. GurShabad Ratanakar Mahankosh Index: :- SearchGurbani.com
SearchGurbani.com

Gur Shabad Ratanakar Mahankosh

                                                            

Browse by letter

Here are the results for the letter from Gur Shabad Ratanakar Mahankosh

Showing words to 12525 of 68671 Search Page

ਸਿਯਾਹਾ - siyāhā - सियाहा
ਫ਼ਾ. [سیایہ] ਸਿਯਾਯਹ. ਸੰਗ੍ਯਾ- ਹਿਸਾਬ ਦਾ ਕਾਗਜ. ਗਣਿਤ ਦੀ ਪੁਸਤਕ.
फ़ा. [سیایہ] सियायह. संग्या- हिसाब दा कागज. गणित दी पुसतक.
ਸਿਯਾਪਤਿ - siyāpati - सियापति
ਸੰਗ੍ਯਾ- ਰਾਮਚੰਦ੍ਰ, ਜੋ ਸੀਤਾ ਦੇ ਪਤਿ ਹਨ.
संग्या- रामचंद्र, जो सीता दे पति हन.
ਸਿਯਾਰ - siyāra - सियार
ਦੇਖੋ, ਸਿਆਰ. "ਨ ਸਿੰਘ ਹੈ ਨ ਸਿਯਾਰ ਹੈ." (ਅਕਾਲ) ਨਾ ਸ਼ੇਰ ਹੈ ਨਾ ਗਿੱਦੜ ਹੈ.
देखो, सिआर. "न सिंघ है न सियार है." (अकाल) ना शेर है ना गिॱदड़ है.
ਸਿਰ - sira - सिर
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ.
सं. शिरस् अते शीर्स. संग्या- सीस. "सिर धरि तली गली मेरी आउ." (सवा मः १) २. इह शबद विशेसण होके उॱपर, शिरोमणि अरथ बोधक भी होइआ करदा है. जैसे- "वेले सिर पहुचणा, अते इह सारिआं दा सिर है." (लोको) ३. सिर शबद स्रिज (रचना) अरथ भी रखदा है. देखो, सिरि.
ਸਿਰਸ - sirasa - सिरस
ਦੇਖੋ, ਸਰੀਂਹ.
देखो, सरींह.
ਸਿਰ ਸਦਕਾ - sir sadhakā - सिर सदका
ਸਿਰ ਸੱਦਕ - sir sadhaka - सिर सॱदक
ਫ਼ਾ. [سرصدقہ] ਸਰਸਦਕ਼ਹ. ਸੰਗ੍ਯਾ- ਸਿਰ ਉਪਰੋਂ ਵਾਰਕੇ ਦਿੱਤਾ ਹੋਇਆ ਦਾਨ. ਸਰਕੁਰਬਾਨੀ. "ਸਿਰਸਦਕਾ ਸਤਗੁਰੂ ਦਿਵਾਯੋ." (ਗੁਪ੍ਰਸੂ) "ਸਿਰਸੱਦਕ ਸਤਿਗੁਰੁ ਕੋ ਭਾਰੀ." (ਗੁਵਿ ੧੦)
फ़ा. [سرصدقہ] सरसदक़ह. संग्या- सिर उपरों वारके दिॱता होइआ दान. सरकुरबानी. "सिरसदका सतगुरू दिवायो." (गुप्रसू) "सिरसॱदक सतिगुरु को भारी." (गुवि १०)
ਸਿਰਸਾਹੀ - sirasāhī - सिरसाही
ਦੇਖੋ, ਸਰਸਾਹੀ.
देखो, सरसाही.
ਸਿਰਹਾਨਾ - sirahānā - सिरहाना
ਸੰ. ਸ਼ਿਰੋਧਾਨ. ਸੰਗ੍ਯਾ- ਸਿਰ ਦਾ ਸਹਾਰਾ. ਤਕੀਆ. ਸਿਰ੍ਹਾਨਾ. "ਸਿਰਹਾਨਾ ਅਵਰ ਤੁਲਾਈ." (ਸੋਰ ਕਬੀਰ)
सं. शिरोधान. संग्या- सिर दा सहारा. तकीआ. सिर्हाना. "सिरहाना अवर तुलाई." (सोर कबीर)
ਸਿਰਹਿੰਦ - sirahindha - सिरहिंद
ਦੇਖੋ, ਸਰਹਿੰਦ.
देखो, सरहिंद.
ਸ਼ਿਰਕ - shiraka - शिरक
ਅ਼. [شرک] ਸੰਗ੍ਯਾ- ਹਿੱਸੇਦਾਰੀ. ਸ਼ਰਾਕਤ. ਸਾਂਝ। ੨. ਪਰਮੇਸ਼੍ਵਰ ਦੇ ਗੁਣਾਂ ਵਾਲਾ ਕਿਸੇ ਹੋਰ ਨੂੰ ਮੰਨਣ ਦੀ ਕ੍ਰਿਯਾ.
अ़. [شرک] संग्या- हिॱसेदारी. शराकत. सांझ। २. परमेश्वर दे गुणां वाला किसे होर नूं मंनण दी क्रिया.
ਸਿਰਕੱਢ - sirakaḍha - सिरकॱढ
ਵਿ- ਪ੍ਰਧਾਨ. ਮੁਖੀਆ. ਜੋ ਸਭ ਵਿੱਚ ਉੱਚਾ ਸਿਰ ਕਰਕੇ ਬੈਠੇ.
वि- प्रधान. मुखीआ. जो सभ विॱच उॱचा सिरकरके बैठे.
ਸ਼ਿਰਕਤ - shirakata - शिरकत
ਅ਼. [شرکت] ਸੰਗ੍ਯਾ- ਸਾਂਝ. ਹਿੱਸੇਦਾਰੀ.
अ़. [شرکت] संग्या- सांझ. हिॱसेदारी.
ਸਿਰਕਪ - sirakapa - सिरकप
ਗੱਖਰਪਤਿ ਹੂਡੀ ਰਾਜਾ ਦੀ ਪਦਵੀ, ਜੋ ਵੈਰੀਆਂ ਦੇ ਸਿਰ ਕੱਪ (ਕੱਟ) ਲੈਂਦਾ ਸੀ. ਦੇਖੋ, ਰਸਾਲੂ. "ਸਿਰਕਪ ਕੇ ਦੇਸ਼ਾਂਤਰ ਆਯੋ." (ਚਰਿਤ੍ਰ ੯੭) ੨. ਟੈਕਸਲਾ ਦਾ ਇੱਕ ਹਿੱਸਾ, ਜਿਸ ਦੇ ਖੰਡਹਰ ਰਾਵਲਪਿੰਡੀ ਦੇ ਜਿਲੇ ਮਿਲਦੇ ਹਨ, ਦੇਖੋ, ਤਕ੍ਸ਼੍‍ਸਿਲਾ.
गॱखरपति हूडी राजा दी पदवी, जो वैरीआं दे सिर कॱप (कॱट) लैंदा सी. देखो, रसालू. "सिरकप के देशांतर आयो." (चरित्र ९७) २. टैकसला दा इॱक हिॱसा, जिस दे खंडहर रावलपिंडी दे जिले मिलदे हन, देखो, तक्श्‍सिला.
ਸਿਰਕਰਦਾ - sirakaradhā - सिरकरदा
ਦੇਖੋ, ਸਰਕਰਦਾ. "ਮੈ ਲਿਖ ਘੱਲਾਂ ਵਲ ਰਾਜਿਆਂ ਜੋ ਹੈ ਸਿਰਕਰਦਾ." (ਜੰਗਨਾਮਾ)
देखो, सरकरदा. "मै लिख घॱलां वल राजिआं जो है सिरकरदा." (जंगनामा)
ਸਿਰਕਾ - sirakā - सिरका
ਫ਼ਾ. [سرکہ] ਸੰ. शीतरस ਸੰਗ੍ਯਾ- ਅੰਗੂਰ ਅਥਵਾ ਇੱਖ ਦੇ ਰਸ ਨੂੰ ਸਾੜਕੇ ਬਣਾਇਆ ਹੋਇਆ ਇੱਕ ਰਸ, ਜੋ ਖੱਟਾ ਹੁੰਦਾ ਹੈ. Vinegar. ਇਹ ਅਚਾਰ ਚਟਨੀ ਆਦਿ ਵਿੱਚ ਵਰਤੀਦਾ ਹੈ ਅਤੇ ਵੈਦ ਦਵਾਈ ਕਰਕੇ ਭੀ ਕਈ ਰੋਗਾਂ ਦੇ ਨਾਸ਼ ਲਈ ਦਿੰਦੇ ਹਨ. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਕਬਜਾ ਕਰਦਾ ਹੈ, ਪੇਟ ਦੇ ਕੀੜੇ ਮਾਰਦਾ ਹੈ, ਹਾਜਿਮ ਹੈ, ਭੁੱਖ ਲਾਉਂਦਾ ਹੈ, ਜਾਮਣ (ਜਾਮਣੂ) ਦਾ ਸਿਰਕਾ ਲਿੱਫ ਅਤੇ ਅਫਾਰੇ ਲਈ ਖਾਸ ਗੁਣਕਾਰੀ ਹੈ.
फ़ा. [سرکہ] सं. शीतरस संग्या- अंगूर अथवा इॱख दे रस नूं साड़के बणाइआ होइआ इॱक रस, जो खॱटा हुंदा है. Vinegar. इह अचार चटनी आदि विॱच वरतीदा है अते वैद दवाई करके भी कई रोगां दे नाश लई दिंदे हन. इस दी तासीर सरद ख़ुशक है. कबजा करदा है, पेट दे कीड़े मारदा है, हाजिम है, भुॱख लाउंदा है, जामण (जामणू) दा सिरका लिॱफ अते अफारे लई खास गुणकारी है.
ਸਿਰਕਾਰ - sirakāra - सिरकार
ਦੇਖੋ, ਸਰਕਾਰ। ੨. ਸੰਗ੍ਯਾ- ਫ਼ਰਜ਼. ਡ੍ਯੂਟੀ. Duty. "ਲਾਲੇ ਨੋ ਸਿਰਿਕਾਰ ਹੈ ਧੁਰਿ ਖਸਮਿ ਫੁਰਮਾਈ." (ਮਾਰੂ ਅਃ ਮਃ ੧) ੩. ਹੁਕੂਮਤ. "ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁਕੋਇ." (ਸ੍ਰੀ ਮਃ ੩) ੪. ਪ੍ਰਜਾ. "ਏਹ ਜਮ ਕੀ ਸਿਰਕਾਰ ਹੈ ਏਨਾ ਊਪਰਿ ਜਮਡੰਡੁ ਕਰਾਰਾ." (ਵਾਰ ਗੂਜ ੧. ਮਃ ੩)
देखो, सरकार। २. संग्या- फ़रज़. ड्यूटी. Duty. "लाले नो सिरिकार है धुरि खसमि फुरमाई." (मारू अः मः १) ३. हुकूमत. "जिस ही की सिरकार है तिस ही का सभुकोइ." (स्री मः ३) ४. प्रजा. "एह जम की सिरकार है एना ऊपरि जमडंडु करारा." (वार गूज १. मः ३)
ਸਿਰਕੀ - sirakī - सिरकी
ਸੰਗ੍ਯਾ- ਸ਼ਰ (ਕਾਨੇ) ਦੀ ਬਣੀ ਹੋਈ ਟੱਟੀ। ੨. ਕਾਨੇ ਬੁਣਕੇ ਬਾਈ ਹੋਈ ਕੁਟੀ.
संग्या- शर (काने) दी बणी होई टॱटी। २. काने बुणके बाई होई कुटी.
ਸਿਰਕੀਬਾਸ - sirakībāsa - सिरकीबास
ਵਿ- ਸਿਰਕੀ ਦੇ ਘਰ ਵਿੱਚ ਰਹਿਣ ਵਾਲਾ. ਜੋ ਆਪਣਾ ਪੱਕਾ ਘਰ ਬਣਾਕੇ ਨਹੀਂ ਰਹਿੰਦਾ ਅਰ ਜਿੱਥੇ ਨਿਵਾਸ ਕਰਨਾ ਹੋਵੇ ਸਿਰਕੀ ਤਾਣਕੇ ਗੁਜਾਰਾ ਕਰ ਲੈਂਦਾ ਹੈ. "ਰਹਿਂ ਮਰ੍ਹਾਜਕੇ ਸਿਰਕੀਬਾਸ." (ਗੁਪ੍ਰਸੂ) ੨. ਸੰਗ੍ਯਾ- ਇੱਕ ਨੀਚ ਜਾਤਿ. ਇਹ ਸੰਗ੍ਯਾ ਸਿਰਕੀ ਵਿੱਚ ਰਹਿਣ ਤੋਂ ਹੀ ਹੋਈ ਹੈ.
वि- सिरकी दे घर विॱच रहिण वाला. जो आपणा पॱका घर बणाके नहींरहिंदा अर जिॱथे निवास करना होवे सिरकी ताणके गुजारा कर लैंदा है. "रहिं मर्हाजके सिरकीबास." (गुप्रसू) २. संग्या- इॱक नीच जाति. इह संग्या सिरकी विॱच रहिण तों ही होई है.
ਸਿਰ ਕੁਰਬਾਨੀ - sir kurabānī - सिर कुरबानी
ਦੇਖੋ, ਸਿਰ ਸੱਦਕ.
देखो, सिर सॱदक.
ਸਿਰਖਿੰਡੀ - sirakhindī - सिरखिंडी
ਸੰਗ੍ਯਾ- ਖ਼ਾਂ. ਸ਼ੱਕਰ। ੨. ਇੱਕ ਛੰਦ. ਇਸ ਦਾ ਨਾਉਂ "ਸ਼੍ਰੀਖੰਡ" ਹੈ. ਇਹ "ਪਲਵੰਗਮ" ਛੰਦ ਦਾ ਰੂਪਾਂਤਰ ਹੈ. ਇਸ ਛੰਦ ਦੀ ਤੁਕ ਦੇ ਮੱਧ ਅਨੁਪ੍ਰਾਸ ਦਾ ਮੇਲ ਅਤੇ ਤੁਕਾਂਤ ਬੇ ਮੇਲ ਹੁੰਦਾ ਹੈ. ਇਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੨. ਪੁਰ, ਦੂਜਾ ੯. ਪੁਰ, ਦੋਹਾਂ ਵਿਸ਼੍ਰਾਮਾਂ ਦੇ ਅੰਤ ਗੁਰੁ.#ਉਦਾਹਰਣ-#ਜੁੱਟੇ ਵੀਰ ਜੁਝਾਰੇ, ਧਗਾਂ ਵੱਜੀਆਂ,#ਬੱਜੇ ਨਾਦ ਕਰਾਰੇ, ਦਲਾਂ ਮੁਸ਼ਾਹਦਾ,#ਲੁੱਝੇ ਕਾਰਣਆਰੇ, ਸੰਘਰ ਸੂਰਮੇ,#ਵੁੱਠੇ ਜਾਨ ਡਰਾਰੇ, ਘਨਿਆਰ ਕੈਬਰੀਂ. (ਰਾਮਾਵ) ਇਹ ਰੂਪ ਕਲਕੀ ਅਵਤਾਰ ਵਿੱਚ ਆਇਆ ਹੈ-#ਬਾਣੇ ਅੰਗ ਭੁਜੰਗੀ, ਸਾਵਲ ਸੋਹਣੇ,#ਤ੍ਰੈ ਸੈ ਹੱਥ ਉਤੰਗੀ, ਖੰਡਾ ਧੂਹਿਆ. xxx#ਦੇਖੋ, ਪਉੜੀ ਦਾ ਰੂਪ ੮.#(ਅ) ਦੂਜਾ ਰੂਪ- ਪ੍ਰਤਿ ਚਰਣ ੨੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੨. ਪੁਰ, ਅੰਤ ਲਘੁ, ਦੂਜਾ ੧੦. ਮਾਤ੍ਰਾ ਪੁਰ, ਅੰਤ ਗੁਰੁ. ਤੁਕ ਦੇ ਮੱਧ ਅਨੁਪ੍ਰਾਸ ਦਾ ਮੇਲ.#ਉਦਾਹਰਣ-#ਮਾਰਤ ਬਿਧੀਆ ਸੈਨ, ਸੁ ਤੇਗਾ ਹਾਥ ਲੈ,#ਸ਼ਿਵਗਣ ਸਮ ਨਹੀ ਚੈਨ, ਇਤੈ ਉਤ ਧਾਂਵਦਾ. xxx#(ੲ) ਇਸੀ ਚਾਲ ਅਨੁਸਾਰ ੨੩ ਮਾਤ੍ਰਾ ਦਾ ਭੀ ਸਿਰਖਿੰਡੀ ਹੁੰਦਾ ਹੈ. ਜਿਸਦਾ ਵਿਸ਼੍ਰਾਮ ੧੪- ੯ ਪੁਰ ਹੋਇਆ ਕਰਦਾ ਹੈ. ਦੇਖੋ, ਪਉੜੀ ਦਾ ਰੂਪ ੨੧.
संग्या- ख़ां. शॱकर। २. इॱक छंद. इस दा नाउं "श्रीखंड" है. इह "पलवंगम" छंद दा रूपांतर है. इस छंद दी तुक दे मॱध अनुप्रास दा मेल अते तुकांत बे मेल हुंदा है. इस दा लॱछण है- चार चरण, प्रति चरण २१. मात्रा. पहिला विश्राम १२. पुर, दूजा ९. पुर, दोहां विश्रामां दे अंत गुरु.#उदाहरण-#जुॱटे वीर जुझारे, धगां वॱजीआं,#बॱजे नाद करारे, दलां मुशाहदा,#लुॱझे कारणआरे, संघर सूरमे,#वुॱठे जान डरारे, घनिआर कैबरीं. (रामाव) इह रूप कलकी अवतार विॱच आइआ है-#बाणे अंग भुजंगी, सावल सोहणे,#त्रै सै हॱथ उतंगी, खंडा धूहिआ. xxx#देखो, पउड़ी दा रूप ८.#(अ) दूजा रूप- प्रति चरण २२ मात्रा, पहिला विश्राम १२. पुर, अंत लघु, दूजा १०. मात्रा पुर, अंत गुरु. तुक दे मॱध अनुप्रास दा मेल.#उदाहरण-#मारत बिधीआ सैन, सु तेगा हाथ लै,#शिवगण सम नही चैन, इतै उत धांवदा. xxx#(ॲ) इसी चाल अनुसार २३ मात्रा दा भी सिरखिंडी हुंदा है. जिसदा विश्राम १४- ९ पुर होइआ करदा है. देखो, पउड़ी दा रूप२१.
ਸਿਰਖੁਥਾ - sirakhudhā - सिरखुथा
ਸਿਰਖੁੱਥਾ - sirakhudhā - सिरखुॱथा
ਵਿ- ਜਿਸ ਦਾ ਸਿਰ ਖੁੱਸਿਆ ਹੋਵੇ. ਜੋ ਕੇਸ਼ਾਂ ਨੂੰ ਸਵਾਰਕੇ ਨਹੀਂ ਰੱਖਦਾ।#੨. ਜਿਸ ਦੇ ਸਿਰ ਦੇ ਵਾਲ ਪੁੱਟੇ ਗਏ ਹਨ। ੩. ਸੰਗ੍ਯਾ- ਜੈਨ ਮਤ ਦਾ ਇੱਕ ਫਿਰਕਾ, ਜੋ ਸਿਰ ਦੇ ਵਾਲ ਜੜਾਂ ਤੋਂ ਪੁੱਟ ਦਿੰਦਾ ਹੈ. ਢੂੰਡੀਆ. "ਨਾਨਕ ਜੇ ਸਿਰਖੁਥੇ ਨਾਵਨਿ ਨਾਹੀ." (ਵਾਰ ਮਾਝ ਮਃ ੧)
वि- जिस दा सिर खुॱसिआ होवे. जो केशां नूं सवारके नहीं रॱखदा।#२. जिस दे सिर दे वाल पुॱटे गए हन। ३. संग्या- जैन मत दा इॱक फिरका, जो सिर दे वाल जड़ां तों पुॱट दिंदा है. ढूंडीआ. "नानक जे सिरखुथे नावनि नाही." (वार माझ मः १)
ਸਿਰਖੁਰ - sirakhura - सिरखुर
ਵਿ- ਸਿਰ ਤੋਂ ਪੈਰਾਂ ਤੀਕ. ਸ਼ਿਖਨਖ. "ਇਕਨਾ ਪੇਰਣ ਸਿਰਖੁਰ ਪਾਟੇ." (ਆਸਾ ਅਃ ਮਃ ੧) ਇਕਨਾ ਦੇ ਪੈਰਾਹਨ ਸਿਰ ਤੋਂ ਪੈਰਾਂ ਤੀਕ ਪਾਟ ਗਏ। ੨. ਸਭ. ਤਮਾਮ.
वि- सिर तों पैरां तीक. शिखनख. "इकना पेरण सिरखुर पाटे." (आसा अः मः १) इकना दे पैराहन सिर तों पैरां तीक पाट गए। २. सभ. तमाम.
ਸਿਰਖੂਥਾ - sirakhūdhā - सिरखूथा
ਦੇਖੋ, ਸਿਰਖੁਥਾ. "ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ." (ਪ੍ਰਭਾ ਮਃ ੧)
देखो, सिरखुथा. "जोगी कापड़ीआ सिरखूथे बिनु सबदै गलि फासी." (प्रभा मः १)

Browse by letter