Hukumnama - Ang 391.2
Anik Bhaanth Kar Saevaa Kareeai || in Raag Asa
In Gurmukhi
ਆਸਾ ਮਹਲਾ ੫ ॥
ਅਨਿਕ ਭਾਂਤਿ ਕਰਿ ਸੇਵਾ ਕਰੀਐ ॥
ਜੀਉ ਪ੍ਰਾਨ ਧਨੁ ਆਗੈ ਧਰੀਐ ॥
ਪਾਨੀ ਪਖਾ ਕਰਉ ਤਜਿ ਅਭਿਮਾਨੁ ॥
ਅਨਿਕ ਬਾਰ ਜਾਈਐ ਕੁਰਬਾਨੁ ॥੧॥
ਸਾਈ ਸੁਹਾਗਣਿ ਜੋ ਪ੍ਰਭ ਭਾਈ ॥
ਤਿਸ ਕੈ ਸੰਗਿ ਮਿਲਉ ਮੇਰੀ ਮਾਈ ॥੧॥ ਰਹਾਉ ॥
ਦਾਸਨਿ ਦਾਸੀ ਕੀ ਪਨਿਹਾਰਿ ॥
ਉਨ੍ਹ੍ਹ ਕੀ ਰੇਣੁ ਬਸੈ ਜੀਅ ਨਾਲਿ ॥
ਮਾਥੈ ਭਾਗੁ ਤ ਪਾਵਉ ਸੰਗੁ ॥
ਮਿਲੈ ਸੁਆਮੀ ਅਪੁਨੈ ਰੰਗਿ ॥੨॥
ਜਾਪ ਤਾਪ ਦੇਵਉ ਸਭ ਨੇਮਾ ॥
ਕਰਮ ਧਰਮ ਅਰਪਉ ਸਭ ਹੋਮਾ ॥
ਗਰਬੁ ਮੋਹੁ ਤਜਿ ਹੋਵਉ ਰੇਨ ॥
ਉਨ੍ਹ੍ਹ ਕੈ ਸੰਗਿ ਦੇਖਉ ਪ੍ਰਭੁ ਨੈਨ ॥੩॥
ਨਿਮਖ ਨਿਮਖ ਏਹੀ ਆਰਾਧਉ ॥
ਦਿਨਸੁ ਰੈਣਿ ਏਹ ਸੇਵਾ ਸਾਧਉ ॥
ਭਏ ਕ੍ਰਿਪਾਲ ਗੁਪਾਲ ਗੋਬਿੰਦ ॥
ਸਾਧਸੰਗਿ ਨਾਨਕ ਬਖਸਿੰਦ ॥੪॥੩੩॥੮੪॥
Phonetic English
Aasaa Mehalaa 5 ||
Anik Bhaanth Kar Saevaa Kareeai ||
Jeeo Praan Dhhan Aagai Dhhareeai ||
Paanee Pakhaa Karo Thaj Abhimaan ||
Anik Baar Jaaeeai Kurabaan ||1||
Saaee Suhaagan Jo Prabh Bhaaee ||
This Kai Sang Milo Maeree Maaee ||1|| Rehaao ||
Dhaasan Dhaasee Kee Panihaar ||
Ounh Kee Raen Basai Jeea Naal ||
Maathhai Bhaag Th Paavo Sang ||
Milai Suaamee Apunai Rang ||2||
Jaap Thaap Dhaevo Sabh Naemaa ||
Karam Dhharam Arapo Sabh Homaa ||
Garab Mohu Thaj Hovo Raen ||
Ounh Kai Sang Dhaekho Prabh Nain ||3||
Nimakh Nimakh Eaehee Aaraadhho ||
Dhinas Rain Eaeh Saevaa Saadhho ||
Bheae Kirapaal Gupaal Gobindh ||
Saadhhasang Naanak Bakhasindh ||4||33||84||
English Translation
Aasaa, Fifth Mehl:
Serve Him in many different ways;
Dedicate your soul, your breath of life and your wealth to Him.
Carry water for Him, and wave the fan over Him - renounce your ego.
Make yourself a sacrifice to Him, time and time again. ||1||
She alone is the happy soul-bride, who is pleasing to God.
In her company, I may meet Him, O my mother. ||1||Pause||
I am the water-carrier of the slaves of His slaves.
I treasure in my soul the dust of their feet.
By that good destiny inscribed upon my forehead, I obtain their society.
Through His Love, the Lord Master meets me. ||2||
I dedicate all to Him - chanting and meditation, austerity and religious observances.
I offer all to Him - good actions, righteous conduct and incense burning.
Renouncing pride and attachment, I become the dust of the feet of the Saints.
In their society, I behold God with my eyes. ||3||
Each and every moment, I contemplate and adore Him.
Day and night, I serve Him like this.
The Lord of the Universe, the Cherisher of the World, has become merciful;
In the Saadh Sangat, the Company of the Holy, O Nanak, He forgives us. ||4||33||84||
Punjabi Viakhya
nullnullnullnullਹੇ ਮਾਂ! (ਪ੍ਰਭੂ ਨੂੰ ਪਿਆਰੀ ਹੋ ਚੁਕੀ ਸਤ-ਸੰਗਣ ਜੀਵ-ਇਸਤ੍ਰੀ ਦੀ) ਸੇਵਾ ਅਨੇਕਾਂ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ ਇਹ ਜਿੰਦ ਇਹ ਪ੍ਰਾਣ ਤੇ (ਆਪਣਾ) ਧਨ (ਸਭ ਕੁਝ) ਉਸ ਦੇ ਅੱਗੇ ਰੱਖ ਦੇਣਾ ਚਾਹੀਦਾ ਹੈ (ਉਸ ਜੀਵ-ਇਸਤ੍ਰੀ ਤੋਂ) ਅਨੇਕਾਂ ਵਾਰੀ ਸਦਕੇ ਹੋਣਾ ਚਾਹੀਦਾ ਹੈ। (ਹੇ! ਮਾਂ ਜੇ ਮੇਰੇ ਉਤੇ ਕਿਰਪਾ ਹੋਵੇ ਤਾਂ) ਮੈਂ ਭੀ ਅਹੰਕਾਰ ਤਿਆਗ ਕੇ ਉਸ ਦਾ ਪਾਣੀ ਢੋਣ ਤੇ ਉਸ ਨੂੰ ਪੱਖਾ ਝੱਲਣ ਦੀ ਸੇਵਾ ਕਰਾਂ ॥੧॥nullਹੇ ਮੇਰੀ ਮਾਂ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗ ਪੈਂਦੀ ਹੈ ਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ। (ਜੇ ਮੇਰੇ ਉਤੇ ਮੇਹਰ ਹੋਵੇ, ਜੇ ਮੇਰੇ ਭਾਗ ਜਾਗਣ ਤਾਂ) ਮੈਂ ਭੀ ਉਸ ਸੁਹਾਗਣ ਦੀ ਸੰਗਤ ਵਿਚ ਮਿਲ ਬੈਠਾਂ ॥੧॥ ਰਹਾਉ ॥nullnullnullਹੇ ਮਾਂ! ਮੇਰੇ ਮੱਥੇ ਉੱਤੇ (ਪੂਰਬਲੇ ਕਰਮਾਂ ਦਾ) ਭਾਗ ਜਾਗ ਪਏ ਤਾਂ ਮੈਂ ਉਹਨਾਂ ਸੁਹਾਗਣਾਂ ਦੀ ਸੰਗਤ ਹਾਸਲ ਕਰਾਂ, ਉਹਨਾਂ ਦੀਆਂ ਦਾਸੀਆਂ ਦੀ ਪਾਣੀ ਢੋਣ ਵਾਲੀ ਬਣਾਂ, ਉਹਨਾਂ ਸੁਹਾਗਣਾਂ ਦੀ ਚਰਨ-ਧੂੜ ਮੇਰੀ ਜਿੰਦ ਦੇ ਨਾਲ ਟਿਕੀ ਰਹੇ। (ਹੇ ਮਾਂ! ਸੁਹਾਗਣਾਂ ਦੀ ਸੰਗਤ ਦਾ ਸਦਕਾ ਹੀ) ਖਸਮ-ਪ੍ਰਭੂ ਆਪਣੇ ਪ੍ਰੇਮ-ਰੰਗ ਵਿਚ ਆ ਕੇ ਮਿਲ ਪੈਂਦਾ ਹੈ ॥੨॥nullnullnull(ਲੋਕ ਦੇਵਤਿਆਂ ਆਦਿਕ ਨੂੰ ਵੱਸ ਕਰਨ ਲਈ ਕਈ ਮੰਤ੍ਰਾਂ ਦੇ ਜਾਪ ਕਰਦੇ ਹਨ। ਕਈ ਜੰਗਲਾਂ ਵਿਚ ਜਾ ਕੇ ਧੂਣੀਆਂ ਤਪਾਂਦੇ ਹਨ, ਤੇ ਹੋਰ ਅਨੇਕਾਂ ਸਾਧਨ ਕਰਦੇ ਹਨ। ਕਈ ਲੋਕ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਹਨ, ਜੱਗ-ਹੋਮ ਆਦਿਕ ਕਰਦੇ ਹਨ। ਪਰ, ਹੇ ਮਾਂ! ਉਹਨਾਂ ਸੁਹਾਗਣਾਂ ਦੀ ਸੰਗਤ ਦੇ ਵੱਟੇ ਵਿਚ) ਮੈਂ ਸਾਰੇ ਜਾਪ ਸਾਰੇ ਤਪ ਹੋਰ ਸਾਰੇ ਸਾਧਨ ਦੇਣ ਨੂੰ ਤਿਆਰ ਹਾਂ, ਸਾਰੇ (ਮਿਥੇ ਹੋਏ) ਧਾਰਮਿਕ ਕਰਮ ਸਾਰੇ ਜੱਗ-ਹੋਮ ਭੇਟਾ ਕਰਨ ਨੂੰ ਤਿਆਰ ਹਾਂ। (ਮੇਰੀ ਇਹ ਤਾਂਘ ਹੈ ਕਿ) ਅਹੰਕਾਰ ਛੱਡ ਕੇ ਮੋਹ ਤਿਆਗ ਕੇ ਮੈਂ ਉਹਨਾਂ ਸੁਹਾਗਣਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ (ਕਿਉਂਕਿ, ਹੇ ਮਾਂ!) ਉਹਨਾਂ ਸੁਹਾਗਣਾਂ ਦੀ ਸੰਗਤ ਵਿਚ ਰਹਿ ਕੇ ਹੀ ਮੈਂ ਪ੍ਰਭੂ-ਪਤੀ ਨੂੰ ਇਹਨਾਂ ਅੱਖਾਂ ਨਾਲ ਵੇਖ ਸਕਾਂਗੀ ॥੩॥nullnullnull(ਹੇ ਮਾਂ!) ਮੈਂ ਪਲ ਪਲ ਇਹੀ ਸੁੱਖਣਾ ਸੁੱਖਦੀ ਹਾਂ (ਕਿ ਮੈਨੂੰ ਉਹਨਾਂ ਸੁਹਾਗਣਾਂ ਦੀ ਸੰਗਤ ਮਿਲੇ ਤੇ) ਮੈਂ ਦਿਨ ਰਾਤ ਉਹਨਾਂ ਦੀ ਸੇਵਾ ਦਾ ਸਾਧਨ ਕਰਦੀ ਰਹਾਂ। ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਸਾਧ ਸੰਗਤ ਵਿਚ ਜਾ ਪਹੁੰਚਦੀ ਹੈ ਬਖ਼ਸ਼ਣਹਾਰ ਗੁਪਾਲ ਗੋਬਿੰਦ-ਪ੍ਰਭੂ ਜੀ ਉਸ ਉਤੇ ਦਇਆਵਾਨ ਹੋ ਜਾਂਦੇ ਹਨ ॥੪॥੩੩॥੮੪॥