Hukumnama - Ang 625.3

Jith Paarabreham Chith Aaeiaa in Raag Sorathi

In Gurmukhi

ਸੋਰਠਿ ਮਹਲਾ ੫ ॥
ਜਿਤੁ ਪਾਰਬ੍ਰਹਮੁ ਚਿਤਿ ਆਇਆ ॥
ਸੋ ਘਰੁ ਦਯਿ ਵਸਾਇਆ ॥
ਸੁਖ ਸਾਗਰੁ ਗੁਰੁ ਪਾਇਆ ॥
ਤਾ ਸਹਸਾ ਸਗਲ ਮਿਟਾਇਆ ॥੧॥
ਹਰਿ ਕੇ ਨਾਮ ਕੀ ਵਡਿਆਈ ॥
ਆਠ ਪਹਰ ਗੁਣ ਗਾਈ ॥
ਗੁਰ ਪੂਰੇ ਤੇ ਪਾਈ ॥ ਰਹਾਉ ॥
ਪ੍ਰਭ ਕੀ ਅਕਥ ਕਹਾਣੀ ॥
ਜਨ ਬੋਲਹਿ ਅੰਮ੍ਰਿਤ ਬਾਣੀ ॥
ਨਾਨਕ ਦਾਸ ਵਖਾਣੀ ॥
ਗੁਰ ਪੂਰੇ ਤੇ ਜਾਣੀ ॥੨॥੨॥੬੬॥

Phonetic English

Sorath Mehalaa 5 ||
Jith Paarabreham Chith Aaeiaa ||
So Ghar Dhay Vasaaeiaa ||
Sukh Saagar Gur Paaeiaa ||
Thaa Sehasaa Sagal Mittaaeiaa ||1||
Har Kae Naam Kee Vaddiaaee ||
Aath Pehar Gun Gaaee ||
Gur Poorae Thae Paaee || Rehaao ||
Prabh Kee Akathh Kehaanee ||
Jan Bolehi Anmrith Baanee ||
Naanak Dhaas Vakhaanee ||
Gur Poorae Thae Jaanee ||2||2||66||

English Translation

Sorat'h, Fifth Mehl:
The Supreme Lord God has established that home,
In which He comes to mind.
I found the Guru, the ocean of peace,
And all my doubts were dispelled. ||1||
This is the glorious greatness of the Naam.
Twenty-four hours a day, I sing His Glorious Praises.
I obtained this from the Perfect Guru. ||Pause||
God's sermon is inexpressible.
His humble servants speak words of Ambrosial Nectar.
Slave Nanak has spoken.
Through the Perfect Guru, it is known. ||2||2||66||

Punjabi Viakhya

nullnullnullnullਹੇ ਭਾਈ! ਜਿਸ ਦੇ ਹਿਰਦੇ-ਘਰ ਵਿਚ ਪਰਮਾਤਮਾ ਆ ਵੱਸਿਆ ਹੈ, ਪ੍ਰੀਤਮ-ਪ੍ਰਭੂ ਨੇ ਉਹ ਹਿਰਦਾ-ਘਰ (ਆਤਮਕ ਗੁਣਾਂ ਨਾਲ) ਭਰਪੂਰ ਕਰ ਦਿੱਤਾ। ਹੇ ਭਾਈ! (ਜਦੋਂ ਕਿਸੇ ਵਡ-ਭਾਗੀ ਨੂੰ) ਸੁਖਾਂ ਦਾ ਸਮੁੰਦਰ ਗੁਰੂ ਮਿਲ ਪਿਆ, ਤਦੋਂ ਉਸ ਨੇ ਆਪਣਾ ਸਾਰਾ ਸਹਿਮ ਦੂਰ ਕਰ ਲਿਆ ॥੧॥nullnullਹੇ ਭਾਈ! ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਨੀ, ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ-(ਇਹ ਦਾਤਿ) ਪੂਰੇ ਗੁਰੂ ਤੋਂ ਹੀ ਮਿਲਦੀ ਹੈ ਰਹਾਉ॥nullnullnullਹੇ ਭਾਈ! ਪਰਮਾਤਮਾ ਦੇ ਸਰੂਪ ਦੀ ਗੱਲ-ਬਾਤ ਦੱਸੀ ਨਹੀਂ ਜਾ ਸਕਦੀ। ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ। ਹੇ ਨਾਨਕ! ਉਹੀ ਸੇਵਕ ਇਹ ਬਾਣੀ ਉਚਾਰਦੇ ਹਨ, ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ ॥੨॥੨॥੬੬॥