Hukumnama - Ang 551

Saekhaa Andharahu Jor Shadd Thoo Bho Kar Jhal Gavaae | in Raag Bihaagraa

In Gurmukhi

ਸਲੋਕ ਮਃ ੩ ॥
ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥
ਗੁਰ ਕੈ ਭੈ ਕੇਤੇ ਨਿਸਤਰੇ ਭੈ ਵਿਚਿ ਨਿਰਭਉ ਪਾਇ ॥
ਮਨੁ ਕਠੋਰੁ ਸਬਦਿ ਭੇਦਿ ਤੂੰ ਸਾਂਤਿ ਵਸੈ ਮਨਿ ਆਇ ॥
ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਥਾਇ ॥
ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ ਪੁਛਹੁ ਗਿਆਨੀ ਜਾਇ ॥੧॥
ਮਃ ੩ ॥
ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ ॥
ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ ॥
ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ ॥
ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥
ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ ॥੨॥
ਪਉੜੀ ॥
ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ ॥
ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ ॥
ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥
ਆਪੇ ਭਉਜਲੁ ਆਪਿ ਹੈ ਬੋਹਿਥਾ ਆਪੇ ਖੇਵਟੁ ਆਪਿ ਤਰੇ ॥
ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ ॥੯॥

Phonetic English

Salok Ma 3 ||
Saekhaa Andharahu Jor Shhadd Thoo Bho Kar Jhal Gavaae ||
Gur Kai Bhai Kaethae Nisatharae Bhai Vich Nirabho Paae ||
Man Kathor Sabadh Bhaedh Thoon Saanth Vasai Man Aae ||
Saanthee Vich Kaar Kamaavanee Saa Khasam Paaeae Thhaae ||
Naanak Kaam Krodhh Kinai N Paaeiou Pushhahu Giaanee Jaae ||1||
Ma 3 ||
Manamukh Maaeiaa Mohu Hai Naam N Lago Piaar ||
Koorr Kamaavai Koorr Sangrehai Koorr Karae Aahaar ||
Bikh Maaeiaa Dhhan Sanch Marehi Anthae Hoe Sabh Shhaar ||
Karam Dhharam Such Sanjam Karehi Anthar Lobh Vikaar ||
Naanak J Manamukh Kamaavai S Thhaae Naa Pavai Dharagehi Hoe Khuaar ||2||
Pourree ||
Aapae Khaanee Aapae Baanee Aapae Khandd Varabhandd Karae ||
Aap Samundh Aap Hai Saagar Aapae Hee Vich Rathan Dhharae ||
Aap Lehaaeae Karae Jis Kirapaa Jis No Guramukh Karae Harae ||
Aapae Bhoujal Aap Hai Bohithhaa Aapae Khaevatt Aap Tharae ||
Aapae Karae Karaaeae Karathaa Avar N Dhoojaa Thujhai Sarae ||9||

English Translation

Shalok, Third Mehl:
O Shaykh, abandon your cruel nature; live in the Fear of God and give up your madness.
Through the Fear of the Guru, many have been saved; in this fear, find the Fearless Lord.
Pierce your stone heart with the Word of the Shabad; let peace and tranquility come to abide in your mind.
If good deeds are done in this state of peace, they are approved by the Lord and Master.
O Nanak, through sexual desire and anger, no one has ever found God - go, and ask any wise man. ||1||
Third Mehl:
The self-willed manmukh is emotionally attached to Maya - he has no love for the Naam.
He practices falsehood, gathers in falsehood, and makes falsehood his sustenance.
He collects the poisonous wealth of Maya, and then dies; in the end, it is all reduced to ashes.
He practices religious rituals, purity and austere self-discipline, but within, there is greed and corruption.
O Nanak, whatever the self-willed manmukh does, is not acceptable; in the Court of the Lord, he is dishonored. ||2||
Pauree:
He Himself created the four sources of creation, and He Himself fashioned speech; He Himself formed the worlds and solar systems.
He Himself is the ocean, and He Himself is the sea; He Himself puts the pearls in it.
By His Grace, the Lord enables the Gurmukh to find these pearls.
He Himself is the terrifying world-ocean, and He Himself is the boat; He Himself is the boatman, and He Himself ferries us across.
The Creator Himself acts, and causes us to act; no one else can equal You, Lord. ||9||

Punjabi Viakhya

nullnullnullnullnullਹੇ ਸ਼ੇਖ਼! ਹਿਰਦੇ ਵਿਚੋਂ ਹਠ ਛੱਡ ਦੇਹ, ਇਹ ਝੱਲ-ਪੁਣਾ ਦੂਰ ਕਰ ਤੇ ਸਤਿਗੁਰੂ ਦਾ ਡਰ ਹਿਰਦੇ ਵਿਚ ਵਸਾ (ਭਾਵ, ਅਦਬ ਵਿਚ ਆ) ਸਤਿਗੁਰੂ ਦੇ ਅਦਬ ਵਿਚ ਰਹਿ ਕੇ ਨਿਰਭਉ ਪ੍ਰਭੂ ਨੂੰ ਲੱਭ ਕੇ ਕਈ ਏਸ ਡਰ ਦੀ ਰਾਹੀਂ ਤਰ ਗਏ ਹਨ। (ਹੇ ਸ਼ੇਖ!) ਆਪਣੇ ਕਰੜੇ ਮਨ ਨੂੰ (ਭਾਵ, ਮਨ ਨੂੰ ਜੋ ਹਠ ਦੇ ਕਾਰਨ ਕਠੋਰ ਹੈ) ਸਤਿਗੁਰੂ ਦੇ ਸ਼ਬਦ ਨਾਲ ਵਿੰਨ੍ਹ ਤਾਂ ਕਿ ਤੇਰੇ ਮਨ ਵਿਚ ਸ਼ਾਂਤੀ ਤੇ ਠੰਡ ਆ ਕੇ ਵੱਸੇ, ਫੇਰ ਇਸ ਵਿਚ (ਭਜਨ ਬੰਦਗੀ ਵਾਲੀ) ਜੋ ਕਾਰ ਕਰੇਂਗਾ, ਮਾਲਕ ਉਸ ਨੂੰ ਕਬੂਲ ਕਰੇਗਾ, ਹੇ ਨਾਨਕ! ਕਿਸੇ ਗਿਆਨ ਵਾਲੇ ਨੂੰ ਜਾ ਕੇ ਪੁੱਛ ਲੈ, ਕਾਮ ਤੇ ਕ੍ਰੋਧ (ਆਦਿਕ ਵਿਕਾਰਾਂ) ਦੇ ਅਧੀਨ ਹੋਇਆਂ ਕਿਸੇ ਨੂੰ ਭੀ ਰੱਬ ਨਹੀਂ ਲੱਭਾ ॥੧॥nullnullnullnullnullਮਨਮੁਖ ਦਾ ਮਾਇਆ ਵਿਚ ਮੋਹ ਹੈ (ਇਸ ਕਰ ਕੇ) ਨਾਮ ਵਿਚ ਉਸਦਾ ਪਿਆਰ ਨਹੀਂ ਬਣਦਾ, ਉਹ (ਮਾਇਆ ਰੂਪ) ਕੂੜ ਕਮਾਉਂਦਾ, ਕੂੜ ਇਕੱਠਾ ਕਰਦਾ ਹੈ ਤੇ ਕੂੜ ਨੂੰ ਹੀ ਆਪਣੀ ਖ਼ੁਰਾਕ ਬਣਾਉਂਦਾ ਹੈ (ਭਾਵ, ਜ਼ਿੰਦਗੀ ਦਾ ਆਸਰਾ ਸਮਝਦਾ ਹੈ)। (ਮਨ ਦੇ ਅਧੀਨ ਹੋਏ ਮਨੁੱਖ) ਵਿਹੁ ਰੂਪ ਮਾਇਆ-ਧਨ ਨੂੰ ਇਕੱਠਾ ਕਰ ਕਰ ਕੇ ਖਪਦੇ ਮਰਦੇ ਹਨ ਤੇ ਉਹ ਸਾਰਾ ਧਨ ਅਖ਼ੀਰ ਵੇਲੇ ਸੁਆਹ ਹੋ ਜਾਂਦਾ ਹੈ (ਭਾਵ, ਸੁਆਹ ਵਾਂਗ ਵਿਅਰਥ ਹੋ ਜਾਂਦਾ ਹੈ) ਉਹ ਆਪਣੇ ਵਲੋਂ ਆਤਮਕ ਕੰਮ ਭੀ ਕਰਦੇ ਹਨ) ਕਰਮ ਧਰਮ ਪਵਿਤ੍ਰਤਾ ਦੇ ਸਾਧਨ ਤੇ ਹੋਰ ਸੰਜਮ (ਭੀ) ਕਰਦੇ ਹਨ (ਪਰ) ਉਹਨਾਂ ਦੇ ਹਿਰਦੇ ਵਿਚ ਲੋਭ ਤੇ ਵਿਕਾਰ (ਹੀ) ਰਹਿੰਦਾ ਹੈ। ਹੇ ਨਾਨਕ! ਮਨ ਦੇ ਅਧੀਨ ਹੋਇਆ ਹੋਇਆ ਮਨੁੱਖ ਜੋ ਕੁਝ (ਭੀ) ਕਰਦਾ ਹੈ ਉਹ ਕਬੂਲ ਨਹੀਂ ਹੁੰਦਾ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਉਹ ਖ਼ੁਆਰ ਹੁੰਦਾ ਹੈ ॥੨॥nullnullnullnullnullਪ੍ਰਭੂ ਆਪ ਹੀ ਖਾਣੀਆਂ, ਬੋਲੀਆਂ, ਖੰਡ ਤੇ ਬ੍ਰਹਮੰਡ ਬਣਾਉਂਦਾ ਹੈ; ਆਪ ਹੀ ਸਮੁੰਦਰ ਸਾਗਰ ਹੈ ਤੇ ਉਸ ਨੇ ਆਪ ਹੀ ਇਸ ਵਿਚ (ਸਿਫ਼ਤ-ਸਾਲਾਹ ਰੂਪ) ਰਤਨ ਲੁਕਾ ਰੱਖੇ ਹਨ; ਜਿਸ ਤੇ ਕਿਰਪਾ ਕਰਦਾ ਹੈ, ਤੇ ਜਿਸ ਨੂੰ ਸਤਿਗੁਰੂ ਦੇ ਸਨਮੁਖ ਕਰਦਾ ਹੈ ਉਸ ਨੂੰ ਆਪ ਹੀ ਉਹ ਰਤਨ ਲਭਾ ਦੇਂਦਾ ਹੈ; ਪ੍ਰਭੂ ਆਪ ਹੀ (ਸੰਸਾਰ) ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਮੱਲਾਹ ਹੈ ਤੇ ਆਪ ਹੀ ਤਰਦਾ ਹੈ, ਆਪ ਹੀ ਸਭ ਕੁਝ ਕਰਦਾ ਕਰਾਉਂਦਾ ਹੈ। ਹੇ ਪ੍ਰਭੂ! ਤੇਰੇ ਜਿਹਾ ਦੂਜਾ ਕੋਈ ਨਹੀਂ ॥੯॥