Faridkot Wala Teeka

Displaying Page 4291 of 4295 from Volume 0

ਮੁੰਦਾਵਣੀ ਮਹਲਾ ੫ ॥
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ ਥਾਲ ਮੈਣ ਤੀਨ ਬਸਤੂ ਰਖੀਆਣ ਹੈਣ ਸਤ ਬੋਲਨਾ ਯਥਾ ਲਾਭ
ਸੰਤੋਖ ਏਹ ਵਸਤੂ ਵੀਚਾਰੋ ਅਰਥਾਤ ਸਮਝੋ ਔਰ ਤੀਸਰਾ ਅੰਮ੍ਰਿਤ ਰੂਪ ਨਾਮ ਪਰਮੇਸ਼ਰ ਦਾ ਗੁਰੋਣ ਨੇ
ਪਾਯਾ ਹੈ ਜਿਸ ਨਾਮ ਦਾ ਸਭ ਕਿਸੇ ਲ਼ ਆਸਰਾ ਹੈ ਅਰਥਾਤ ਅੂਚ ਨੀਚ ਕੋਈ ਜਪੇ ਸਭ ਕੋ ਮੁਕਤ
ਕਰਤਾ ਹੈ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਅੁਧਾਰੋ ॥
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਅੁਰਿ ਧਾਰੋ ॥
ਜੋ ਕੋਈ ਇਸ ਭੋਜਨ ਕੋ ਖਾਤਾ ਹੈ ਵਾ (ਭੁੰਚੇ) ਖਿਲਾਅੁਤਾ ਹੈ ਵਾ ਜੋ ਅਬ ਖਾਤੇ ਹੈਣ ਆਗੇ
ਜੋ ਖਾਏਣਗੇ ਤਿਸ ਤਿਸ ਕਾ ਅੁਧਾਰ ਹੋਤਾ ਹੈ ਔਰ ਹੋਇਗਾ ਜਿਸਨੇ ਇਸ ਭੋਜਨ ਕੋ ਕੀਆ ਹੈ ਔਰ
ਜਿਸਕੋ ਇਸ ਰਸ ਕਾ ਸਾਦ ਆਇਆ ਹੈ। ਤਿਸਸੇ ਫਿਰ ਯੇਹ ਵਸਤ ਤਿਆਗੀ ਨਹੀਣ ਜਾਤੀ ਹੈ ਤਾਂ ਤੇ
ਤੁਮ ਨਿਤਪ੍ਰਤਿ ਹਿਰਦੇ ਮੈਣ ਧਾਰਨ ਕਰ ਰਖੋ॥
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥
ਤਿਸਕਾ ਫਲ ਯੇਹ ਜੋ (ਤਮ) ਅੰਧਕਾਰ ਰੂਪ ਸੰਸਾਰ ਹੈ ਤਿਸ ਸੇ ਗੁਰੋਣ ਕੇ ਚਰਨੋਣ ਮੈਣ ਲਗ
ਕਰਕੇ ਤਰ ਜਾਈਤਾ ਹੈ ਸ੍ਰੀ ਗੁਰੂ ਜੀ ਕਹਤੇ ਹੈਣ ਸਭ ਬ੍ਰਹਮ ਹੀ ਪਸਾਰਾ ਹੈ, ਹੇ ਭਾਈ ਵਾਸਤਵ
ਵੀਚਾਰ ਕਰਨੇ ਤੇ ਪ੍ਰਤੀਤ ਹੋਤਾ ਹੇ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ
ਸਮਾਪਤੀ ਪਰ ਬੇਨਤੀ ਕਰਤੇ ਹੈਣ:-
ਸਲੋਕ ਮਹਲਾ ੫ ॥
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਹੇ ਅਕਾਲ ਪੁਰਖ ਤੇਰੇ ਕੀਏ ਹੂਏ ਅੁਪਕਾਰ ਕੋ ਮੁਝਨੇ ਕੁਛ ਨਹੀਣ ਜਾਨਾ (ਈ) ਨਿਹਚੇ
ਕਰਕੇ ਸਭ ਬਾਤੋਣ ਕੋ ਔਰ ਆਪਨੇ (ਜੋਗੁ) ਲਾਇਕ ਭਾਵ ਸਭ ਬਾਤ ਮੇਣ ਸਮਰਥ ਕੀਆ ਹੈ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
ਮੁਝ ਨਿਰਗੁਣੀ ਮੈਣ ਕੋਈ ਭੀ ਗੁਣ ਨਹੀਣ ਥਾ ਤੁਝਕੋ ਆਪੇ ਹੀ ਮੇਰੇ ਪਰ (ਤਰਸੁ) ਦਯਾ
(ਪਇਓਈ) ਆਈ॥
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਂੁ ਮਿਲਿਆ ॥
ਜਬ ਦਾ ਆਈ ਤਬ (ਮਿਹਰਾਮਤਿ) ਅਤੰਤ ਕ੍ਰਿਪਾ ਹੂਈ ਚਾਰੋਣ ਸਾਧਨ ਸਪੰਨ ਕੀਆ ਜਬ
ਸਭ ਸਾਧਨ ਪ੍ਰਾਪਤ ਹੂਏ ਤਬ ਸ੍ਰੀ ਸਤਿਗੁਰ ਸਜਨ ਅਕ੍ਰਿਤਮ ਅੁਪਕਾਰੀ ਮਿਲਤੇ ਭਏ॥
ਨਾਨਕ ਨਾਮੁ ਮਿਲੈ ਤਾਂ ਜੀਵਾਣ ਤਨੁ ਮਨੁ ਥੀਵੈ ਹਰਿਆ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਜਬ ਸਤਿਗੁਰੋਣ ਕੀ ਕ੍ਰਿਪਾ ਸੇ ਤੇਰਾ ਨਾਮ ਮਿਲੇ ਮੈਣ ਜੀਵਤਾ ਹੂੰ
ਯਥਾ-ਆਖਾ ਜੀਵਾ ਵਿਸਰੈ ਮਰਿ ਜਾਅੁ॥ ਪੁਨਾ-ਮਰਣੰ ਬਿਸਰਣੰ ਗੋਬਿੰਦਹ ਜੀਵਣੰ ਨਾਮ ਧਿਵਣਹ॥

Displaying Page 4291 of 4295 from Volume 0