Hukumnama - Ang 431

Paarabreham Prabh Simareeai Piaarae Dharasan Ko Bal Jaao in Raag Asa

In Gurmukhi

ਆਸਾ ਮਹਲਾ ੫ ਬਿਰਹੜੇ ਘਰੁ ੪ ਛੰਤਾ ਕੀ ਜਤਿ
ੴ ਸਤਿਗੁਰ ਪ੍ਰਸਾਦਿ ॥
ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ ਦਰਸਨ ਕਉ ਬਲਿ ਜਾਉ ॥੧॥
ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ ॥੨॥
ਇਹੁ ਤਨੁ ਵੇਚੀ ਸੰਤ ਪਹਿ ਪਿਆਰੇ ਪ੍ਰੀਤਮੁ ਦੇਇ ਮਿਲਾਇ ॥੩॥
ਸੁਖ ਸੀਗਾਰ ਬਿਖਿਆ ਕੇ ਫੀਕੇ ਤਜਿ ਛੋਡੇ ਮੇਰੀ ਮਾਇ ॥੪॥
ਕਾਮੁ ਕ੍ਰੋਧੁ ਲੋਭੁ ਤਜਿ ਗਏ ਪਿਆਰੇ ਸਤਿਗੁਰ ਚਰਨੀ ਪਾਇ ॥੫॥
ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨ ਕਾਹੂ ਜਾਇ ॥੬॥
ਹਰਿ ਰਸੁ ਜਿਨ੍ਹ੍ਹੀ ਚਾਖਿਆ ਪਿਆਰੇ ਤ੍ਰਿਪਤਿ ਰਹੇ ਆਘਾਇ ॥੭॥
ਅੰਚਲੁ ਗਹਿਆ ਸਾਧ ਕਾ ਨਾਨਕ ਭੈ ਸਾਗਰੁ ਪਾਰਿ ਪਰਾਇ ॥੮॥੧॥੩॥
ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ ॥੧॥
ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ ਜੀਵਨੁ ਦਰਸੁ ਦਿਖਾਇ ॥੨॥
ਜੋ ਜੀਅ ਤੁਝ ਤੇ ਬੀਛੁਰੇ ਪਿਆਰੇ ਜਨਮਿ ਮਰਹਿ ਬਿਖੁ ਖਾਇ ॥੩॥
ਜਿਸੁ ਤੂੰ ਮੇਲਹਿ ਸੋ ਮਿਲੈ ਪਿਆਰੇ ਤਿਸ ਕੈ ਲਾਗਉ ਪਾਇ ॥੪॥
ਜੋ ਸੁਖੁ ਦਰਸਨੁ ਪੇਖਤੇ ਪਿਆਰੇ ਮੁਖ ਤੇ ਕਹਣੁ ਨ ਜਾਇ ॥੫॥
ਸਾਚੀ ਪ੍ਰੀਤਿ ਨ ਤੁਟਈ ਪਿਆਰੇ ਜੁਗੁ ਜੁਗੁ ਰਹੀ ਸਮਾਇ ॥੬॥
ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥੭॥
ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸੁਭਾਇ ॥੮॥੨॥੪॥
ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥੧॥
ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥
ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥
ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥੪॥
ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥੫॥
ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥
ਏਕੋ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ ॥੭॥
ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥

Phonetic English

Aasaa Mehalaa 5 Bireharrae Ghar 4 Shhanthaa Kee Jathi
Ik Oankaar Sathigur Prasaadh ||
Paarabreham Prabh Simareeai Piaarae Dharasan Ko Bal Jaao ||1||
Jis Simarath Dhukh Beesarehi Piaarae So Kio Thajanaa Jaae ||2||
Eihu Than Vaechee Santh Pehi Piaarae Preetham Dhaee Milaae ||3||
Sukh Seegaar Bikhiaa Kae Feekae Thaj Shhoddae Maeree Maae ||4||
Kaam Krodhh Lobh Thaj Geae Piaarae Sathigur Charanee Paae ||5||
Jo Jan Raathae Raam Sio Piaarae Anath N Kaahoo Jaae ||6||
Har Ras Jinhee Chaakhiaa Piaarae Thripath Rehae Aaghaae ||7||
Anchal Gehiaa Saadhh Kaa Naanak Bhai Saagar Paar Paraae ||8||1||3||
Janam Maran Dhukh Katteeai Piaarae Jab Bhaettai Har Raae ||1||
Sundhar Sughar Sujaan Prabh Maeraa Jeevan Dharas Dhikhaae ||2||
Jo Jeea Thujh Thae Beeshhurae Piaarae Janam Marehi Bikh Khaae ||3||
Jis Thoon Maelehi So Milai Piaarae This Kai Laago Paae ||4||
Jo Sukh Dharasan Paekhathae Piaarae Mukh Thae Kehan N Jaae ||5||
Saachee Preeth N Thuttee Piaarae Jug Jug Rehee Samaae ||6||
Jo Thudhh Bhaavai So Bhalaa Piaarae Thaeree Amar Rajaae ||7||
Naanak Rang Rathae Naaraaeinai Piaarae Maathae Sehaj Subhaae ||8||2||4||
Sabh Bidhh Thum Hee Jaanathae Piaarae Kis Pehi Keho Sunaae ||1||
Thoon Dhaathaa Jeeaa Sabhanaa Kaa Thaeraa Dhithaa Pehirehi Khaae ||2||
Sukh Dhukh Thaeree Aagiaa Piaarae Dhoojee Naahee Jaae ||3||
Jo Thoon Karaavehi So Karee Piaarae Avar Kishh Karan N Jaae ||4||
Dhin Rain Sabh Suhaavanae Piaarae Jith Japeeai Har Naao ||5||
Saaee Kaar Kamaavanee Piaarae Dhhur Masathak Laekh Likhaae ||6||
Eaeko Aap Varathadhaa Piaarae Ghatt Ghatt Rehiaa Samaae ||7||
Sansaar Koop Thae Oudhhar Lai Piaarae Naanak Har Saranaae ||8||3||22||15||2||42||

English Translation

Aasaa, Fifth Mehl, Birharray ~ Songs Of Separation, To Be Sung In The Tune Of The Chhants. Fourth House:
One Universal Creator God. By The Grace Of The True Guru:
Remember the Supreme Lord God, O Beloved, and make yourself a sacrifice to the Blessed Vision of His Darshan. ||1||
Remembering Him, sorrows are forgotten, O Beloved; how can one forsake Him? ||2||
I would sell this body to the Saint, O Beloved, if he would lead me to my Dear Lord. ||3||
The pleasures and adornments of corruption are insipid and useless; I have forsaken and abandoned them, O my Mother. ||4||
Lust, anger and greed left me, O Beloved, when I fell at the Feet of the True Guru. ||5||
Those humble beings who are imbued with the Lord, O Beloved, do not go anywhere else. ||6||
Those who have tasted the Lord's sublime essence, O Beloved, remain satisfied and satiated. ||7||
One who grasps the Hem of the Gown of the Holy Saint, O Nanak, crosses over the terrible world-ocean. ||8||1||3||
The pains of birth and death are removed, O Beloved, when the mortal meets with the Lord, the King. ||1||
God is so Beautiful, so Refined, so Wise - He is my very life! Reveal to me Your Darshan! ||2||
Those beings who are separated from You, O Beloved, are born only to die; they eat the poison of corruption. ||3||
He alone meets You, whom You cause to meet, O Beloved; I fall at his feet. ||4||
That happiness which one receives by beholding Your Darshan, O Beloved, cannot be described in words. ||5||
True Love cannot be broken, O Beloved; throughout the ages, it remains. ||6||
Whatever pleases You is good, O Beloved; Your Will is Eternal. ||7||
Nanak, those who are imbued with the Love of the All-Pervading Lord, O Beloved, remain intoxicated with His Love, in natural ease. ||8||2||4||
You know all about my condition, O Beloved; who can I speak to about it? ||1||
You are the Giver of all beings; they eat and wear what You give them. ||2||
Pleasure and pain come by Your Will, O Beloved; they do not come from any other. ||3||
Whatever You cause me to do, that I do, O Beloved; I cannot do anything else. ||4||
All my days and nights are blessed, O Beloved, when I chant and meditate on the Lord's Name. ||5||
He does the deeds, O Beloved, which are pre-ordained, and inscribed upon his forehead. ||6||
The One is Himself prevailing everywhere, O Beloved; He is pervading in each and every heart. ||7||
Lift me up out of the deep pit of the world, O Beloved; Nanak has taken to Your Sanctuary. ||8||3||22||15||2||42||

Punjabi Viakhya

ਰਾਗ ਆਸਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਬਿਰਹੜੇ ਛੰਤਾਂ ਕੀ ਜਤਿ'।ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।ਹੇ ਪਿਆਰੇ! ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਮੈਂ ਉਸ ਪਰਮਾਤਮਾ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ ॥੧॥ਹੇ ਪਿਆਰੇ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਭੁੱਲ ਜਾਂਦੇ ਹਨ, ਉਸ ਨੂੰ ਛੱਡਣਾ ਨਹੀਂ ਚਾਹੀਦਾ ॥੨॥ਹੇ ਪਿਆਰੇ! ਮੈਂ ਤਾਂ ਆਪਣਾ ਇਹ ਸਰੀਰ ਉਸ ਗੁਰੂ ਦੇ ਪਾਸ ਵੇਚਣ ਨੂੰ ਤਿਆਰ ਹਾਂ ਜਿਹੜਾ ਪ੍ਰੀਤਮ-ਪ੍ਰਭੂ ਨਾਲ ਮਿਲਾ ਦੇਂਦਾ ਹੈ ॥੩॥ਹੇ ਮੇਰੀ ਮਾਂ! ਮੈਂ ਮਾਇਆ ਦੇ ਸੁਖ ਮਾਇਆ ਦੇ ਸੁਹਜ ਸਭ ਛੱਡ ਦਿੱਤੇ ਹਨ (ਨਾਮ-ਰਸ ਦੇ ਟਾਕਰੇ ਤੇ ਇਹ ਸਾਰੇ) ਬੇ-ਸੁਆਦੇ ਹਨ ॥੪॥ਹੇ ਪਿਆਰੇ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਜਾ ਪਿਆ ਹਾਂ, ਕਾਮ ਕ੍ਰੋਧ ਲੋਭ ਆਦਿਕ ਸਾਰੇ ਮੇਰਾ ਖਹਿੜਾ ਛੱਡ ਗਏ ਹਨ ॥੫॥ਹੇ ਪਿਆਰੇ! ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੇ ਜਾਂਦੇ ਹਨ (ਪਰਮਾਤਮਾ ਨੂੰ ਛੱਡ ਕੇ ਉਹਨਾਂ ਵਿਚੋਂ ਕੋਈ ਭੀ) ਕਿਸੇ ਹੋਰ ਥਾਂ ਨਹੀਂ ਜਾਂਦਾ ॥੬॥ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲੈਂਦੇ ਹਨ ਉਹ (ਮਾਇਕ ਪਦਾਰਥਾਂ ਵਲੋਂ) ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ ॥੭॥ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜ ਲਿਆ ਉਹ ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੮॥੧॥੩॥ਹੇ ਪਿਆਰੇ! ਜਦੋਂ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ ਤਦੋਂ ਜਨਮ ਮਰਨ ਦੇ ਗੇੜ ਦਾ ਦੁੱਖ ਕੱਟਿਆ ਜਾਂਦਾ ਹੈ ॥੧॥ਹੇ ਭਾਈ! (ਮੇਰਾ) ਪ੍ਰਭੂ (-ਪਾਤਿਸ਼ਾਹ) ਸੋਹਣਾ ਹੈ ਸੁਚੱਜਾ ਹੈ ਸਿਆਣਾ ਹੈ, ਜਦੋਂ ਉਹ ਮੈਨੂੰ ਦੀਦਾਰ ਦੇਂਦਾ ਹੈ ਮੇਰੇ ਅੰਦਰ ਜਾਨ ਪੈ ਜਾਂਦੀ ਹੈ (ਪ੍ਰਭੂ ਦਾ ਦੀਦਾਰ ਹੀ ਮੇਰੀ ਜ਼ਿੰਦਗੀ ਹੈ) ॥੨॥ਹੇ ਪਿਆਰੇ ਪ੍ਰਭੂ! ਜੇਹੜੇ ਜੀਵ ਤੈਥੋਂ ਵਿਛੁੜ ਜਾਂਦੇ ਹਨ ਉਹ (ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਮਨੁੱਖਾ ਜਨਮ ਵਿਚ ਆਏ ਹੋਏ ਭੀ ਆਤਮਕ ਮੌਤੇ ਮਰ ਜਾਂਦੇ ਹਨ ॥੩॥(ਪਰ,) ਹੇ ਪਿਆਰੇ ਜੀਵ! (ਜੀਵਾਂ ਦੇ ਕੀਹ ਵੱਸ?) ਜਿਸ ਜੀਵ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ ਉਹੀ ਤੈਨੂੰ ਮਿਲਦਾ ਹੈ। ਮੈਂ ਉਸ (ਵਡ-ਭਾਗੀ) ਦੇ ਚਰਨੀਂ ਲੱਗਦਾ ਹਾਂ ॥੪॥ਹੇ ਪਿਆਰੇ (ਪ੍ਰਭੂ)! ਤੇਰਾ ਦਰਸਨ ਕੀਤਿਆਂ ਜੇਹੜਾ ਆਨੰਦ (ਅਨੁਭਵ ਹੁੰਦਾ ਹੈ) ਉਹ ਮੂੰਹੋਂ ਦੱਸਿਆ ਨਹੀਂ ਜਾ ਸਕਦਾ ॥੫॥ਹੇ ਪਿਆਰੇ! ਜਿਸ ਨੇ ਸਦਾ-ਥਿਰ ਪ੍ਰਭੂ ਨਾਲ ਪੱਕਾ ਪਿਆਰ ਪਾ ਲਿਆ, ਉਸ ਦਾ ਉਹ ਪਿਆਰ ਕਦੇ ਟੁੱਟ ਨਹੀਂ ਸਕਦਾ, ਉਹ ਪਿਆਰ ਤਾਂ ਜੁਗਾਂ ਪ੍ਰਯੰਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ ॥੬॥ਹੇ ਪਿਆਰੇ (ਪ੍ਰਭੂ)! ਤੇਰਾ ਹੁਕਮ ਅਮਿੱਟ ਹੈ, ਜੀਵਾਂ ਵਾਸਤੇ ਉਹੀ ਕੰਮ ਭਲਾਈ ਵਾਲਾ ਹੈ ਜੇਹੜਾ ਤੈਨੂੰ ਚੰਗਾ ਲੱਗਦਾ ਹੈ ॥੭॥ਹੇ ਨਾਨਕ! (ਆਖ-) ਹੇ ਪਿਆਰੇ! ਜੇਹੜੇ ਮਨੁੱਖ ਨਾਰਾਇਣ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ਉਹ ਉਸ ਪ੍ਰੇਮ ਵਿਚ ਮਸਤ ਰਹਿੰਦੇ ਹਨ ॥੮॥੨॥੪॥ਹੇ ਪਿਆਰੇ ਪ੍ਰਭੂ! (ਆਪਣੇ ਪੈਦਾ ਕੀਤੇ ਜੀਵਾਂ ਨੂੰ ਦਾਤਾਂ ਦੇਣ ਦੇ) ਸਾਰੇ ਤਰੀਕੇ ਤੂੰ ਆਪ ਹੀ ਜਾਣਦਾ ਹੈਂ। ਮੈਂ ਹੋਰ ਕਿਸ ਨੂੰ ਸੁਣਾ ਕੇ ਆਖਾਂ? ॥੧॥ਹੇ ਪ੍ਰਭੂ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੂੰ ਆਪ ਹੀ ਹੈਂ। (ਸਾਰੇ ਜੀਵ ਤੇਰੇ ਦਿੱਤੇ ਬਸਤ੍ਰ ਪਹਿਨਦੇ ਹਨ, (ਹਰੇਕ ਜੀਵ ਤੇਰਾ ਦਿੱਤਾ ਅੰਨ) ਖਾਂਦਾ ਹੈ ॥੨॥ਹੇ ਪਿਆਰੇ ਪ੍ਰਭੂ! ਤੇਰੇ ਹੁਕਮ ਵਿਚ ਹੀ (ਜੀਵ ਨੂੰ) ਕਦੇ ਸੁਖ ਮਿਲਦਾ ਹੈ ਕਦੇ ਦੁੱਖ। (ਤੈਥੋਂ ਬਿਨਾ ਜੀਵ ਵਾਸਤੇ) ਕੋਈ ਹੋਰ (ਆਸਰੇ ਦੀ) ਥਾਂ ਨਹੀਂ ਹੈ ॥੩॥ਹੇ ਪਿਆਰੇ ਪ੍ਰਭੂ! ਮੈਂ ਉਹੀ ਕੁਝ ਕਰ ਸਕਦਾ ਹਾਂ ਜੋ ਤੂੰ ਮੈਥੋਂ ਕਰਾਂਦਾ ਹੈਂ (ਤੈਥੋਂ ਆਕੀ ਹੋ ਕੇ) ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ ॥੪॥ਹੇ ਪਿਆਰੇ ਹਰੀ! ਉਹ ਹਰੇਕ ਦਿਨ ਰਾਤ ਸਾਰੇ ਸੋਹਣੇ ਲੱਗਦੇ ਹਨ ਜਦੋਂ ਤੇਰਾ ਨਾਮ ਸਿਮਰਿਆ ਜਾਂਦਾ ਹੈ ॥੫॥ਹੇ ਪਿਆਰੇ ਪ੍ਰਭੂ! ਤੇਰੀ ਧੁਰ ਦਰਗਾਹ ਤੋਂ (ਆਪ ਆਪਣੇ) ਮੱਥੇ (ਕਰਮਾਂ ਦਾ ਜੇਹੜਾ) ਲੇਖਾ ਲਿਖਾ ਕੇ (ਅਸੀਂ ਜੀਵ ਆਏ ਹਾਂ, ਉਸ ਲੇਖ ਅਨੁਸਾਰ) ਉਹੀ ਕੰਮ (ਅਸੀਂ ਜੀਵ) ਕਰ ਸਕਦੇ ਹਾਂ ॥੬॥ਹੇ ਪਿਆਰੇ ਪ੍ਰਭੂ! ਤੂੰ ਇਕ ਆਪ ਹੀ (ਸਾਰੇ ਜਗਤ ਵਿਚ) ਮੌਜੂਦ ਹੈਂ, ਹਰੇਕ ਸਰੀਰ ਵਿਚ ਤੂੰ ਆਪ ਹੀ ਟਿਕਿਆ ਹੋਇਆ ਹੈਂ ॥੭॥ਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ਮੈਨੂੰ (ਮਾਇਆ ਦੇ ਮੋਹ-ਭਰੇ) ਸੰਸਾਰ-ਖੂਹ ਵਿਚੋਂ ਕੱਢ ਲੈ ॥੮॥੩॥੨੨॥੧੫॥੨॥੪੨॥