Hukumnama - Ang 911
Naam Khajaanaa Gur Thae Paaeiaa Thripath Rehae Aaghaaee in Raag Raamkali
In Gurmukhi
ਰਾਮਕਲੀ ਮਹਲਾ ੩ ॥
ਨਾਮੁ ਖਜਾਨਾ ਗੁਰ ਤੇ ਪਾਇਆ ਤ੍ਰਿਪਤਿ ਰਹੇ ਆਘਾਈ ॥੧॥
ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ॥
ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ ॥੧॥ ਰਹਾਉ ॥
ਆਪੇ ਕਰਤਾ ਆਪੇ ਭੁਗਤਾ ਦੇਦਾ ਰਿਜਕੁ ਸਬਾਈ ॥੨॥
ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥੩॥
ਆਪੇ ਸਾਜੇ ਸ੍ਰਿਸਟਿ ਉਪਾਏ ਸਿਰਿ ਸਿਰਿ ਧੰਧੈ ਲਾਈ ॥੪॥
ਤਿਸਹਿ ਸਰੇਵਹੁ ਤਾ ਸੁਖੁ ਪਾਵਹੁ ਸਤਿਗੁਰਿ ਮੇਲਿ ਮਿਲਾਈ ॥੫॥
ਆਪਣਾ ਆਪੁ ਆਪਿ ਉਪਾਏ ਅਲਖੁ ਨ ਲਖਣਾ ਜਾਈ ॥੬॥
ਆਪੇ ਮਾਰਿ ਜੀਵਾਲੇ ਆਪੇ ਤਿਸ ਨੋ ਤਿਲੁ ਨ ਤਮਾਈ ॥੭॥
ਇਕਿ ਦਾਤੇ ਇਕਿ ਮੰਗਤੇ ਕੀਤੇ ਆਪੇ ਭਗਤਿ ਕਰਾਈ ॥੮॥
ਸੇ ਵਡਭਾਗੀ ਜਿਨੀ ਏਕੋ ਜਾਤਾ ਸਚੇ ਰਹੇ ਸਮਾਈ ॥੯॥
ਆਪਿ ਸਰੂਪੁ ਸਿਆਣਾ ਆਪੇ ਕੀਮਤਿ ਕਹਣੁ ਨ ਜਾਈ ॥੧੦॥
ਆਪੇ ਦੁਖੁ ਸੁਖੁ ਪਾਏ ਅੰਤਰਿ ਆਪੇ ਭਰਮਿ ਭੁਲਾਈ ॥੧੧॥
ਵਡਾ ਦਾਤਾ ਗੁਰਮੁਖਿ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ॥੧੨॥
ਜਿਨੀ ਚਾਖਿਆ ਤਿਨਾ ਸਾਦੁ ਆਇਆ ਸਤਿਗੁਰਿ ਬੂਝ ਬੁਝਾਈ ॥੧੩॥
ਇਕਨਾ ਨਾਵਹੁ ਆਪਿ ਭੁਲਾਏ ਇਕਨਾ ਗੁਰਮੁਖਿ ਦੇਇ ਬੁਝਾਈ ॥੧੪॥
ਸਦਾ ਸਦਾ ਸਾਲਾਹਿਹੁ ਸੰਤਹੁ ਤਿਸ ਦੀ ਵਡੀ ਵਡਿਆਈ ॥੧੫॥
ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ ॥੧੬॥
ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ ਮਨਾਈ ॥੧੭॥
ਤਿਸ ਨੋ ਪ੍ਰਾਣੀ ਸਦਾ ਧਿਆਵਹੁ ਜਿਨਿ ਗੁਰਮੁਖਿ ਬਣਤ ਬਣਾਈ ॥੧੮॥
ਸਤਿਗੁਰ ਭੇਟੈ ਸੋ ਜਨੁ ਸੀਝੈ ਜਿਸੁ ਹਿਰਦੈ ਨਾਮੁ ਵਸਾਈ ॥੧੯॥
ਸਚਾ ਆਪਿ ਸਦਾ ਹੈ ਸਾਚਾ ਬਾਣੀ ਸਬਦਿ ਸੁਣਾਈ ॥੨੦॥
ਨਾਨਕ ਸੁਣਿ ਵੇਖਿ ਰਹਿਆ ਵਿਸਮਾਦੁ ਮੇਰਾ ਪ੍ਰਭੁ ਰਵਿਆ ਸ੍ਰਬ ਥਾਈ ॥੨੧॥੫॥੧੪॥
Phonetic English
Raamakalee Mehalaa 3 ||
Naam Khajaanaa Gur Thae Paaeiaa Thripath Rehae Aaghaaee ||1||
Santhahu Guramukh Mukath Gath Paaee ||
Eaek Naam Vasiaa Ghatt Anthar Poorae Kee Vaddiaaee ||1|| Rehaao ||
Aapae Karathaa Aapae Bhugathaa Dhaedhaa Rijak Sabaaee ||2||
Jo Kishh Karanaa So Kar Rehiaa Avar N Karanaa Jaaee ||3||
Aapae Saajae Srisatt Oupaaeae Sir Sir Dhhandhhai Laaee ||4||
Thisehi Saraevahu Thaa Sukh Paavahu Sathigur Mael Milaaee ||5||
Aapanaa Aap Aap Oupaaeae Alakh N Lakhanaa Jaaee ||6||
Aapae Maar Jeevaalae Aapae This No Thil N Thamaaee ||7||
Eik Dhaathae Eik Mangathae Keethae Aapae Bhagath Karaaee ||8||
Sae Vaddabhaagee Jinee Eaeko Jaathaa Sachae Rehae Samaaee ||9||
Aap Saroop Siaanaa Aapae Keemath Kehan N Jaaee ||10||
Aapae Dhukh Sukh Paaeae Anthar Aapae Bharam Bhulaaee ||11||
Vaddaa Dhaathaa Guramukh Jaathaa Niguree Andhh Firai Lokaaee ||12||
Jinee Chaakhiaa Thinaa Saadh Aaeiaa Sathigur Boojh Bujhaaee ||13||
Eikanaa Naavahu Aap Bhulaaeae Eikanaa Guramukh Dhaee Bujhaaee ||14||
Sadhaa Sadhaa Saalaahihu Santhahu This Dhee Vaddee Vaddiaaee ||15||
This Bin Avar N Koee Raajaa Kar Thapaavas Banath Banaaee ||16||
Niaao Thisai Kaa Hai Sadh Saachaa Viralae Hukam Manaaee ||17||
This No Praanee Sadhaa Dhhiaavahu Jin Guramukh Banath Banaaee ||18||
Sathigur Bhaettai So Jan Seejhai Jis Hiradhai Naam Vasaaee ||19||
Sachaa Aap Sadhaa Hai Saachaa Baanee Sabadh Sunaaee ||20||
Naanak Sun Vaekh Rehiaa Visamaadh Maeraa Prabh Raviaa Srab Thhaaee ||21||5||14||
English Translation
Raamkalee, Third Mehl:
Receiving the treasure of the Naam, the Name of the Lord, from the Guru, I remain satisfied and fulfilled. ||1||
O Saints, the Gurmukhs attain the state of liberation.
The One Name abides deep within my heart; such is the glorious greatness of the Perfect Lord. ||1||Pause||
He Himself is the Creator, and He Himself is the Enjoyer. He Himself gives sustenance to all. ||2||
Whatever He wants to do, He is doing; no one else can do anything. ||3||
He Himself fashions and creates the creation; He links each and every person to their task. ||4||
If you serve Him, then you will find peace; the True Guru will unite you in His Union. ||5||
The Lord Himself creates Himself; the Unseen Lord cannot be seen. ||6||
He Himself kills, and brings back to life; He does not have even an iota of greed. ||7||
Some are made givers, and some are made beggars; He Himself inspires us to devotional worship. ||8||
Those who know the One Lord are very fortunate; they remain absorbed in the True Lord. ||9||
He Himself is beautiful, He Himself is wise and clever; His worth cannot be expressed. ||10||
He Himself infuses pain and pleasure; He Himself makes them wander around in doubt. ||11||
The Great Giver is revealed to the Gurmukh; without the Guru, the world wanders in darkness. ||12||
Those who taste, enjoy the flavor; the True Guru imparts this understanding. ||13||
Some, the Lord causes to forget and lose the Name; others become Gurmukh, and are granted this understanding. ||14||
Forever and ever, praise the Lord, O Saints; how glorious is His greatness! ||15||
There is no other King except Him; He administers justice, as He has made it. ||16||
His justice is always True; how rare are those who accept His Command. ||17||
O mortal, meditate forever on the Lord, who has made the Gurmukh in His making. ||18||
That humble being who meets with the True Guru is fulfilled; the Naam abides in his heart. ||19||
The True Lord is Himself forever True; He announces His Bani, the Word of His Shabad. ||20||
Nanak is wonderstruck, hearing and seeing His Lord; my God is all-pervading, everywhere. ||21||5||14||
Punjabi Viakhya
nullਹੇ ਸੰਤ ਜਨੋ! ਪਰਮਾਤਮਾ ਦਾ ਨਾਮ-ਖ਼ਜ਼ਾਨਾ ਗੁਰੂ ਪਾਸੋਂ ਮਿਲਦਾ ਹੈ, (ਜਿਨ੍ਹਾਂ ਨੂੰ ਇਹ ਖ਼ਜ਼ਾਨਾ ਮਿਲ ਜਾਂਦਾ ਹੈ, ਉਹ ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ ॥੧॥nullਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ ਵਸਿਆ ਰਹਿੰਦਾ ਹੈ, (ਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ) ਸਾਰੇ ਗੁਣਾਂ ਦੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ॥੧॥ ਰਹਾਉ ॥(ਹੇ ਸੰਤ ਜਨੋ!) ਪਰਮਾਤਮਾ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਾਰੇ ਭੋਗ) ਭੋਗਣ ਵਾਲਾ ਹੈ, ਸਾਰੀ ਲੋਕਾਈ ਨੂੰ (ਆਪ ਹੀ) ਰਿਜ਼ਕ ਦੇਣ ਵਾਲਾ ਹੈ ॥੨॥ਹੇ ਸੰਤ ਜਨੋ! ਉਹ ਪ੍ਰਭੂ ਆਪ ਹੀ ਜੋ ਕੁਝ ਕਰਨਾ ਚਾਹੁੰਦਾ ਹੈ ਕਰ ਰਿਹਾ ਹੈ, ਕਿਸੇ ਜੀਵ ਪਾਸੋਂ ਉਸ ਦੇ ਉਲਟ ਕੁਝ ਹੋਰ ਨਹੀਂ ਕੀਤਾ ਜਾ ਸਕਦਾ ॥੩॥ਹੇ ਸੰਤ ਜਨੋ! ਪ੍ਰਭੂ ਆਪ ਹੀ (ਸਭ ਜੀਵਾਂ ਦੀ) ਘਾੜਤ ਘੜਦਾ ਹੈ, ਆਪ ਹੀ ਇਹ ਜਗਤ ਪੈਦਾ ਕਰਦਾ ਹੈ, ਹਰੇਕ ਜੀਵ ਦੇ ਸਿਰ ਉਤੇ ਉਸ ਨੇ ਆਪ ਹੀ (ਮਾਇਆ ਦੇ) ਜੰਜਾਲ ਦੀ (ਪੋਟਲੀ) ਚੰਬੋੜੀ ਹੋਈ ਹੈ ॥੪॥ਹੇ ਸੰਤ ਜਨੋ! ਉਸ ਪਰਮਾਤਮਾ ਨੂੰ ਹੀ ਸਿਮਰਦੇ ਰਹੋ, ਤਦੋਂ ਹੀ ਆਤਮਕ ਆਨੰਦ ਕਰ ਸਕੋਗੇ। (ਪਰ ਸਿਮਰਦਾ ਉਹੀ ਹੈ ਜਿਸ ਨੂੰ) ਗੁਰੂ ਨੇ ਪਰਮਾਤਮਾ ਦੇ ਚਰਨਾਂ ਵਿਚ ਜੋੜਿਆ ਹੈ ॥੫॥ਹੇ ਸੰਤ ਜਨੋ! ਪ੍ਰਭੂ ਆਪ ਹੀ ਆਪਣਾ ਆਪ (ਕਿਸੇ ਜੀਵ ਦੇ ਹਿਰਦੇ ਵਿਚ) ਪਰਗਟ ਕਰਦਾ ਹੈ, ਉਹ ਅਲੱਖ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੬॥(ਹੇ ਸੰਤ ਜਨੋ! ਜੀਵਾਂ ਨੂੰ) ਆਤਮਕ ਮੌਤ ਦੇ ਕੇ (ਫਿਰ) ਆਪ ਹੀ ਪ੍ਰਭੂ ਆਤਮਕ ਜੀਵਨ ਦੇਂਦਾ ਹੈ। ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ॥੭॥ਹੇ ਸੰਤ ਜਨੋ! ਜਗਤ ਵਿਚ ਪਰਮਾਤਮਾ ਨੇ ਕਈ ਜੀਵਾਂ ਨੂੰ ਦੂਜਿਆਂ ਦੀ ਮਦਦ ਕਰਨ ਦੇ ਸਮਰੱਥ ਬਣਾ ਦਿਤਾ ਹੈ, ਕਈ ਜੀਵ ਉਸ ਨੇ ਕੰਗਾਲ-ਮੰਗਤੇ ਬਣਾ ਦਿਤੇ ਹਨ। (ਜਿਨ੍ਹਾਂ ਉਤੇ ਮਿਹਰ ਕਰਦਾ ਹੈ ਉਹਨਾਂ ਪਾਸੋਂ) ਆਪਣੀ ਭਗਤੀ ਪਰਮਾਤਮਾ ਆਪ ਹੀ ਕਰਾਂਦਾ ਹੈ ॥੮॥ਹੇ ਸੰਤ ਜਨੋ! ਜਿਨ੍ਹਾਂ ਬੰਦਿਆਂ ਨੇ ਇਕ ਪਰਮਾਤਮਾ ਨਾਲ ਜਾਣ-ਪਛਾਣ ਬਣਾ ਲਈ ਹੈ ਉਹ ਵੱਡੇ ਭਾਗਾਂ ਵਾਲੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੯॥ਹੇ ਸੰਤ ਜਨੋ! ਪਰਮਾਤਮਾ ਆਪ (ਸਭ ਤੋਂ) ਸੁੰਦਰ ਹੈ (ਸਭ ਤੋਂ) ਸਿਆਣਾ (ਭੀ) ਆਪ ਹੀ ਹੈ। (ਉਸ ਦੀ ਸੁੰਦਰਤਾ ਤੇ ਸਿਆਣਪ ਦਾ) ਮੁਲ ਦਸਿਆ ਨਹੀਂ ਜਾ ਸਕਦਾ ॥੧੦॥ਹੇ ਸੰਤ ਜਨੋ! ਹਰੇਕ ਜੀਵ ਦੇ ਅੰਦਰ ਪਰਮਾਤਮਾ ਆਪ ਹੀ ਦੁਖ ਪੈਦਾ ਕਰਦਾ ਹੈ। ਆਪ ਹੀ ਸੁਖ (ਭੀ) ਦੇਂਦਾ ਹੈ। ਉਹ ਆਪ ਹੀ ਜੀਵ ਨੂੰ ਭਟਕਣਾ ਵਿਚ ਪਾ ਕੇ ਉਸ ਨੂੰ ਕੁਰਾਹੇ ਪਾ ਦੇਂਦਾ ਹੈ ॥੧੧॥ਹੇ ਸੰਤ ਜਨੋ! ਜਿਸ ਮਨੁਖ ਨੇ ਗੁਰੂ ਦੀ ਸਰਨ ਲਈ, ਉਸ ਨੇ ਉਸ ਵੱਡੇ ਦਾਤਾਰ ਪ੍ਰਭੂ ਨਾਲ ਸਾਂਝ ਪਾ ਲਈ; ਪਰ ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਲੋਕਾਈ ਭਟਕਦੀ ਫਿਰਦੀ ਹੈ ॥੧੨॥ਹੇ ਸੰਤ ਜਨੋ! ਜਿਨ੍ਹਾਂ ਨੂੰ ਗੁਰੂ ਨੇ (ਨਾਮ ਅੰਮ੍ਰਿਤ ਦੀ) ਕਦਰ ਬਖ਼ਸ਼ੀ, ਜਿਨ੍ਹਾਂ ਨੇ (ਇਸ ਤਰ੍ਹਾਂ ਨਾਮ-ਅੰਮ੍ਰਿਤ) ਚਖ ਲਿਆ, ਉਹਨਾਂ ਨੂੰ ਉਸ ਦਾ ਆਨੰਦ ਆ ਗਿਆ (ਤੇ ਉਹ ਸਦਾ ਨਾਮ ਵਿਚ ਜੁੜੇ ਰਹੇ) ॥੧੩॥(ਹੇ ਸੰਤ ਜਨੋ! ਜੀਵਾਂ ਦੇ ਵੱਸ ਦੀ ਗੱਲ ਨਹੀਂ) ਕਈ ਜੀਵਾਂ ਨੂੰ ਪਰਮਾਤਮਾ ਆਪ (ਹੀ) ਆਪਣੇ ਨਾਮ ਤੋਂ ਖੁੰਝਾ ਦੇਂਦਾ ਹੈ, ਤੇ ਕਈ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਆਪਣੇ ਨਾਮ ਦੀ) ਸੂਝ ਬਖ਼ਸ਼ ਦੇਂਦਾ ਹੈ ॥੧੪॥ਹੇ ਸੰਤ ਜਨੋ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਿਹਾ ਕਰੋ ਸਦਾ ਕਰਦੇ ਰਿਹਾ ਕਰੋ। ਉਸ (ਪ੍ਰਭੂ) ਦਾ ਨਾਮਣਾ ਬਹੁਤ ਵੱਡਾ ਹੈ ॥੧੫॥ਹੇ ਸੰਤ ਜਨੋ! ਪ੍ਰਭੂ ਤੋਂ ਬਿਨਾ (ਉਸ ਦੇ ਬਰਾਬਰ ਦਾ) ਹੋਰ ਕੋਈ ਪਾਤਿਸ਼ਾਹ ਨਹੀਂ ਹੈ। ਉਸ ਨੇ ਪੂਰਾ ਇਨਸਾਫ਼ ਕਰ ਕੇ ਸਿਫ਼ਤ-ਸਾਲਾਹ ਕਰਨ ਦੀ ਇਹ ਰੀਤ ਚਲਾਈ ਹੈ ॥੧੬॥ਹੇ ਸੰਤ ਜਨੋ! ਉਸ ਪਰਮਾਤਮਾ ਦਾ ਹੀ ਇਨਸਾਫ਼ (ਕਰਨ ਵਾਲਾ ਹੁਕਮ) ਸਦਾ ਅਟੱਲ ਹੈ, ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਉਹ ਪ੍ਰਭੂ (ਇਹ) ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ ॥੧੭॥ਹੇ ਪ੍ਰਾਣੀਓ! ਜਿਸ ਪਰਮਾਤਮਾ ਨੇ (ਬੰਦਿਆਂ ਵਾਸਤੇ) ਗੁਰੂ ਦੇ ਸਨਮੁਖ ਰਹਿਣ ਦੀ ਮਰਯਾਦਾ ਚਲਾਈ ਹੋਈ ਹੈ, ਸਦਾ ਉਸ ਦਾ ਧਿਆਨ ਧਰਦੇ ਰਿਹਾ ਕਰੋ ॥੧੮॥ਹੇ ਸੰਤ ਜਨੋ! (ਜਿਹੜਾ ਮਨੁੱਖ) ਗੁਰੂ ਨੂੰ ਮਿਲਦਾ ਹੈ (ਭਾਵ, ਗੁਰੂ ਦੀ ਸਰਨ ਪੈਂਦਾ ਹੈ), ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ, ਪਰਮਾਤਮਾ ਦਾ) ਨਾਮ ਵਸਾਂਦਾ ਹੈ ਉਹ ਮਨੁੱਖ (ਜ਼ਿੰਦਗੀ ਦੀ ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ ॥੧੯॥ਹੇ ਸੰਤ ਜਨੋ! (ਗੁਰੂ ਆਪਣੀ) ਬਾਣੀ ਦੀ ਰਾਹੀਂ (ਆਪਣੇ) ਸ਼ਬਦ ਦੀ ਰਾਹੀਂ (ਸਰਨ ਆਏ ਸਿੱਖਾਂ ਨੂੰ ਇਹ ਉਪਦੇਸ਼) ਸੁਣਾਂਦਾ ਰਹਿੰਦਾ ਹੈ ਕਿ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ॥੨੦॥ਹੇ ਨਾਨਕ! (ਆਖ-ਹੇ ਸੰਤ ਜਨੋ!) ਪਰਮਾਤਮਾ ਅਸਚਰਜ-ਰੂਪ ਹੈ, ਮੇਰਾ ਪਰਮਾਤਮਾ ਸਭਨੀਂ ਥਾਈਂ ਮੌਜੂਦ ਹੈ (ਹਰੇਕ ਜੀਵ ਵਿਆਪਕ ਹੋ ਕੇ) ਉਹ (ਹਰੇਕ ਦੇ ਦਿਲ ਦੀ) ਸੁਣ ਰਿਹਾ ਹੈ, (ਹਰੇਕ ਦਾ ਕੰਮ) ਵੇਖ ਰਿਹਾ ਹੈ ॥੨੧॥੫॥੧੪॥