Hukumnama - Ang 379.2

Raaj Milak Joban Grih Sobhaa Roopavanth Juoaanee || in Raag Asa

In Gurmukhi

ਆਸਾ ਘਰੁ ੩ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਰਾਜ ਮਿਲਕ ਜੋਬਨ ਗ੍ਰਿਹ ਸੋਭਾ ਰੂਪਵੰਤੁ ਜਦ਼ਆਨੀ ॥
ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈ ਆਨੀ ॥
ਆਗੈ ਦਰਗਹਿ ਕਾਮਿ ਨ ਆਵੈ ਛੋਡਿ ਚਲੈ ਅਭਿਮਾਨੀ ॥੧॥
ਕਾਹੇ ਏਕ ਬਿਨਾ ਚਿਤੁ ਲਾਈਐ ॥
ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥
ਮਹਾ ਬਚਿਤ੍ਰ ਸੁੰਦਰ ਆਖਾੜੇ ਰਣ ਮਹਿ ਜਿਤੇ ਪਵਾੜੇ ॥
ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਬਾੜੇ ॥
ਆਇਆ ਹੁਕਮੁ ਪਾਰਬ੍ਰਹਮ ਕਾ ਛੋਡਿ ਚਲਿਆ ਏਕ ਦਿਹਾੜੇ ॥੨॥
ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ ॥
ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ॥
ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ ॥੩॥
ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥
ਮੇਰੀ ਮੇਰੀ ਕਰਿ ਕਰਿ ਡੂਬੇ ਖਪਿ ਖਪਿ ਮੁਏ ਗਵਾਰਾ ॥
ਗੁਰ ਮਿਲਿ ਨਾਨਕ ਨਾਮੁ ਧਿਆਇਆ ਸਾਚਿ ਨਾਮਿ ਨਿਸਤਾਰਾ ॥੪॥੧॥੩੮॥

Phonetic English

Aasaa Ghar 3 Mehalaa 5
Ik Oankaar Sathigur Prasaadh ||
Raaj Milak Joban Grih Sobhaa Roopavanth Juoaanee ||
Bahuth Dharab Hasathee Ar Ghorrae Laal Laakh Bai Aanee ||
Aagai Dharagehi Kaam N Aavai Shhodd Chalai Abhimaanee ||1||
Kaahae Eaek Binaa Chith Laaeeai ||
Oothath Baithath Sovath Jaagath Sadhaa Sadhaa Har Dhhiaaeeai ||1|| Rehaao ||
Mehaa Bachithr Sundhar Aakhaarrae Ran Mehi Jithae Pavaarrae ||
Ho Maaro Ho Bandhho Shhoddo Mukh Thae Eaev Babaarrae ||
Aaeiaa Hukam Paarabreham Kaa Shhodd Chaliaa Eaek Dhihaarrae ||2||
Karam Dhharam Jugath Bahu Karathaa Karanaihaar N Jaanai ||
Oupadhaes Karai Aap N Kamaavai Thath Sabadh N Pashhaanai ||
Naangaa Aaeiaa Naango Jaasee Jio Hasathee Khaak Shhaanai ||3||
Santh Sajan Sunahu Sabh Meethaa Jhoothaa Eaehu Pasaaraa ||
Maeree Maeree Kar Kar Ddoobae Khap Khap Mueae Gavaaraa ||
Gur Mil Naanak Naam Dhhiaaeiaa Saach Naam Nisathaaraa ||4||1||38||

English Translation

Aasaa, Third House, Fifth Mehl:
One Universal Creator God. By The Grace Of The True Guru:
Power, property, youth, household, fame and the beauty of youth;
Great wealth, elephants, horses and jewels, purchased with tens of thousands of dollars;
Hereafter, these shall be of no avail in the Court of the Lord; the proud must depart, leaving them behind. ||1||
Why center your consciousness on any other than the Lord?
Sitting down, standing up, sleeping and waking, forever and ever, meditate on the Lord. ||1||Pause||
He may have the most wondrous and beautiful arenas, and be victorious on the field of battle.
He may proclaim, ""I can kill anyone, I can capture anyone, and I can release anyone.""
But when the Order comes from the Supreme Lord God, he departs and leaves in a day. ||2||
He may perform all sorts of religious rituals and good actions, but he does not know the Creator Lord, the Doer of all.
He teaches, but does not practice what he preaches; he does not realize the essential reality of the Word of the Shabad.
Naked he came, and naked he shall depart; he is like an elephant, throwing dust on himself. ||3||
O Saints, and friends, listen to me: all this world is false.
Continually claiming, ""Mine, mine"", the mortals are drowned; the fools waste away and die.
Meeting the Guru, O Nanak, I meditate on the Naam, the Name of the Lord; through the True Name, I am emancipated. ||4||1||38||

Punjabi Viakhya

ਰਾਗ ਆਸਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।nullnull(ਹੇ ਭਾਈ!) ਹਕੂਮਤ, ਜ਼ਮੀਨ ਦੀ ਮਾਲਕੀ, ਜੋਬਨ, ਘਰ, ਇੱਜ਼ਤ, ਸੁੰਦਰਤਾ, ਜੁਆਨੀ, ਬਹੁਤ ਧਨ, ਹਾਥੀ ਅਤੇ ਘੋੜੇ (ਜੇ ਇਹ ਸਭ ਕੁਝ ਕਿਸੇ ਮਨੁੱਖ ਦੇ ਪਾਸ ਹੋਵੇ), ਜੇ ਲੱਖਾਂ ਰੁਪਏ ਖ਼ਰਚ ਕੇ (ਕੀਮਤੀ) ਲਾਲ ਮੁੱਲ ਲੈ ਆਵੇ (ਤੇ ਇਹਨਾਂ ਪਦਾਰਥਾਂ ਦਾ ਮਾਣ ਕਰਦਾ ਰਹੇ), ਪਰ ਅਗਾਂਹ ਪਰਮਾਤਮਾ ਦੀ ਦਰਗਾਹ ਵਿਚ (ਇਹਨਾਂ ਵਿਚੋਂ ਕੋਈ ਭੀ ਚੀਜ਼) ਕੰਮ ਨਹੀਂ ਆਉਂਦੀ। (ਇਹਨਾਂ ਪਦਾਰਥਾਂ ਦਾ) ਮਾਣ ਕਰਨ ਵਾਲਾ ਮਨੁੱਖ (ਇਹਨਾਂ ਸਭਨਾਂ ਨੂੰ ਇਥੇ ਹੀ) ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੧॥null(ਹੇ ਭਾਈ!) ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਵਿਚ ਪ੍ਰੀਤਿ ਨਹੀਂ ਜੋੜਨੀ ਚਾਹੀਦੀ। ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਦਾ ਹੀ ਸਦਾ ਹੀ ਪਰਮਾਤਮਾ ਵਿਚ ਹੀ ਸੁਰਤ ਜੋੜੀ ਰੱਖਣੀ ਚਾਹੀਦੀ ਹੈ ॥੧॥ ਰਹਾਉ ॥nullnullਜੇ ਕੋਈ ਮਨੁੱਖ ਬੜੇ ਅਸਚਰਜ ਸੋਹਣੇ ਪਿੜ (ਭਾਵ, ਕੁਸ਼ਤੀਆਂ) ਜਿੱਤਦਾ ਹੈ ਜੇ ਉਹ ਰਣਭੂਮੀ ਵਿਚ ਜਾ ਕੇ (ਬੜੇ ਬੜੇ) ਝਗੜੇ-ਲੜਾਈਆਂ ਜਿੱਤ ਲੈਂਦਾ ਹੈ ਤੇ ਆਪਣੇ ਮੂੰਹ ਇਉਂ ਵਾਹੀ-ਤਬਾਹੀ ਭੀ ਬੋਲਦਾ ਹੈ ਕਿ ਮੈਂ (ਆਪਣੇ ਵੈਰੀਆਂ ਨੂੰ) ਮਾਰ ਸਕਦਾ ਹਾਂ ਮੈਂ (ਉਹਨਾਂ ਨੂੰ) ਬੰਨ੍ਹ ਸਕਦਾ ਹਾਂ (ਤੇ ਜੇ ਜੀ ਚਾਹੇ ਤਾਂ ਉਹਨਾਂ ਨੂੰ ਕੈਦ ਤੋਂ) ਛੱਡ ਭੀ ਸਕਦਾ ਹਾਂ (ਤਾਂ ਭੀ ਕੀਹ ਹੋਇਆ?) ਆਖ਼ਿਰ ਇਕ ਦਿਨ ਪਰਮਾਤਮਾ ਦਾ ਹੁਕਮ ਆਉਂਦਾ ਹੈ (ਮੌਤ ਆ ਜਾਂਦੀ ਹੈ, ਤੇ) ਇਹ ਸਭ ਕੁਝ ਛੱਡ ਕੇ ਇਥੋਂ ਤੁਰ ਪੈਂਦਾ ਹੈ ॥੨॥nullnullਜੇ ਕੋਈ ਮਨੁੱਖ (ਹੋਰਨਾਂ ਨੂੰ ਵਿਖਾਣ ਲਈ) ਅਨੇਕਾਂ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦਾ ਹੋਵੇ ਪਰ ਸਿਰਜਣਹਾਰ ਪ੍ਰਭੂ ਨਾਲ ਸਾਂਝ ਨਾਹ ਪਾਏ, ਜੇ ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ਼ ਕਰਦਾ ਰਹੇ ਪਰ ਆਪਣਾ ਧਾਰਮਿਕ ਜੀਵਨ ਨਾਹ ਬਣਾਏ, ਤੇ ਪਰਮਾਤਮਾ ਦੀ ਸਿਫ਼ਤ ਸਾਲਾਹ ਦੀ ਬਾਣੀ ਦੀ ਸਾਰ ਨ ਸਮਝੇ, ਤਾਂ ਉਹ ਖ਼ਾਲੀ-ਹੱਥ ਜਗਤ ਵਿਚ ਆਉਂਦਾ ਹੈ ਤੇ ਇਥੋਂ ਖ਼ਾਲੀ-ਹੱਥ ਹੀ ਤੁਰ ਪੈਂਦਾ ਹੈ (ਉਸ ਦੇ ਇਹ ਵਿਖਾਵੇ ਦੇ ਧਾਰਮਿਕ ਕੰਮ ਵਿਅਰਥ ਹੀ ਜਾਂਦੇ ਹਨ) ਜਿਵੇਂ ਹਾਥੀ (ਇਸ਼ਨਾਨ ਕਰ ਕੇ ਫਿਰ ਆਪਣੇ ਉਤੇ) ਮਿੱਟੀ ਪਾ ਲੈਂਦਾ ਹੈ ॥੩॥nullnullਹੇ ਸੰਤ ਜਨੋ! ਹੇ ਸੱਜਣੋ! ਹੇ ਮਿੱਤਰੋ! ਸਾਰੇ ਸੁਣ ਲਵੋ, ਇਹ ਸਾਰਾ ਜਗਤ-ਖਿਲਾਰਾ ਨਾਸਵੰਤ ਹੈ। ਜੇਹੜੇ ਮੂਰਖ ਨਿੱਤ ਇਹ ਆਖਦੇ ਰਹੇ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਜਾਇਦਾਦ ਹੈ ਉਹ (ਮਾਇਆ-ਮੋਹ ਦੇ ਸਮੁੰਦਰ ਵਿਚ) ਡੁੱਬੇ ਰਹੇ ਤੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹੇ। ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੁੰਦਰ ਤੋਂ) ਉਸ ਦਾ ਪਾਰ-ਉਤਾਰਾ ਹੋ ਗਿਆ ॥੪॥੧॥੩੮॥