Faridkot Wala Teeka

Displaying Page 50 of 4295 from Volume 0

ਰਾਗੁ ਆਸਾ ਮਹਲਾ ੪ ਸੋ ਪੁਰਖੁ
ੴ ਸਤਿਗੁਰ ਪ੍ਰਸਾਦਿ ॥
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਂਹਾਰਾ ॥
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥
ਪੁਰਖੁ ਨਾਮੁ ਵਿਰਾਟ ਕਾ ਹੈ ਸੋ ਤੂੰ ਨਿਰੰਜਨ ਪੁਰਖੁ ਭੂਤ ਕਾਲ ਮੇਣ ਭੀ ਮਨ ਬਾਂਣੀ ਸੇ ਪਰੇ
ਅਗਮਯਥਾ ਸੋ ਤੂੰ ਹਰਿ ਨਿਰੰਜਨੁ ਪੁਰਖੁ ਵਰਤਮਾਨ ਕਾਲ ਮੇਣ ਭੀ ਅਗਮ ਹੈਣ ਸੋ ਤੂੰ ਹਰਿ ਪੁਰਖੁ
ਭਵਿਜ਼ਖਤ ਕਾਲ ਮੇਣ ਭੀ (ਅਪਾਰ) ਅਗਮ ਹੀ ਰਹੇਣਗਾ। ਹੇ ਸਚੇ ਸਿਰਜਨਹਾਰ ਹਰੀ (ਤੁਧ) ਤੇਰੇ ਕੋ
ਹੀ ਸਭ ਪਹਿਲੇ ਧਾਅੁਤੇ ਥੇ ਔਰੁ ਅਬ ਭੀ ਸਭ ਧਾਵਤੇ ਹੈਣ ਔਰੁ ਆਗੇ ਭੀ ਧਿਯਾਵੇਗੇ ਯਦਪਿ
ਈਹਦਾ ਧਿਆਵਹਿ ਪਦੁ ਹੈਣ ਤਥਾਪਿ ਏਕ ਕਾ ਅਜ਼ਧਾਹਾਰੁ ਕਰਲੇਨਾ ਵਾ ਮਨ ਬਾਂਣੀ ਕਰ ਸਭ ਜੀਵ
ਤੇਰੇ ਕੋ ਹੀ ਧਾਵਤੇ ਹੈਣ ਹੇ ਹਰਿ ਜੀ ਸਭਿ ਜੀਵ ਤੁਮਾਰੇ ਅੁਤਪੰਨ ਕੀਏ ਹੈਣ ਔਰ ਤੁਹੀਣ ਸਭ ਜੀਵੋਣ
ਕੇ ਪ੍ਰਤਿ ਭੋਗ ਔਰ ਮੋਛ ਕਾ ਦਾਤਾ ਹੈਣ ਅਰੁ ਮੈਣ ਐਸੇ ਅੁਪਦੇਸੁ ਕਰਤਾ ਹੂੰ। ਹੇ ਭਾਈ ਸੰਤ ਜਨੋ ਜੋ
ਸਭ ਦੁਜ਼ਖੋਣ ਕੇ ਵਿਸਾਰਨੇ ਭਾਵ ਦਜ਼ੁਖ ਦੂਰ ਕਰਕੇ ਸੁਖ ਦੇਂੇ ਹਾਰਾ ਹੈ ਤਿਸ ਹਰਿ ਜੀ ਕੋ ਧਿਆਵੋ ਹੇ
ਸੰਤੋ ਹਰਿ ਆਪੇ ਹੀ ਠਾਕੁਰੁ ਅਰਥਾਤ ਸਾਮੀ ਹੈ ਅਰੁ ਹਰੀ ਆਪੇ ਹੀ ਸੇਵਕੁ ਹੈ ਸ੍ਰੀ ਗੁਰੂ ਜੀ ਕਹਤੇ
ਹੈਣ ਮੈ ਕਿਾ ਵਿਚਾਰਾ ਤੁਜ਼ਛ ਜੀਵ ਹੂੰ ਜੋ ਤਿਸ ਕਾ ਜਸੁ ਵਰਨਨ ਕਰ ਸਕੂੰ॥੧॥
ਪੰਨਾ ੧੧
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਂਾ ॥
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਅੁ ਤੁਧੁ ਬਿਨੁ ਅਵਰੁ ਨ ਜਾਣਾ ॥
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਂਾ ॥੨॥
ਹੇ ਹਰਿਪੁਰਖ ਜੀ ਸਭ ਘਟੋਣ ਘਟੋਣ ਕੇ ਅੰਤਰ (ਨਿਰੰਤਰਿ) ਏਕ ਰਸ ਤੂੰ ਹੀ ਏਕ ਸਮਾਇ
ਰਹਾ ਹੈਣ ਹੇ ਹਰਿਜੀ ਸੰਸਾਰ ਮੈ ਜੋ ਏਕ ਦਾਤੇ ਬਨੇ ਹੂਏ ਹੈਣ ਔਰੁ ਏਕ ਭਿਜ਼ਛਕ ਬਨੇ ਹੂਏ ਹੈਣ ਏਹ
ਸਭ (ਵਿਡਾਂਾ) ਅਸਚਰਜ ਰੂਪ ਤੇਰੇ ਹੀ (ਚੋਜ) ਤਮਾਸ਼ੇ ਹੈਣ ਤੂੰ ਆਪ ਹੀ ਦਾਤਾ ਹੈਣ ਅਰੁ ਆਪ ਹੀ
ਭੁਗਤਾ ਹੈਣ ਮੈਤੋ ਤੇਰੇ ਬਿਨਾ ਦੂਸਰਾ ਕੋਈ ਨਹੀ ਜਾਨਤਾ ਹੂੰ ਹੇ ਪਾਰਬ੍ਰਹਮ ਜੀ ਤੂੰ ਤੀਨੋ ਕਾਲੋਣ ਮੇ
ਅੰਤਰ ਹਿਤ ਹੈਣ ਮੈਣ ਤੇਰੇ ਗੁਨੋਣ ਕੋ ਮੁਖ ਸੇ ਕਿਆ ਵਰਨਨ ਕਰੂੰ ਸ੍ਰੀ ਗੁਰੂ ਜੀ ਕਹਤੇ ਹੈਣ ਜੋ ਤੇਰੇ
ਦਾਸ ਮਨ ਕਰਕੇ ਸੇਵਨ ਕਰਤੇ ਹੈਣ ਮੈਣ ਤਿਨ ਦਾਸੋਣ ਪਰ ਬਲਿਹਾਰ ਜਾਤਾ ਹੂੰ॥੨॥
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥
ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥
ਜਿਨ ਨਿਰਭਅੁ ਜਿਨ ਹਰਿ ਨਿਰਭਅੁ ਧਿਆਇਆ ਜੀ ਤਿਨ ਕਾ ਭਅੁ ਸਭੁ ਗਵਾਸੀ ॥
ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥
ਹੇ ਹਰਿ ਜੀ ਜੋ ਆਪਕੋ ਮਨ ਔਰ ਬਾਂਣੀ ਕਰਕੇ ਧਿਆਵਤੇ ਹੈਣ ਸੋ ਦਾਸ (ਜੁਗ) ਸੰਸਾਰ ਮੈਣ
ਵਾ ਜੁਗ ਜੁਗ ਮੈਣ ਭਾਵ ਸਦਾ ਸੁਖੀ ਵਸਤੇ ਹੈਣ ਹੇ ਹਰਿ ਜੀ ਜਿਨੋ ਨੇ ਆਪਕੋ ਧਯਾਇਆ ਹੈ ਸੋਈ

Displaying Page 50 of 4295 from Volume 0