Hukumnama - Ang 387.1
Kott Janam Kae Rehae Bhavaarae || in Raag Asa
In Gurmukhi
ਆਸਾ ਮਹਲਾ ੫ ॥
ਕੋਟਿ ਜਨਮ ਕੇ ਰਹੇ ਭਵਾਰੇ ॥
ਦੁਲਭ ਦੇਹ ਜੀਤੀ ਨਹੀ ਹਾਰੇ ॥੧॥
ਕਿਲਬਿਖ ਬਿਨਾਸੇ ਦੁਖ ਦਰਦ ਦੂਰਿ ॥
ਭਏ ਪੁਨੀਤ ਸੰਤਨ ਕੀ ਧੂਰਿ ॥੧॥ ਰਹਾਉ ॥
ਪ੍ਰਭ ਕੇ ਸੰਤ ਉਧਾਰਨ ਜੋਗ ॥
ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥੨॥
ਮਨਿ ਆਨੰਦੁ ਮੰਤ੍ਰੁ ਗੁਰਿ ਦੀਆ ॥
ਤ੍ਰਿਸਨ ਬੁਝੀ ਮਨੁ ਨਿਹਚਲੁ ਥੀਆ ॥੩॥
ਨਾਮੁ ਪਦਾਰਥੁ ਨਉ ਨਿਧਿ ਸਿਧਿ ॥
ਨਾਨਕ ਗੁਰ ਤੇ ਪਾਈ ਬੁਧਿ ॥੪॥੧੪॥੬੫॥
Phonetic English
Aasaa Mehalaa 5 ||
Kott Janam Kae Rehae Bhavaarae ||
Dhulabh Dhaeh Jeethee Nehee Haarae ||1||
Kilabikh Binaasae Dhukh Dharadh Dhoor ||
Bheae Puneeth Santhan Kee Dhhoor ||1|| Rehaao ||
Prabh Kae Santh Oudhhaaran Jog ||
This Bhaettae Jis Dhhur Sanjog ||2||
Man Aanandh Manthra Gur Dheeaa ||
Thrisan Bujhee Man Nihachal Thheeaa ||3||
Naam Padhaarathh No Nidhh Sidhh ||
Naanak Gur Thae Paaee Budhh ||4||14||65||
English Translation
Aasaa, Fifth Mehl:
My wandering through millions of births has ended.
I have won, and not lost, this human body, so difficult to obtain. ||1||
My sins have been erased, and my sufferings and pains are gone.
I have been sanctified by the dust of the feet of the Saints. ||1||Pause||
The Saints of God have the ability to save us;
They meet with those of us who have such pre-ordained destiny. ||2||
My mind is filled with bliss, since the Guru gave me the Mantra of the Lord's Name.
My thirst has been quenched, and my mind has become steady and stable. ||3||
The wealth of the Naam, the Name of the Lord, is for me the nine treasures, and the spiritual powers of the Siddhas.
O Nanak, I have obtained understanding from the Guru. ||4||14||65||
Punjabi Viakhya
nullnull(ਹੇ ਭਾਈ! ਜਿਨ੍ਹਾਂ ਨੂੰ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਹੋਈ, ਉਹਨਾਂ ਦੇ) ਕ੍ਰੋੜਾਂ ਜਨਮਾਂ ਦੇ ਗੇੜ ਮੁੱਕ ਗਏ, ਉਹਨਾਂ ਨੇ ਮੁਸ਼ਕਲ ਨਾਲ ਮਿਲੇ ਇਸ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ, (ਉਹਨਾਂ ਮਾਇਆ ਦੇ ਹੱਥੋਂ) ਹਾਰ ਨਹੀਂ ਖਾਧੀ ॥੧॥null(ਹੇ ਭਾਈ! ਜਿਨ੍ਹਾਂ ਵਡ-ਭਾਗੀ ਮਨੁੱਖਾਂ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ (ਮਿਲ ਗਈ ਉਹ) ਪਵਿਤ੍ਰ ਜੀਵਨ ਵਾਲੇ ਹੋ ਗਏ, (ਉਹਨਾਂ ਦੇ ਸਾਰੇ) ਦੁਖ ਕਲੇਸ਼ ਦੂਰ ਹੋ ਗਏ ॥੧॥ ਰਹਾਉ ॥null(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਸੰਤ ਜਨ ਹੋਰਨਾਂ ਨੂੰ ਭੀ ਵਿਕਾਰਾਂ ਤੋਂ ਬਚਾਣ ਦੀ ਸਮਰੱਥਾ ਰੱਖਦੇ ਹਨ, ਪਰ ਸੰਤ ਜਨ ਮਿਲਦੇ ਸਿਰਫ਼ ਉਸ ਮਨੁੱਖ ਨੂੰ ਹੀ ਹਨ ਜਿਸ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ॥੨॥null(ਹੇ ਭਾਈ! ਜਿਸ ਮਨੁੱਖ ਨੂੰ) ਗੁਰੂ ਨੇ ਉਪਦੇਸ਼ ਦੇ ਦਿੱਤਾ ਉਸ ਦੇ ਮਨ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ, (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, ਉਸ ਦਾ ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਡੋਲਣੋਂ ਹਟ ਜਾਂਦਾ ਹੈ ॥੩॥nullਹੇ ਨਾਨਕ! ਜਿਸ ਮਨੁੱਖ ਨੇ ਗੁਰੂ ਪਾਸੋਂ (ਸਹੀ ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ ਉਸ ਨੂੰ ਸਭ ਤੋਂ ਕੀਮਤੀ ਪਦਾਰਥ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ, ਮਾਨੋ, ਦੁਨੀਆ ਦੇ ਸਾਰੇ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਉਸ ਨੂੰ ਕਰਾਮਤੀ ਤਾਕਤਾਂ ਪ੍ਰਾਪਤ ਹੋ ਜਾਂਦੀਆਂ ਹਨ (ਭਾਵ, ਉਸ ਨੂੰ ਦੁਨੀਆ ਦੇ ਧਨ-ਪਦਾਰਥ ਅਤੇ ਰਿੱਧੀਆਂ ਸਿੱਧੀਆਂ ਦੀ ਲਾਲਸਾ ਨਹੀਂ ਰਹਿ ਜਾਂਦੀ) ॥੪॥੧੪॥੬੫॥