ਵਖਾਨ ਕੀਆ ਹੈ॥
ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਅੁਪਾਯਅੁ ॥
ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਅੁ ॥
ਭਗਤੀ ਯੋਗ ਕੋ ਜੀਤਨੇ ਵਾਲੇ ਹੋ ਭਾਵ ਧਾਰਨੇ ਵਾਲੇ ਹੋ ਹਰੀ ਨੇ ਆਪ ਕੋ (ਜਨਕੁ) ਗਾਨ
ਸਰੂਪ ਅੁਤਪਤਿ ਕੀਆ ਹੈ ਵਾ ਹਰੀ (ਜਨਕ) ਨੇ ਅਪਨਾ ਆਪ ਰੂਪ ਤੁਮਾਰੇ ਕੋ ਅੁਤਪਤਿ ਕੀਆ ਹੈ
ਜਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਕੇ ਰਿਦੇ ਮੈਣ ਸਬਦ ਕਾ ਪ੍ਰਕਾਸ ਕੀਆ ਹੈ ਤਬ ਹੀ
ਆਪਨੇ ਹਰੀ ਕਾ ਨਾਮ ਰਸਨਾ ਕੇ ਅੂਪਰ ਬਸਾਯਾ ਹੈ॥
ਗੁਰ ਨਾਨਕ ਅੰਗਦ ਅਮਰ ਲਾਗਿ ਅੁਤਮ ਪਦੁ ਪਾਯਅੁ ॥
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਅੁਤਰਿ ਆਯਅੁ ॥੧॥
ਜੈਸੇ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਚਰਨੀ ਲਾਗ ਕਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਔ
ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਚਰਨੀ ਲਾਗ ਕਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਔਰ ਸ੍ਰੀ
ਗੁਰੂ ਅਮਰਦਾਸ ਸਾਹਿਬ ਜੀ ਕੀ ਚਰਨੀ ਲਾਗ ਕਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ
ਗੁਰਿਆਈ ਦਾ ਅੁਤਮ ਪਦ ਪਾਇਆ ਹੈ॥ ਹੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਤਿਸੀ ਪ੍ਰਕਾਰ ਆਪ ਸ੍ਰੀ
ਗੁਰੂ ਰਾਮਦਾਸ ਸਾਹਿਬ ਜੀ ਕੇ ਗ੍ਰਹ ਮੈਣ ਭਗਤੀ ਸਰੂਪ ਅਵਤਾਰ ਆਇ ਅੁਤਰੇ ਹੋ॥੧॥
ਬਡਭਾਗੀ ਅੁਨਮਾਨਿਅਅੁ ਰਿਦਿ ਸਬਦੁ ਬਸਾਯਅੁ ॥
ਮਨੁ ਮਾਣਕੁ ਸੰਤੋਖਿਅਅੁ ਗੁਰਿ ਨਾਮੁ ਦ੍ਰਿੜਾਯਅੁ ॥
ਵਡਭਾਗੀ ਪੁਰਸੋਣ ਨੇ ਆਪ ਕੋ ਭਗਤੀ ਕਾ ਅਵਤਾਰ (ਅੁਨਮਾਨਿਓ) ਨਿਸਚੇ ਕੀਆ ਹੈ ਵਾ
ਵੀਚਾਰਿਆ ਹੈ ਪੁਨਾ ਆਪ ਕਾ (ਸਬਦੁ) ਅੁਪਦੇਸ਼ ਰਿਦੇ ਮੈਣ ਵਸਾਯਾ ਹੈ। ਹੇ ਸਤਿਗੁਰ ਜੀ ਜਿਨੋਣ ਕੋ

Displaying Page 4225 of 4295 from Volume 0