Hukumnama - Ang 854

Koee Vaahae Ko Lunai Ko Paaeae Khalihaan in Raag Bilaaval

In Gurmukhi

ਸਲੋਕ ਮਃ ੧ ॥
ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ॥
ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥੧॥
ਮਃ ੧ ॥
ਜਿਸੁ ਮਨਿ ਵਸਿਆ ਤਰਿਆ ਸੋਇ ॥
ਨਾਨਕ ਜੋ ਭਾਵੈ ਸੋ ਹੋਇ ॥੨॥
ਪਉੜੀ ॥
ਪਾਰਬ੍ਰਹਮਿ ਦਇਆਲਿ ਸਾਗਰੁ ਤਾਰਿਆ ॥
ਗੁਰਿ ਪੂਰੈ ਮਿਹਰਵਾਨਿ ਭਰਮੁ ਭਉ ਮਾਰਿਆ ॥
ਕਾਮ ਕ੍ਰੋਧੁ ਬਿਕਰਾਲੁ ਦੂਤ ਸਭਿ ਹਾਰਿਆ ॥
ਅੰਮ੍ਰਿਤ ਨਾਮੁ ਨਿਧਾਨੁ ਕੰਠਿ ਉਰਿ ਧਾਰਿਆ ॥
ਨਾਨਕ ਸਾਧੂ ਸੰਗਿ ਜਨਮੁ ਮਰਣੁ ਸਵਾਰਿਆ ॥੧੧॥

Phonetic English

Salok Ma 1 ||
Koee Vaahae Ko Lunai Ko Paaeae Khalihaan ||
Naanak Eaev N Jaapee Koee Khaae Nidhaan ||1||
Ma 1 ||
Jis Man Vasiaa Thariaa Soe ||
Naanak Jo Bhaavai So Hoe ||2||
Pourree ||
Paarabreham Dhaeiaal Saagar Thaariaa ||
Gur Poorai Miharavaan Bharam Bho Maariaa ||
Kaam Krodhh Bikaraal Dhooth Sabh Haariaa ||
Anmrith Naam Nidhhaan Kanth Our Dhhaariaa ||
Naanak Saadhhoo Sang Janam Maran Savaariaa ||11||

English Translation

Shalok, First Mehl:
One plants the seed, another harvests the crop, and still another beats the grain from the chaff.
O Nanak, it is not known, who will ultimately eat the grain. ||1||
First Mehl:
He alone is carried across, within whose mind the Lord abides.
O Nanak, that alone happens, which is pleasing to His Will. ||2||
Pauree:
The Merciful Supreme Lord God has carried me across the world-ocean.
The compassionate perfect Guru has eradicated my doubts and fears.
Unsatisfied sexual desire and unresolved anger, the horrible demons, have been totally destroyed.
I have enshrined the treasure of the Ambrosial Naam within my throat and heart.
O Nanak, in the Saadh Sangat, the Company of the Holy, my birth and death have been adorned and redeemed. ||11||

Punjabi Viakhya

nullnullਹੇ ਨਾਨਕ! ਕੋਈ ਮਨੁੱਖ ਹਲ ਵਾਂਹਦਾ ਹੈ, ਕੋਈ (ਹੋਰ) ਮਨੁੱਖ (ਪੱਕਾ ਹੋਇਆ ਫ਼ਸਲ) ਵੱਢਦਾ ਹੈ, ਕੋਈ (ਹੋਰ) ਮਨੁੱਖ (ਉਸ ਵੱਢੇ ਹੋਏ ਫ਼ਸਲ ਨੂੰ) ਖਲਵਾੜੇ ਵਿਚ ਪਾਂਦਾ ਹੈ; ਪਰ ਅੰਤ ਨੂੰ (ਉਸ ਅੰਨ ਨੂੰ) ਖਾਂਦਾ ਕੋਈ ਹੋਰ ਹੈ। ਸੋ, ਇਸ ਤਰ੍ਹਾਂ (ਪਰਮਾਤਮਾ ਦੀ ਰਜ਼ਾ ਨੂੰ) ਸਮਝਿਆ ਨਹੀਂ ਜਾ ਸਕਦਾ (ਕਿ ਕਦੋਂ ਕੀਹ ਕੁਝ ਵਾਪਰੇਗਾ) ॥੧॥nullnullਮ: ੧-ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ (ਉਸ ਨੂੰ ਸਮਝ ਆ ਜਾਂਦੀ ਹੈ ਕਿ ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ (ਪਰਮਾਤਮਾ ਨੂੰ) ਚੰਗਾ ਲੱਗਦਾ ਹੈ ॥੨॥nullnullnullnullnullਹੇ ਭਾਈ! ਪੂਰੇ ਮਿਹਰਵਾਨ ਗੁਰੂ ਨੇ (ਜਿਸ ਮਨੁੱਖ ਦੇ ਮਨ ਦੀ) ਭਟਕਣਾ ਤੇ ਸਹਿਮ ਮੁਕਾ ਦਿੱਤਾ, ਭਿਆਨਕ ਕ੍ਰੋਧ ਅਤੇ ਕਾਮ (ਆਦਿਕ) ਸਾਰੇ (ਉਸ ਦੇ) ਵੈਰੀ (ਉਸ ਉਤੇ ਜ਼ੋਰ ਪਾਣੋਂ) ਹਾਰ ਗਏ। ਹੇ ਨਾਨਕ! (ਉਸ ਮਨੁੱਖ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ (ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ) ਗਲੇ ਵਿਚ (ਆਪਣੇ) ਹਿਰਦੇ ਵਿਚ (ਸਦਾ ਲਈ) ਟਿਕਾ ਲਿਆ (ਤੇ ਇਸ ਤਰ੍ਹਾਂ) ਗੁਰੂ ਦੀ ਸੰਗਤ ਵਿਚ (ਰਹਿ ਕੇ ਉਸ ਨੇ ਆਪਣਾ) ਸਾਰਾ ਜੀਵਨ ਸੰਵਾਰ ਲਿਆ। ਦਿਆਲ ਪਾਰਬ੍ਰਹਮ ਨੇ ਉਸ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ ॥੧੧॥