. Hukumnama -: Ang 426.1 :- SearchGurbani.com
SearchGurbani.com

Hukumnama - Ang 426.1

Dhohaaganee Mehal N Paaeinhee N Jaanan Pir Kaa Suaao || in Raag Asa

In Gurmukhi

ਆਸਾ ਮਹਲਾ ੩ ॥
ਦੋਹਾਗਣੀ ਮਹਲੁ ਨ ਪਾਇਨ੍ਹ੍ਹੀ ਨ ਜਾਣਨਿ ਪਿਰ ਕਾ ਸੁਆਉ ॥
ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥੧॥
ਇਹੁ ਮਨੂਆ ਕਿਉ ਕਰਿ ਵਸਿ ਆਵੈ ॥
ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥
ਸੋਹਾਗਣੀ ਆਪਿ ਸਵਾਰੀਓਨੁ ਲਾਇ ਪ੍ਰੇਮ ਪਿਆਰੁ ॥
ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ ॥੨॥
ਸਦਾ ਰਾਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ ॥
ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ ॥੩॥
ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥
ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥੪॥
ਸੋਹਾਗਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥
ਸਤਿਗੁਰੁ ਸੇਵਨਿ ਆਪਣਾ ਸਚੈ ਭਾਇ ਪਿਆਰਿ ॥੫॥
ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥
ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥੬॥
ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥
ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥੭॥
ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ ॥
ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥੮॥੮॥੩੦॥

Phonetic English

Aasaa Mehalaa 3 ||
Dhohaaganee Mehal N Paaeinhee N Jaanan Pir Kaa Suaao ||
Fikaa Bolehi Naa Nivehi Dhoojaa Bhaao Suaao ||1||
Eihu Manooaa Kio Kar Vas Aavai ||
Gur Parasaadhee Thaakeeai Giaan Mathee Ghar Aavai ||1|| Rehaao ||
Sohaaganee Aap Savaareeoun Laae Praem Piaar ||
Sathigur Kai Bhaanai Chaladheeaa Naamae Sehaj Seegaar ||2||
Sadhaa Raavehi Pir Aapanaa Sachee Saej Subhaae ||
Pir Kai Praem Moheeaa Mil Preetham Sukh Paae ||3||
Giaan Apaar Seegaar Hai Sobhaavanthee Naar ||
Saa Sabharaaee Sundharee Pir Kai Haeth Piaar ||4||
Sohaaganee Vich Rang Rakhioun Sachai Alakh Apaar ||
Sathigur Saevan Aapanaa Sachai Bhaae Piaar ||5||
Sohaaganee Seegaar Banaaeiaa Gun Kaa Gal Haar ||
Praem Piramal Than Laavanaa Anthar Rathan Veechaar ||6||
Bhagath Rathae Sae Oothamaa Jath Path Sabadhae Hoe ||
Bin Naavai Sabh Neech Jaath Hai Bisattaa Kaa Keerraa Hoe ||7||
Ho Ho Karadhee Sabh Firai Bin Sabadhai Ho N Jaae ||
Naanak Naam Rathae Thin Houmai Gee Sachai Rehae Samaae ||8||8||30||

English Translation

Aasaa, Third Mehl:
The deserted brides do not obtain the Mansion of their Husband's Presence, nor do they know His taste.
They speak harsh words, and do not bow to Him; they are in love with another. ||1||
How can this mind come under control?
By Guru's Grace, it is held in check; instructed in spiritual wisdom, it returns to its home. ||1||Pause||
He Himself adorns the happy soul-brides; they bear Him love and affection.
They live in harmony with the Sweet Will of the True Guru, naturally adorned with the Naam. ||2||
They enjoy their Beloved forever, and their bed is decorated with Truth.
They are fascinated with the Love of their Husband Lord; meeting their Beloved, they obtain peace. ||3||
Spiritual wisdom is the incomparable decoration of the happy soul-bride.
She is so beautiful - she is the queen of all; she enjoys the love and affection of her Husband Lord. ||4||
The True Lord, the Unseen, the Infinite, has infused His Love among the happy soul-brides.
They serve their True Guru, with true love and affection. ||5||
The happy soul-bride has adorned herself with the necklace of virtue.
She applies the perfume of love to her body, and within her mind is the jewel of reflective meditation. ||6||
Those who are imbued with devotional worship are the most exalted. Their social standing and honor come from the Word of the Shabad.
Without the Naam, all are low class, like maggots in manure. ||7||
Everyone proclaims, ""Me, me!""; but without the Shabad, the ego does not depart.
O Nanak, those who are imbued with the Naam lose their ego; they remain absorbed in the True Lord. ||8||8||30||

Punjabi Viakhya

ਮੰਦੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀਆਂ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਜਾਣ ਸਕਦੀਆਂ। ਉਹ ਖਰ੍ਹਵਾ ਬੋਲਦੀਆਂ ਹਨ, ਲਿਫਣਾ ਨਹੀਂ ਜਾਣਦੀਆਂ, ਮਾਇਆ ਦਾ ਪਿਆਰ ਹੀ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਬਣਿਆ ਰਹਿੰਦਾ ਹੈ ॥੧॥(ਹੇ ਭਾਈ! ਕੀ ਤੈਨੂੰ ਪਤਾ ਹੈ ਕਿ) ਇਹ ਮਨ ਕਿਸ ਤਰ੍ਹਾਂ ਕਾਬੂ ਵਿਚ ਆਉਂਦਾ ਹੈ? (ਵੇਖ, ਇਸ ਮਨ ਨੂੰ) ਗੁਰੂ ਦੀ ਕਿਰਪਾ ਨਾਲ ਹੀ (ਵਿਕਾਰਾਂ ਵਲੋਂ) ਰੋਕਿਆ ਜਾ ਸਕਦਾ ਹੈ (ਗੁਰੂ ਦੇ ਬਖ਼ਸ਼ੇ ਹੋਏ) ਗਿਆਨ ਦੀ ਮਤ ਦੇ ਆਸਰੇ (ਇਹ ਮਨ) ਅੰਤਰ ਆਤਮੇ ਆ ਟਿਕਦਾ ਹੈ ॥੧॥ ਰਹਾਉ ॥(ਹੇ ਭਾਈ!) ਚੰਗੇ ਭਾਗਾਂ ਵਾਲੀਆਂ ਨੂੰ ਆਪਣੇ ਪ੍ਰੇਮ ਪਿਆਰ ਦੀ ਦਾਤਿ ਦੇ ਕੇ ਪਰਮਾਤਮਾ ਨੇ ਆਪ ਸੋਹਣੇ ਜੀਵਨ ਵਾਲੀਆਂ ਬਣਾ ਦਿੱਤਾ ਹੈ। ਉਹ ਸਦਾ ਗੁਰੂ ਦੀ ਰਜ਼ਾ ਵਿਚ ਜੀਵਨ ਬਿਤਾਂਦੀਆਂ ਹਨ। ਨਾਮ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਉਹਨਾਂ ਦੇ ਆਤਮਕ ਜੀਵਨ ਦਾ ਸ਼ਿੰਗਾਰ ਹੈ ॥੨॥ਉਹ ਜੀਵ-ਇਸਤ੍ਰੀਆਂ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਪ੍ਰੇਮ ਦੀ ਬਰਕਤਿ ਨਾਲ (ਉਹਨਾਂ ਦਾ ਹਿਰਦਾ ਪ੍ਰਭੂ-ਪਤੀ ਵਾਸਤੇ) ਸਦਾ ਟਿਕੀ ਰਹਿਣ ਵਾਲੀ ਸੇਜ ਬਣਿਆ ਰਹਿੰਦਾ ਹੈ, (ਇਸ ਤਰ੍ਹਾਂ) ਆਤਮਕ ਆਨੰਦ ਪ੍ਰਾਪਤ ਕਰ ਕੇ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਪ੍ਰਭੂ-ਪਤੀ ਦੇ ਪ੍ਰੇਮ ਵਿਚ ਮਸਤ ਰਹਿੰਦੀਆਂ ਹਨ ॥੩॥(ਹੇ ਭਾਈ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪ ਸੰਵਾਰ ਦਿੱਤਾ) ਉਹ ਜੀਵ-ਇਸਤ੍ਰੀ ਸ਼ੋਭਾ ਖੱਟਦੀ ਹੈ, ਗੁਰੂ ਦਾ ਬਖ਼ਸ਼ਿਆ ਗਿਆ ਉਸ ਦੇ ਪਾਸ ਕਦੇ ਨਾਹ ਮੁੱਕਣ ਵਾਲਾ (ਆਤਮਕ) ਸ਼ਿੰਗਾਰ ਹੈ। ਪ੍ਰਭੂ-ਪਤੀ ਦੇ ਪ੍ਰੇਮ-ਪਿਆਰ ਦੀ ਬਰਕਤਿ ਨਾਲ ਉਹ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਹ ਪ੍ਰਭੂ-ਪਾਤਿਸ਼ਾਹ ਦੀ ਪਟਰਾਣੀ ਬਣ ਜਾਂਦੀ ਹੈ ॥੪॥(ਹੇ ਭਾਈ!) ਸਦਾ-ਥਿਰ ਅਲੱਖ ਤੇ ਅਪਾਰ ਪ੍ਰਭੂ ਨੇ ਸੋਹਾਗਣ (ਜੀਵ-ਇਸਤ੍ਰੀਆਂ ਦੇ ਹਿਰਦੇ) ਵਿਚ ਆਪਣਾ ਪਿਆਰ ਆਪ ਟਿਕਾ ਰੱਖਿਆ ਹੈ, ਉਹ ਗੁਰੂ ਦੀ ਦੱਸੀ ਸੇਵਾ ਕਰਦੀਆਂ ਰਹਿੰਦੀਆਂ ਹਨ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ ਵਿਚ ਪਿਆਰ ਵਿਚ (ਮਸਤ ਰਹਿੰਦੀਆਂ ਹਨ) ॥੫॥ਹੇ ਭਾਈ! ਜਿਨ੍ਹਾਂ ਜੀਵ-ਇਸਤ੍ਰੀਆਂ ਦੇ ਸਿਰ ਉੱਤੇ ਖਸਮ-ਪ੍ਰਭੂ ਦਾ ਹੱਥ ਹੈ ਉਹਨਾਂ ਨੇ ਪ੍ਰਭੂ-ਪਤੀ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਇਆ ਹੋਇਆ ਹੈ, ਪ੍ਰਭੂ ਦੇ ਗੁਣਾਂ ਦਾ ਹਾਰ ਬਣਾ ਕੇ ਆਪਣੇ ਗਲ ਵਿਚ ਪਾਇਆ ਹੋਇਆ ਹੈ। ਉਹ ਪ੍ਰਭੂ-ਪਤੀ ਦੇ ਪਿਆਰ ਦੀ ਸੁਗੰਧੀ ਨੂੰ ਆਪਣੇ ਸਰੀਰ ਉਤੇ ਲਾਂਦੀਆਂ ਹਨ, ਉਹ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣਾਂ ਦੀ ਵਿਚਾਰ ਦਾ ਰਤਨ ਸਾਂਭ ਰੱਖਦੀਆਂ ਹਨ ॥੬॥ਹੇ ਭਾਈ! ਜੇਹੜੇ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿਚ ਰੰਗੇ ਜਾਂਦੇ ਹਨ ਉਹੀ ਉੱਚੀ ਜਾਤਿ ਵਾਲੇ ਹਨ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉੱਚੀ ਜਾਤਿ ਬਣਦੀ ਹੈ ਉੱਚੀ ਕੁਲ ਬਣਦੀ ਹੈ। ਪ੍ਰਭੂ ਦੇ ਨਾਮ ਤੋਂ ਸੱਖਣੀ ਸਾਰੀ ਲੁਕਾਈ ਹੀ ਨੀਵੀਂ ਜਾਤਿ ਵਾਲੀ ਹੈ। (ਨਾਮ ਤੋਂ ਖੁੰਝ ਕੇ ਲੁਕਾਈ ਵਿਕਾਰਾਂ ਦੇ ਗੰਦ ਵਿਚ ਟਿਕੀ ਰਹਿੰਦੀ ਹੈ, ਜਿਵੇਂ) ਵਿਸ਼ਟੇ ਦਾ ਕੀੜਾ ਵਿਸ਼ਟੇ ਵਿਚ ਮਗਨ ਰਹਿੰਦਾ ਹੈ ॥੭॥(ਹੇ ਭਾਈ! ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਸਾਰੀ ਲੁਕਾਈ ਹਉਮੈ ਅਹੰਕਾਰ ਵਿਚ ਆਫਰੀ ਫਿਰਦੀ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਇਹ ਹਉਮੈ ਦੂਰ ਨਹੀਂ ਹੋ ਸਕਦੀ। ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੮॥੮॥੩੦॥