Hukumnama - Ang 800

Anadh Mool Dhhiaaeiou Purakhotham Anadhin Anadh Anandhae in Raag Bilaaval

In Gurmukhi

ਬਿਲਾਵਲੁ ਮਹਲਾ ੪ ॥
ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ॥
ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ ॥੧॥
ਜਪਿ ਮਨ ਹਰਿ ਹਰਿ ਨਾਮੁ ਗੋੁਬਿੰਦੇ ॥
ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥੧॥ ਰਹਾਉ ॥
ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥
ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥੨॥
ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥
ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥੩॥
ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ ॥
ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੈ ਤਿਵੈ ਰਹੰਦੇ ॥੪॥੬॥

Phonetic English

Bilaaval Mehalaa 4 ||
Anadh Mool Dhhiaaeiou Purakhotham Anadhin Anadh Anandhae ||
Dhharam Raae Kee Kaan Chukaaee Sabh Chookae Jam Kae Shhandhae ||1||
Jap Man Har Har Naam Guobindhae ||
Vaddabhaagee Gur Sathigur Paaeiaa Gun Gaaeae Paramaanandhae ||1|| Rehaao ||
Saakath Moorr Maaeiaa Kae Badhhik Vich Maaeiaa Firehi Firandhae ||
Thrisanaa Jalath Kirath Kae Baadhhae Jio Thaelee Baladh Bhavandhae ||2||
Guramukh Saev Lagae Sae Oudhharae Vaddabhaagee Saev Karandhae ||
Jin Har Japiaa Thin Fal Paaeiaa Sabh Thoottae Maaeiaa Fandhae ||3||
Aapae Thaakur Aapae Saevak Sabh Aapae Aap Govindhae ||
Jan Naanak Aapae Aap Sabh Varathai Jio Raakhai Thivai Rehandhae ||4||6||

English Translation

Bilaaval, Fourth Mehl:
I meditate on the source of bliss, the Sublime Primal Being; night and day, I am in ecstasy and bliss.
The Righteous Judge of Dharma has no power over me; I have cast off all subservience to the Messenger of Death. ||1||
Meditate, O mind, on the Naam, the Name of the Lord of the Universe.
By great good fortune, I have found the Guru, the True Guru; I sing the Glorious Praises of the Lord of supreme bliss. ||1||Pause||
The foolish faithless cynics are held captive by Maya; in Maya, they continue wandering, wandering around.
Burnt by desire, and bound by the karma of their past actions, they go round and round, like the ox at the mill press. ||2||
The Gurmukhs, who focus on serving the Guru, are saved; by great good fortune, they perform service.
Those who meditate on the Lord obtain the fruits of their rewards, and the bonds of Maya are all broken. ||3||
He Himself is the Lord and Master, and He Himself is the servant. The Lord of the Universe Himself is all by Himself.
O servant Nanak, He Himself is All-pervading; as He keeps us, we remain. ||4||6||

Punjabi Viakhya

nullnullਹੇ ਮਨ! ਜਿਸ ਮਨੁੱਖ ਨੇ ਆਨੰਦ ਦੇ ਸੋਮੇ ਉੱਤਮ ਪੁਰਖ ਪ੍ਰਭੂ ਦਾ ਨਾਮ ਸਿਮਰਿਆ, ਉਹ ਹਰ ਵੇਲੇ ਆਨੰਦ ਹੀ ਆਨੰਦ ਵਿਚ ਲੀਨ ਰਹਿੰਦਾ ਹੈ, ਉਸ ਨੂੰ ਧਰਮਰਾਜ ਦੀ ਮੁਥਾਜੀ ਨਹੀਂ ਰਹਿੰਦੀ, ਉਹ ਮਨੁੱਖ ਜਮਰਾਜ ਦੇ ਭੀ ਸਾਰੇ ਡਰ ਮੁਕਾ ਦੇਂਦਾ ਹੈ ॥੧॥nullਹੇ (ਮੇਰੇ) ਮਨ! ਹਰੀ ਗੋਬਿੰਦ ਦਾ ਨਾਮ ਸਦਾ ਜਪਿਆ ਕਰ। ਜਿਸ ਵੱਡੇ ਭਾਗਾਂ ਵਾਲੇ ਮਨੁੱਖ ਨੂੰ ਗੁਰੂ ਮਿਲ ਪਿਆ, ਉਹ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਦੇ ਗੁਣ ਗਾਂਦਾ ਹੈ (ਸੋ, ਹੇ ਮਨ! ਗੁਰੂ ਦੀ ਸਰਨ ਪਉ) ॥੧॥ ਰਹਾਉ ॥nullਹੇ ਮਨ! ਪਰਮਾਤਮਾ ਨਾਲੋਂ ਟੁੱਟੇ ਹੋਏ ਮੂਰਖ ਮਨੁੱਖ ਮਾਇਆ (ਦੇ ਮੋਹ) ਵਿਚ ਬੱਝੇ ਰਹਿੰਦੇ ਹਨ, ਅਤੇ ਮਾਇਆ ਦੀ ਖ਼ਾਤਰ ਹੀ ਸਦਾ ਭਟਕਦੇ ਰਹਿੰਦੇ ਹਨ। ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ ਉਹ ਮਨੁੱਖ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੇ ਰਹਿੰਦੇ ਹਨ ਅਤੇ (ਜਨਮ ਮਰਨ ਦੇ ਗੇੜ ਵਿਚ) ਭੌਂਦੇ ਰਹਿੰਦੇ ਹਨ ਜਿਵੇਂ ਤੇਲੀਆਂ ਦੇ ਬਲਦ ਕੋਹਲੂ ਦੁਆਲੇ ਸਦਾ ਭੌਂਦੇ ਹਨ ॥੨॥nullਹੇ ਮਨ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗ ਪਏ, ਉਹ (ਤ੍ਰਿਸ਼ਨਾ ਦੀ ਅੱਗ ਵਿਚ ਸੜਨ ਤੋਂ) ਬਚ ਗਏ। (ਪਰ, ਹੇ ਮਨ!) ਵੱਡੇ ਭਾਗਾਂ ਵਾਲੇ ਮਨੁੱਖ ਹੀ ਸੇਵਾ-ਭਗਤੀ ਕਰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਨੇ (ਤ੍ਰਿਸ਼ਨਾ-ਅੱਗ ਵਿਚ ਸੜਨ ਤੋਂ ਬਚਣ ਦਾ) ਫਲ ਪ੍ਰਾਪਤ ਕਰ ਲਿਆ। ਉਹਨਾਂ ਦੀਆਂ ਮਾਇਆ ਦੀਆਂ ਸਾਰੀਆਂ ਹੀ ਫਾਹੀਆਂ ਟੁੱਟ ਜਾਂਦੀਆਂ ਹਨ ॥੩॥null(ਪਰ ਹੇ ਮਨ!) ਪ੍ਰਭੂ ਆਪ ਹੀ (ਜੀਵਾਂ ਦਾ) ਮਾਲਕ ਹੈ (ਸਭ ਵਿਚ ਵਿਆਪਕ ਹੋ ਕੇ) ਆਪ ਹੀ (ਆਪਣੀ) ਸੇਵਾ-ਭਗਤੀ ਕਰਨ ਵਾਲਾ ਹੈ, ਹਰ ਥਾਂ ਗੋਬਿੰਦ-ਪ੍ਰਭੂ ਆਪ ਹੀ ਆਪ ਮੌਜੂਦ ਹੈ। ਹੇ ਦਾਸ ਨਾਨਕ! ਹਰ ਥਾਂ ਪ੍ਰਭੂ ਆਪ ਹੀ ਆਪ ਵੱਸ ਰਿਹਾ ਹੈ। ਜਿਵੇਂ ਉਹ (ਜੀਵਾਂ ਨੂੰ) ਰੱਖਦਾ ਹੈ ਉਸੇ ਤਰ੍ਹਾਂ ਹੀ ਜੀਵ ਜੀਵਨ ਨਿਰਬਾਹ ਕਰਦੇ ਹਨ (ਕੋਈ ਉਸ ਦਾ ਸਿਮਰਨ ਕਰਦੇ ਹਨ, ਕੋਈ ਮਾਇਆ ਵਿਚ ਭਟਕਦੇ ਹਨ) ॥੪॥੬॥